ETV Bharat / sports

T20 WORLD CUP 2021 : ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ - ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2021 (ICC T-20 WORLD CUP) ਵਿੱਚ ਫਾਰਮ ਵਾਪਸੀ ਦੇ ਸੰਕੇਤ ਦਿਖਾਉਂਦੇ ਹੋਏ, ਡੇਵਿਡ ਵਾਰਨਰ (42 ਗੇਂਦਾਂ ਵਿੱਚ 65) ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਤੇਜ਼ੀ ਨਾਲ ਅਰਧ ਸੈਂਕੜਾ ਬਣਾਇਆ। ਜਿਸ ਨਾਲ ਸੁਪਰ 12 ਮੈਚਾਂ 'ਚ 7 ​​ਵਿਕਟਾਂ ਨਾਲ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਹਰਾਇਆ।

ਟੀ-20 ਵਰਲਡ ਕੱਪ 2021
ਟੀ-20 ਵਰਲਡ ਕੱਪ 2021
author img

By

Published : Oct 29, 2021, 9:31 AM IST

ਦੁਬਈ: ਆਈਸੀਸੀ ਟੀ-20 ਵਰਲਡ ਕੱਪ (ICC T-20 WORLD CUP) ਦੇ ਸੁਪਰ-12 ਵਿੱਚ ਆਸਟ੍ਰੇਲੀਆ ਨੇ ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੇ 17ਵੇਂ ਓਵਰ 'ਚ ਹੀ 155 ਦੌੜਾਂ ਬਣਾਈਆਂ।

ਮੈਚ ਦੇ ਹੀਰੋ ਰਹੇ ਡੇਵਿਡ ਵਾਰਨਰ ਨੇ 65 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸ੍ਰ਼ੀਲੰਕਾ ਲਈ ਵਨਿੰਦੂ ਹਸਾਰੰਗਾ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਨੂੰ ਇੱਕ ਵਿਕਟ ਮਿਲੀ।

ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੇ ਤੂਫਾਨੀ ਸ਼ੁਰੂਆਤ ਕੀਤੀ ਅਤੇ ਪਾਵਰ ਪਲੇਅ ਵਿੱਚ ਹੀ 60 ਤੋਂ ਵੱਧ ਦੌੜਾਂ ਬਣਾਈਆਂ। ਇਸ ਦੌਰਾਨ ਆਰੋਨ ਫਿਨ ਅਤੇ ਵਾਰਨਰ ਵਿਚਾਲੇ 70 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਫਿੰਚ 23 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ 7ਵੇਂ ਓਵਰ 'ਚ ਹਸਰੰਗਾ ਦੇ ਹੱਥੋਂ ਆਊਟ ਹੋ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ (5) ਜਲਦੀ ਆਊਟ ਹੋ ਗਏ। ਫਿਰ ਸਟੀਵ ਸਮਿਥ (28) ਅਤੇ ਵਾਰਨਰ (65) ਨੇ ਮਿਲ ਕੇ ਟੀਮ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਅਤੇ ਪਾਵਰ ਪਲੇਅ 'ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਇੱਕ ਵਿਕਟ ਦੇ ਨੁਕਸਾਨ 'ਤੇ 53 ਦੌੜਾਂ ਬਣਾਈਆਂ। ਇਸ ਦੌਰਾਨ ਤੀਜੇ ਓਵਰ ਵਿੱਚ ਪਥੁਮ ਨਿਸਾਂਕਾ (7) ਨੂੰ ਕਮਿੰਸ ਨੇ ਆਊਟ ਕੀਤਾ।

ਇਸ ਤੋਂ ਬਾਅਦ ਚਰਿਤ ਅਸਲੰਕਾ ਨੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਜਦੋਂ ਕਿ ਕੁਸਲ ਪਰੇਰਾ ਨੇ ਵੀ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਦੋਹਾਂ ਨੇ ਮਿਲ ਕੇ 44 ਗੇਂਦਾਂ 'ਚ 63 ਦੌੜਾਂ ਜੋੜੀਆਂ। ਇਸ ਤੋਂ ਬਾਅਦ ਦੋਵੇਂ ਜਲਦੀ ਹੀ ਆਊਟ ਹੋ ਕੇ ਪੈਵੇਲੀਅਨ ਪਰਤ ਗਏ।

10ਵੇਂ ਓਵਰ ਵਿੱਚ ਆਏ ਅਵਿਸ਼ਕਾ ਫਰਨਾਂਡੋ ਅਤੇ ਭਾਨੁਕਾ ਰਾਜਪਕਸ਼ੇ ਨੇ ਪਾਰੀ ਨੂੰ ਅੱਗੇ ਵਧਾਇਆ। ਪਰ ਜਲਦੀ ਹੀ ਫਰਨਾਂਡੋ (4) ਜ਼ੈਂਪਾ ਦੀ ਗੁਗਲੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਫਿੱਕੀ ਨਜ਼ਰ ਆਈ ਅਤੇ ਵਿਕਟਾਂ ਤੇਜ਼ੀ ਨਾਲ ਡਿੱਗਣ ਲੱਗੀਆਂ।ਇਸ ਦੌਰਾਨ ਵਨਿੰਦੂ ਹਸਾਰੰਗਾ (4) ਨੂੰ ਸਟਾਰਕ ਨੇ ਆਊਟ ਕੀਤਾ।

ਸ਼੍ਰੀਲੰਕਾ ਨੇ ਦਾਸੁਨ ਸ਼ਨਾਕਾ (12), ਰਾਜਪਕਸ਼ੇ (33) ਅਤੇ ਚਮਿਕਾ ਕਰੁਣਾਰਤਨੇ (9) ਦੀਆਂ ਗੇਂਦਾਂ ਦੀ ਮਦਦ ਨਾਲ ਮੈਚ ਦੇ ਆਖਰੀ ਓਵਰਾਂ ਵਿੱਚ 154 ਦੌੜਾਂ ਤੱਕ ਪਹੁੰਚਾ ਸਕੀ। ਇਸ ਦੇ ਨਾਲ ਹੀ ਆਸਟਰੇਲੀਆ ਦੇ ਗੇਂਦਬਾਜ਼ ਐਡਮ ਜ਼ਾਂਪਾ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਖੇਡ ਰਤਨ ਲਈ ਨੀਰਜ ਚੋਪੜਾ, ਰਵੀ ਦਹੀਆ, ਲਵਲੀਨਾ ਬੋਰਗੋਹੇਨ ਸਮੇਤ 11 ਨਾਵਾਂ ਦੀ ਸਿਫਾਰਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.