ਬੇਲਗ੍ਰੇਡ: ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਆਡਰੀਆ ਓਪਨ 'ਚ ਜਰਮਨੀ ਦੇ ਐਲਗਜ਼ੈਂਡਰ ਜਵੇਰੇਵ ਨੂੰ ਹਰਾਉਣ ਤੋਂ ਬਾਅਦ ਰੋਣ ਲੱਗੇ। ਜੋਕੋਵਿਕ ਨੇ ਖੇਡੇ ਗਏ ਮੈਚ 'ਚ ਜਵੇਰੇਵ ਨੂੰ ਮਾਤ ਦਿੱਤੀ ਪਰ ਉਹ ਟੂਰਨਾਮੈਂਟ ਦੇ ਅਗਲੇ ਦੌਰ 'ਚ ਜਗ੍ਹਾ ਨਹੀਂ ਬਣਾ ਸਕੇ।
ਇਸ ਟੂਰਨਾਮੈਂਟ ਦੇ ਰਾਊਂਡ-ਰੋਬਿਨ ਮੈਚ ਖ਼ਤਮ ਹੋਣ ਤੋਂ ਬਾਅਦ ਜੋਕੋਵਿਕ, ਜਵੇਰੇਵ ਤੇ ਫਿਲਿਪ ਕ੍ਰਾਜਿਨੋਵਿਕ ਦਾ ਜਿੱਤ-ਹਾਰ ਦਾ ਰਿਕਾਰਡ ਬਰਾਬਰ ਸੀ ਪਰ ਫਿਲਿਪ ਸਰਬੋਤਮ ਗੇਮਜ਼ ਦੇ ਚੰਗੇ ਰਿਕਾਰਡ ਕਾਰਨ ਦੂਜੇ ਦੌਰ 'ਚ ਪਹੁੰਚ ਗਏ। ਜੋਕੋਵਿਕ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਹਾਰ ਕਾਰਨ ਨਹੀਂ ਬਲਕਿ ਇਸ ਕੋਰਟ 'ਤੇ ਵਾਪਸ ਆ ਕੇ ਖੇਡਣ ਤੇ ਇਸ ਨਾਲ ਜੁੜੀਆਂ ਯਾਦਾਂ ਲਈ ਰੋ ਰਹੇ ਸਨ। ਜੋਕੋਵਿਕ ਨੇ ਕਿਹਾ ਕਿ ਉਹ ਅੱਜ ਕੋਰਟ 'ਤੇ ਕਾਫੀ ਭਾਵੁਕ ਹਾਂ। ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਿਸ 'ਚ ਇਸ ਕੋਰਟ 'ਤੇ ਵੱਡੇ ਹੋਣ ਦੀਆਂ ਯਾਦਾਂ ਵੀ ਹਨ। ਮੈਂ ਇੱਥੇ ਕਾਫੀ ਘੱਟ ਉਮਰ 'ਚ ਖੇਡਿਆ ਸੀ। ਉਨ੍ਹਾਂ ਕਿਹਾ ਕਿ ਮੈਂ ਕਾਫੀ ਖ਼ੁਸ਼ ਹਾਂ ਤੇ ਇਹ ਖ਼ੁਸ਼ੀ ਦੇ ਹੰਝੂ ਹਨ।