ਹਾਲੇ: ਸਵਿਜ਼ਰਲੈਂਡ ਦੇ ਕਰਿਸ਼ਮਾਈ ਖਿਡਾਰੀ ਰੋਜਰ ਫੇੈਡਰਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਗ੍ਰਾਸ ਕੋਰਟ 'ਤੇ ਖੇਡੇ ਗਏ ਹਾਲੇ ਓਪਨ ਦਾ ਖ਼ਿਤਾਬ ਜਿੱਤਿਆ। ਫੇਡਰਰ ਨੇ ਫ਼ਾਇਨਲ 'ਚ ਬੈਲਜ਼ੀਅਮ ਦੇ ਡੇਵਿਡ ਗੋਫਿਨ ਨੂੰ ਸਟ੍ਰੇਟ ਸੈਟਾਂ 'ਚ 7-6 (7-2),6-1 ਦੇ ਨਾਲ ਹਰਾਇਆ ਹੈ।
ਫੇੈਡਰਰ ਨੇ ਜਿੱਤ ਤੋਂ ਬਾਅਦ ਕਿਹਾ, " ਮੈਨੂੰ ਇਸ ਦੀ ਉਮੀਦ ਨਹੀਂ ਸੀ,ਜਦੋਂ ਮੈਂ ਪਹਿਲੀ ਵਾਰ ਇੱਥੇ ਖੇਡਿਆ ਸੀ ਉਸ ਵੇਲੇ ਮੈਂ ਇਹ ਵੀ ਨਹੀਂ ਸੀ ਸੋਚਿਆ ਕਿ ਮੈਂ 10 ਵਾਂ ਖ਼ਿਤਾਬ ਹਾਸਲ ਕਰ ਸਕਾਂਗਾ।" ਦੱਸਣਯੋਗ ਹੈ ਕਿ ਫੇੈਡਰਰ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਸੈਮੀਫ਼ਾਈਨਲ 'ਚ ਸਪੇਨਿਸ਼ ਦਿੱਗਜ਼ ਖਿਡਾਰੀ ਰਾਫੇਲ ਨਡਾਲ ਦੇ ਵਿਰੁੱਧ ਮੈਚ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ।