ਟੋਕਿਓ : ਹਾਗੀਬਿਸ ਤੂਫ਼ਾਨ ਕਾਰਨ ਕੈਨੇਡਾ ਅਤੇ ਨਾਮੀਬੀਆ ਵਿਚਕਾਰ ਰਗਬੀ ਵਿਸ਼ਵ ਕੱਪ ਮੁਕਾਬਲੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮੈਚ ਕਾਮੈਸ਼ੀ ਵਿੱਚ ਹੋਣਾ ਸੀ, ਜੋ ਹੁਣ ਹਾਗੀਬਿਸ ਦੇ ਕੇਂਦਰ ਵਿੱਚ ਹੈ। ਇਹ ਤੂਫ਼ਾਨ ਕਾਫ਼ੀ ਸ਼ਕਤੀਸ਼ਾਲੀ ਹੈ ਅਤੇ ਇਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਹੈ।
![ਭਾਰੀ ਤੂਫ਼ਾਨ ਤੋਂ ਬਾਅਦ ਨੁਕਸਾਨਿਆ ਥਾਂ।](https://etvbharatimages.akamaized.net/etvbharat/prod-images/4743067_japantoofan.jpg)
ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਇਸ ਮੈਚ ਲਈ ਟਿਕਟ ਖ੍ਰੀਦਿਆ ਸੀ, ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣਗੇ।
ਐਤਵਾਰ ਨੂੰ ਹੋਣ ਵਾਲ ਹੋਰ ਤਿੰਨ ਮੈਚਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।