ETV Bharat / sports

ਕਾਰਲਸਨ ਲੇਜੈਂਡਜ਼ ਆਫ਼ ਚੈੱਸ ਚੈਂਪੀਅਨਸ਼ਿੱਪ ਦੇ ਫਾਈਨਲ 'ਚ ਪਹੁੰਚੇ - ਲੇਜੈਂਡਸ ਆਫ਼ ਚੈੱਸ ਚੈਂਪੀਅਨਸ਼ਿੱਪ

ਲੇਜੈਂਡਸ ਆਫ਼ ਚੈੱਸ ਚੈਂਪੀਅਨਸ਼ਿੱਪ ਦੇ ਫਾਈਨਲ ਵਿੱਚ ਕਾਰਲਸਨ ਦੇ ਸਾਹਮਣੇ ਕੌਣ ਹੋਵੇਗਾ ਇਹ ਇੱਕ ਦਿਨ ਬਾਅਦ ਤੈਅ ਹੋਵੇਗਾ, ਉੱਥੇ ਹੀ ਇਸ ਟੂਰਨਾਮੈਂਟ ਵਿੱਚੋਂ ਭਾਰਤ ਬਾਹਰ ਹੋ ਚੁੱਕਾ ਹੈ।

ਕਾਰਲਸਨ ਲੇਜੈਂਡਜ਼ ਆਫ਼ ਚੈੱਸ ਚੈਂਪੀਅਨਸ਼ਿੱਪ ਦੇ ਫਾਈਨਲ 'ਚ ਪਹੁੰਚੇ
ਤਸਵੀਰ
author img

By

Published : Aug 3, 2020, 3:19 PM IST

ਨਾਰਵੇ: ਲੇਜੈਂਡਰਜ਼ ਆਫ਼ ਚੈਸ ਟੂਰਨਾਮੈਂਟ ਦੇ ਬੈਸਟ ਆਫ਼ ਦੀ ਈਅਰ ਸੇਮੀ ਫਾਈਨਲ ਦੇ ਲਗਾਤਾਰ ਦੂਸਰੇ ਮੁਕਾਬਲੇ ਵਿੱਚ ਜਿੱਤ ਦਰਜ ਕਰਦੇ ਹੋਏ ਵਿਸ਼ਵ ਚੈਂਪੀਅਨਸ਼ਿਪ ਨਾਰਵੇ ਨੇ ਮੇਗਨਸ ਕਾਰਲਸਨ ਫਾਈਨਲ ਵਿੱਚ ਪਹੁੰਚ ਗਏ ਹਨ। ਇੱਕ ਵਾਰ ਫਿਰ ਉਸ ਤੋਂ ਅੱਗੇ ਰੂਸ ਦੇ ਪੀਟਰ ਸਵੀਡਲਰ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਤੇ 2.5-0.5 ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।

ਕਾਰਲਸਨ ਲੇਜੈਂਡਜ਼ ਆਫ਼ ਚੈੱਸ ਚੈਂਪੀਅਨਸ਼ਿੱਪ ਦੇ ਫਾਈਨਲ 'ਚ ਪਹੁੰਚੇ
ਮੇਗਨਸ ਕਾਰਲਸਨ

ਦੋਵਾਂ ਦੇ ਵਿੱਚ ਹੋਏ ਪਹਿਲੇ ਮੁਕਾਬਲੇ 'ਚ ਇਸ ਬਾਰ ਮੇਗਨਸ ਕਾਲਰਸਨ ਨੇ ਚਿੱਟੇ ਮੋਹਰੇ ਨਾਲ ਸੀਸਿਲਨ ਨਜਡੋਰਫ ਦੇ ਖ਼ਿਲਾਫ਼ ਬੇਹਦ ਹੀ ਸ਼ਾਨਦਾਰ ਖੇਡ ਦਿਖਾਇਆ ਤੇ ਇੱਕ ਵਾਰ ਫਿਰ ਕੇਵਲ 26 ਚਾਲਾਂ ਵਿੱਚ ਮੁਕਾਬਲਾ ਆਪਣੇ ਨਾਮ ਕਰ ਲਿਆ।

ਦੂਜੇ ਮੈਚ ਵਿੱਚ ਕਾਰਲਸਨ ਇੱਕ ਸਮੇਂ ਕਾਲੇ ਮੋਹਰੇ ਨਾਲ ਖੇਡਦੇ ਹੋਏ ਰੇਟੀ ਓਪਨਿੰਗ ਵਿੱਚ ਹਾਰਨ ਦੇ ਨੇੜੇ ਪਹੁੰਚ ਗਿਆ ਸੀ ਅਤੇ ਅਜਿਹਾ ਲੱਗਦਾ ਸੀ ਕਿ ਪੀਟਰ ਨੂੰ ਉਸਦੀ ਪਹਿਲੀ ਜਿੱਤ ਮਿਲੇਗੀ।

ਚਿੱਟੇ ਮੋਹਰੋ ਨਾਲ ਤੀਸਰੇ ਮੈਚ ਵਿੱਚ ਖੇਡ ਰਹੇ ਕਾਰਲਸਨ ਨੇ ਧਿਆਨ ਨਾਲ ਇੱਕ ਡਰਾਅ ਖੇਡਿਆ ਅਤੇ 2.5-0.5 ਨਾਲ ਜਿੱਤ ਪ੍ਰਾਪਤ ਕੀਤੀ ਅਤੇ ਚੌਥੇ ਮੈਚ ਦੀ ਜ਼ਰੂਰਤ ਵੀ ਨਹੀਂ ਪਈ। ਇਸਦੇ ਨਾਲ ਹੀ, ਫਾਈਨਲ ਵਿੱਚ ਕਾਰਲਸਨ ਦੇ ਸਾਹਮਣੇ ਕੌਣ ਹੋਵੇਗਾ, ਇਸਦਾ ਫੈਸਲਾ ਇੱਕ ਦਿਨ ਬਾਅਦ ਕੀਤਾ ਜਾਵੇਗਾ। ਨੀਦਰਲੈਂਡਜ਼ ਦੇ ਅਨੀਸ਼ ਗਿਰੀ ਨੇ ਦੂਜੇ ਦਿਨ ਟਾਈਬ੍ਰਾਅਕ ਵਿੱਚ ਰੂਸ ਦੀ ਇਆਨ ਨੈਪੋਨੀਨੀ ਨੂੰ ਹਰਾਇਆ ਅਤੇ ਹੁਣ ਜਦੋਂ ਕਿ ਸਕੋਰ ਉਨ੍ਹਾਂ ਵਿਚਕਾਰ 1-1 ਹੈ, ਹੁਣ ਫ਼ੈਸਲਾ ਲਿਆ ਜਾਵੇਗਾ ਕਿ ਕੋਣ ਕਾਰਲਸਨ ਦੇ ਨਾਲ ਖੇਡੇਗਾ।

ਇਸ ਟੂਰਨਾਮੈਂਟ ਵਿੱਚ ਭਾਰਤੀ ਦਿੱਗਜ ਵਿਸ਼ਵਨਾਥਨ ਆਨੰਦ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ। ਉਸ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਉਸੇ ਸਮੇਂ ਉਹ ਖੇਡੇ 9 ਮੈਚਾਂ ਵਿੱਚ ਸਿਰਫ ਇੱਕ ਮੈਚ ਜਿੱਤ ਸਕਿਆ। ਵਿਸ਼ਵਨਾਥਨ ਆਨੰਦ ਨੂੰ ਆਖ਼ਰਕਾਰ ਇਸ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.