ਅੰਮ੍ਰਿਤਸਰ: ਅਕਸਰ ਹੀ ਅਸੀਂ ਬੁੱਲੀਵੁੱਡ ਫ਼ਿਲਮਾਂ (Bollywood movies) ‘ਚ ਦੇਖਦੇ ਹਾਂ ਕਿ ਜੇਲ੍ਹਾਂ ‘ਚ ਬੰਦ ਗੈਂਗਸਟਰਾਂ (Jailed gangsters) ਵੱਲੋਂ ਫੋਨਾਂ ਦੇ ਉੱਤੇ ਨਾਮੀ ਲੀਡਰਾਂ ਅਤੇ ਵੱਡੇ ਵਪਾਰੀਆਂ ਕੋਲੋਂ ਫਿਰੌਤੀਆਂ ਮੰਗਦੇ ਦਿਖਾਈ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਨੌਜਵਾਨਾਂ ਵੱਲੋਂ ਨਾਮੀ ਗੈਂਗਸਟਰ ਦੇ ਨਾਮ ਦੇ ਉੱਤੇ ਇੱਕ ਸ਼ਰਾਬ ਦੇ ਵਪਾਰੀ ਕੋਲੋਂ ਵੱਡੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਮੁੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਪਿਸਤੌਲ, 2 ਮੋਬਾਇਲ ਅਤੇ ਇੱਕ ਕਾਰ ਬਰਮਾਦ ਕੀਤੀ ਹੈ।
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. (SSP of Amritsar Rural Police) ਨੇ ਦੱਸਿਆ ਕਿ ਜ਼ਿਲ੍ਹਾ ਦੇ ਮਜੀਠਾ ਇਲਾਕੇ ਵਿੱਚ 2 ਗੈਂਗਸਟਰ ਨੂੰ ਗ੍ਰਿਫ਼ਤਾਰ (2 gangsters arrested) ਕੀਤਾ ਹੈ ਜੋ ਕਿ ਲੱਖਾਂ ਰੁਪਏ ਦੀ ਫਿਰੌਤੀ ਨਾਮੀ ਸ਼ਰਾਬ ਠੇਕਾ ਵਪਾਰੀ ਕਰਨ ਕੋਚਰ ਕੋਲੋਂ ਮੰਗ ਰਹੇ ਸਨ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਨ ਕੋਚਰ ਜਿਸ ਦੇ ਕੀ ਪਠਾਨਕੋਟ ਦੇ ਵਿੱਚ ਸ਼ਰਾਬ ਦੇ ਠੇਕੇ ਹਨ ਅਤੇ ਉਸ ਨੂੰ ਗੈਂਗਸਟਰ (Gangster) ਸ਼ਮਸ਼ੇਰ ਸਿੰਘ ਉਰਫ ਸ਼ੇਰਾ ਅਤੇ ਮਨਦੀਪ ਸਿੰਘ ਉਰਫ ਮੰਨਾ ਵੱਲੋਂ ਵੱਟਸਐਪ ਕਾਲ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗ ਰਹੇ ਸਨ।
ਪੁਲਿਸ ਮੁਤਾਬਕ ਦੋਵੇ ਮੁਲਜ਼ਮ ਕਤਲ ਦੇ ਕੇਸ ਵਿੱਚ ਜੇਲ੍ਹ ਗਏ ਸਨ, ਅਤੇ ਇੱਥੇ ਇਨ੍ਹਾਂ ਦੀ ਮੁਲਾਕਾਤ ਗੈਂਗਰਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਨਾਲ ਹੋਈ, ਪੁਲਿਸ ਮੁਤਾਬਕ ਦੋਵਾਂ ਮੁਲਜ਼ਮ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਲਈ ਪਹਿਲਾਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਬਾਅਦ ਵਿੱਚ ਦੋਵਾਂ ਨੂੰ ਨਸ਼ੇ ਦੀ ਲੱਤ ਲੱਗ ਗਈ ਅਤੇ ਦੋਵੇਂ ਮੁਲਜ਼ਮ ਆਪਣੀ ਨਸ਼ੇ (Drugs) ਦੀ ਲੱਤ ਨੂੰ ਪੂਰਾ ਕਰਨ ਦੇ ਲਈ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ। ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ:ਆਪ ਵਿਧਾਇਕ ਦੀ ਗੱਡੀ 'ਤੇ ਹਮਲਾ ਕਰਨ ਵਾਲਾ ਪੁਲਿਸ ਅੜਿੱਕੇ