ਨਵੀਂ ਦਿੱਲੀ: ਡਬਲ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਵਿਨੇਸ਼ ਫੋਗਾਟ ਦੇ ਅਗਲੇ ਮਹੀਨੇ ਬੁਡਾਪੇਸਟ 'ਚ ਪੋਲਿਕ ਇਮਰੇ ਅਤੇ ਵਰਗਾ ਜਾਨੋਸ ਮੈਮੋਰੀਅਲ ਮੁਕਾਬਲੇ 'ਚ ਹਿੱਸਾ ਲੈਣ ਦੀ ਉਮੀਦ ਹੈ। ਬੁਡਾਪੇਸਟ ਈਵੈਂਟ ਸਾਲ ਦੀ ਚੌਥੀ ਅਤੇ ਆਖਰੀ ਕੁਸ਼ਤੀ ਦਰਜਾਬੰਦੀ ਲੜੀ ਹੈ। ਅਜਿਹੇ 'ਚ ਕਾਂਸੀ ਤਗ਼ਮਾ ਜੇਤੂ ਵਿਨੇਸ਼ ਫੋਗਾਟ ਦੇ ਸ਼ਾਮਲ ਹੋਣ ਦੀ ਸੰਭਾਵਨਾ ਵਧ ਗਈ ਹੈ।
ਦੱਸ ਦੇਈਏ ਕਿ ਡਬਲ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗ਼ਮਾ ਜੇਤੂ ਵਿਨੇਸ਼ ਫੋਗਾਟ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ 38 ਦਿਨਾਂ ਤੱਕ ਚੱਲੇ ਪ੍ਰਦਰਸ਼ਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸੀ। ਹੁਣ ਉਹ ਅਗਲੇ ਮਹੀਨੇ ਬੁਡਾਪੇਸਟ ਵਿੱਚ ਹੋਣ ਵਾਲੇ ਪੋਲਿਕ ਇਮਰੇ ਅਤੇ ਵਰਗਾ ਜਾਨੋਸ ਮੈਮੋਰੀਅਲ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਬੁਡਾਪੇਸਟ ਈਵੈਂਟ ਸਾਲ ਦੀ ਚੌਥੀ ਅਤੇ ਆਖਰੀ ਕੁਸ਼ਤੀ ਦਰਜਾਬੰਦੀ ਲੜੀ ਹੈ।
ਬ੍ਰਿਜ ਭੂਸ਼ਣ ਖਿਲਾਫ ਪ੍ਰਦਰਸ਼ਨ ਦਾ ਮਾਮਲਾ: ਖਬਰਾਂ ਮੁਤਾਬਕ ਖੇਡ ਨੂੰ ਚਲਾਉਣ ਵਾਲੀ ਐਡਹਾਕ ਕਮੇਟੀ ਅਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਮੰਗਲਵਾਰ ਨੂੰ ਹੋਈ ਬੈਠਕ 'ਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਵਿਨੇਸ਼, ਟੋਕੀਓ ਓਲੰਪਿਕ ਦੇ ਕਾਂਸੀ ਤਗ਼ਮਾ ਜੇਤੂ ਬਜਰੰਗ ਪੂਨੀਆ ਅਤੇ ਰੀਓ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਦੇ ਨਾਲ, ਜਿਨਸੀ ਸ਼ੋਸ਼ਣ ਮਾਮਲੇ 'ਚ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਪ੍ਰਦਰਸ਼ਨ ਦੀ ਅਗਵਾਈ ਕੀਤੀ। ਜਿਸ ਕਾਰਨ ਸਰਕਾਰ ਨੂੰ ਬੈਕਫੁੱਟ 'ਤੇ ਜਾਂਦੇ ਹੋਏ ਖਿਡਾਰੀਆਂ ਦੀ ਗੱਲ ਮੰਨਣੀ ਪਈ।
ਪਹਿਲਾਂ ਇਕ ਵਾਰ ਮੌਕਾ ਖੂੰਝੇ: ਤੁਹਾਨੂੰ ਯਾਦ ਹੋਵੇਗਾ ਕਿ ਤਿੰਨ ਪਹਿਲਵਾਨ ਜ਼ਾਗਰੇਬ (ਫਰਵਰੀ), ਅਲੈਗਜ਼ੈਂਡਰੀਆ (ਫਰਵਰੀ) ਅਤੇ ਬਿਸ਼ਕੇਕ (ਜੂਨ) ਦੇ ਨਾਲ-ਨਾਲ ਅਪ੍ਰੈਲ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦਰਜਾਬੰਦੀ ਲੜੀ ਤੋਂ ਖੁੰਝ ਗਏ ਸਨ। ਉਦੋਂ ਤੋਂ ਹੀ ਵਿਰੋਧ ਕਰਨ ਵਾਲੇ ਪਹਿਲਵਾਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। (ਆਈਏਐਨਐਸ)