ਟੋਕੀਓ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਟੋਕੀਓ ਓਲੰਪਿਕ ਦੇ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਦੇ ਫਾਈਨਲ ਵਿੱਚ ਰੂਸੀ ਓਲੰਪਿਕ ਕਮੇਟੀ (ਆਰਓਸੀ) ਦੇ ਜ਼ਯੂਰ ਉਗਾਯੇਵ ਤੋਂ 4-7 ਨਾਲ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਰਵੀ ਨੇ ਟੋਕੀਓ ਵਿੱਚ ਸ਼ਾਨਦਾਰ ਸ਼ੁਰੂਆਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਸੈਮੀਫਾਈਨਲ ਵਿੱਚ ਪਛੜਨ ਦੇ ਬਾਵਜੂਦ ਉਸਨੇ ਕਜ਼ਾਖਿਸਤਾਨ ਦੇ ਨੂਰੀ-ਇਸਲਾਮ ਸਨਾਯੇਵ ਨੂੰ ਹਰਾ ਕੇ ਫਾਈਨਲ ਵਿੱਚ ਦਾਖ਼ਲ ਹੋ ਕੇ ਭਾਰਤ ਲਈ ਤਗਮਾ ਪੱਕਾ ਕੀਤਾ ਸੀ।
ਉਗਾਏਵ ਨੇ ਫਾਈਨਲ ਮੈਚ ਦੇ ਪਹਿਲੇ ਦੌਰ ਵਿੱਚ ਦੋ ਅੰਕ ਲਏ। ਪਰ ਰਵੀ ਨੇ ਤੇਜ਼ੀ ਨਾਲ ਵਾਪਸੀ ਕੀਤੀ ਅਤੇ ਦੋ ਅੰਕ ਇਕੱਠੇ ਕਰਕੇ ਸਕੋਰ ਬਰਾਬਰ ਕਰ ਦਿੱਤਾ। ਹਾਲਾਂਕਿ, ਉਗਾਯੇਵ ਨੇ ਫਿਰ ਦੋ ਅੰਕਾਂ ਦੇ ਨਾਲ 4-2 ਦੀ ਲੀਡ ਲੈ ਲਈ।
ਇਸ ਤੋਂ ਬਾਅਦ ਉਗਾਯੇਵ ਨੇ ਦੂਜੇ ਦੌਰ ਵਿੱਚ ਇੱਕ ਅੰਕ ਲਿਆ। ਫਿਰ ਉਗਾਯੇਵ ਨੇ ਦੋ ਹੋਰ ਅੰਕ ਹਾਸਲ ਕਰਕੇ ਸਕੋਰ 7-2 ਕਰ ਦਿੱਤਾ। ਹਾਲਾਂਕਿ, ਰਵੀ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਦੋ ਅੰਕ ਇਕੱਠੇ ਕਰਕੇ ਅੰਤਰ ਨੂੰ ਘਟਾ ਦਿੱਤਾ। ਪਰ ਉਸਦੀ ਕੋਸ਼ਿਸ਼ ਮੈਚ ਜਿੱਤਣ ਲਈ ਕਾਫੀ ਨਹੀਂ ਸੀ ਅਤੇ ਉਸਨੂੰ ਇਸ ਹਾਰ ਦੇ ਨਾਲ ਸਿਲਵਰ ਮੈਡਲ ਨਾਲ ਸੰਤੁਸ਼ਟ ਰਹਿਣਾ ਪਿਆ।
ਇਹ ਵੀ ਪੜ੍ਹੋ:ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ