ਅੰਮ੍ਰਿਤਸਰ: ਜ਼ਿਲ੍ਹੇ ’ਚ ਸ਼ਹੀਰੀ ਅਤੇ ਦਿਹਾਤੀ ਵਿੱਚ 29 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 12 ਬੰਦਿਆਂ ਦੇ ਗਿਰੋਹ ਚੋਂ 6 ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰਨ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਵਿਅਕਤੀਆਂ ਨੇ 17 ਪੈਟਰੋਲ ਪੰਪ ਲੁੱਟਣ, ਗਨ ਪੁਆਇੰਟ ਤੇ ਦੋ ਕਾਰਾਂ ਖੋਹਣ, 4 ਮੋਟਰ ਸਾਈਕਲ ਅਤੇ ਇੱਕ ਐਕਟੀਵਾ ਖੋਹਣ ਦੀ ਘਟਨਾ ਨੂੰ ਕਬੂਲ ਕੀਤਾ ਹੈ। ਨਾਲ ਹੀ ਇੱਕ ਮਹਿਲਾ ਦਾ ਕਤਲ ਕਰਨ ਦੀ ਵੀ ਗੱਲ ਆਖੀ ਗਈ ਹੈ। ਫਿਲਹਾਲ ਪੁਲਿਸ ਨੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।
ਬੈਂਕ ਲੁੱਟਣ ਦੀ ਯੋਜਨਾ ਬਣਾਉਂਦੇ ਹੋਏ ਕੀਤੇ ਲੁਟੇਰੇ ਕਾਬੂ
ਇਸ ਸਬੰਧੀ ਡੀਸੀਪੀ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ 12 ਬੰਦਿਆਂ ਦੇ ਗਿਰੋਹ ਚੋਂ ਪੁਲਿਸ ਪਾਰਟੀ ਨੇ 6 ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਇੱਕ ਬੈਕ ਲੁੱਟਣ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਕੋਲੋਂ ਪੁਲਿਸ ਨੇ ਬੈਂਕ ਦਾ ਨਕਸ਼ਾ ਬਰਾਮਦ ਕੀਤਾ ਹੈ। ਮੁੱਢਲੀ ਪੁੱਛਗਿੱਛ ਵਿੱਚ ਦੋਸ਼ੀਆਂ ਵੱਲੋਂ 29 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਗਈ ਹੈ ਅਤੇ ਪੁਲਿਸ ਰਿਮਾਂਡ ਵਿੱਚ ਹੋਰ ਵੀ ਖੁਲਾਸੇ ਹੋਣ ਬਾਕੀ ਹਨ।
20 ਤੋਂ 22 ਸਾਲ ਦੇ ਹਨ ਲੁਟੇਰੇ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੇ ਹੀ ਲੁਟੇਰੇ 20 ਤੋਂ 22 ਸਾਲ ਦੇ ਹਨ ਅਤੇ ਇਹਨਾਂ ਵਿੱਚੋਂ 2 ਨੌਜਵਾਨ ਸਿਰਫ 19 ਸਾਲ ਦੇ ਹਨ ਜੋ 12ਵੀਂ ਕਲਾਸ ਦੀ ਪੜਾਈ ਕਰ ਰਹੇ ਹਨ ਅਤੇ ਇਹਨਾ ਵਿੱਚੋਂ ਮੁੱਖ ਦੋਸ਼ੀ ਜੋ ਕਿ ਦੀਮਾਲੀ ’ਤੇ ਜੇਲ੍ਹ ਚੋ ਬਾਹਰ ਆਇਆ ਸੀ ਉਸ ਤੇ ਪਹਿਲਾਂ ਹੀ ਲੁੱਟਖੋਹ ਦੇ ਮਾਮਲੇ ਦਰਜ ਹਨ।
ਇਹ ਵੀ ਪੜੋ: ਗੁਰਦਾਸਪੁਰ ਜ਼ਿਲ੍ਹੇ 'ਚ 15 ਅਪ੍ਰੈਲ ਤੱਕ ਬੰਦ ਰਹੇਗੀ ਕਣਕ ਦੀ ਖਰੀਦ