ਨਵੀਂ ਦਿੱਲੀ: ਸੁਮਿਤ ਨਾਗਲ ਨੇ ਆਪਣੇ ਕੈਰੀਅਰ ਦੀ ਬੈਸਟ 135ਵੀਂ ਰੈਂਕ ਹਾਸਲ ਕੀਤੀ ਹੈ। 26 ਸਥਾਨਾਂ ਦੇ ਉਛਾਲ ਨਾਲ ਸੁਮਿਤ ਨੇ ਇਹ ਚਮਤਕਾਰ ਕੀਤਾ। ਸੁਮਿਤ ਨੇ ਅਰਜਨਟੀਨਾ 'ਚ ਖੇਡੇ ਗਏ ਬੁਏਨੋਸ ਆਇਰਸ ਏਟੀਪੀ ਚੈਲੇਂਜਰ ਦਾ ਖ਼ਿਤਾਬ ਜਿੱਤ ਕੇ ਇਹ ਮੁਕਾਬ ਹਾਸਲ ਕੀਤਾ ਹੈ।
ਸੁਮਿਤ ਨੇ ਬੁਏਨੋਸ ਆਇਰਸ ਏਟੀਪੀ ਚੈਲੇਂਜਰ ਦੇ ਫਾਇਨਲ 'ਚ ਅਰਜਨਟੀਨਾ ਦੇ ਫਾਕੁੰਡੋ ਬੈਗਨਿਸ ਨੂੰ 6-4, 6-2 ਨਾਲ ਹਰਾ ਕੇ ਟ੍ਰਾਫ਼ੀ 'ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ
FIFA ਨੇ ਲਿਓਨਲ ਮੈਸੀ ਨੂੰ ਐਵਾਰਡ ਦੇਣ ਵਿੱਚ ਗਲਤੀ ਦੀ ਗੱਲ ਨਕਾਰੀ
ਸੁਮਿਤ ਦਾ ਮੁਕਾਬਲਾ ਮਹਾਨ ਖ਼ਿਡਾਰੀ ਰੋਜ਼ਰ ਫ਼ੇਡਰਰ ਨਾਲ ਵੀ ਹੋਇਆ। ਸੁਮਿਤ ਨੇ ਰੋਜ਼ਰ ਨੂੰ ਪਹਿਲੇ ਸੈਟ 'ਚ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ, ਹਲਾਂਕਿ ਉਸ ਤੋਂ ਬਾਅਦ ਉਹ ਮੈਚ ਵਿੱਚ ਵਾਪਸੀ ਨਹੀਂ ਸਕ ਸਕੇ। ਇਸ ਮੁਕਾਬਲੇ ਤੋਂ ਬਾਅਦ ਸੁਮਿਤ ਸੁਰਖੀਆਂ 'ਚ ਆਮ ਹੋ ਗਏ। 22 ਸਾਲਾ ਸੁਮਿਤ, ਫ਼ੇਡਰਰ ਨੂੰ ਯੂਐੱਸ ਓਪਨ 'ਚ ਪਹਿਲਾ ਸੈਟ ਹਰਾਉਣ ਵਾਲੇ ਚੌਥੇ ਖ਼ਿਡਾਰੀ ਬਣੇ। ਮੈਚ ਤੋਂ ਬਾਅਦ ਫ਼ੇਡਰਰ ਨੇ ਸੁਮਿਤ ਦੀ ਜਮ ਕੇ ਤਾਰਿਫ਼ ਕੀਤੀ ਅਤੇ ਸੁਮਿਤ ਨੂੰ ਉਨ੍ਹਾਂ ਲੰਮੀਂ ਰੇਸ ਦਾ ਘੋੜਾ ਵੀ ਕਰਾਰ ਦਿੱਤਾ।