ETV Bharat / sports

ਕੇਂਦਰੀ ਖੇਡ ਮੰਤਰੀ ਨੇ 'ਸੈਂਟਰ ਆਫ਼ ਐਕਸੀਲੈਂਸ' ਦੇ ਲਈ ਰਾਜਾਂ ਨੂੰ ਬੁਨਿਆਦੀ ਢਾਂਚਾ ਲੱਭਣ ਲਈ ਕਿਹਾ

ਕਿਰਨ ਰਿਜੀਜੂ ਨੇ ਕਿਹਾ ਕਿ KISCE ਰਾਜਾਂ ਲਈ ਇੱਕ ਵੱਡਾ ਮੌਕਾ ਹੈ ਜਿੱਥੇ ਉਹ ਦੇਸ਼ ਭਰ ਵਿੱਚੋਂ ਸੀਨੀਅਰ ਖਿਡਾਰੀਆਂ ਨੂੰ ਚੋਣਵੀਆਂ ਖੇਡਾਂ ਵਿੱਚ ਸਿਖਲਾਈ ਦੇਣ ਲਈ ਇੱਕ ਮਹਾਨ ਬੁਨਿਆਦੀ ਢਾਂਚਾ ਤਿਆਰ ਕਰ ਸਕਦੇ ਹਨ। ਕੇਂਦਰ ਇਸ ਲਈ ਫ਼ੰਡ ਤੇ ਸਹਾਇਤਾ ਦੇਣ ਲਈ ਤਿਆਰ ਹੈ।

author img

By

Published : Aug 5, 2020, 7:25 PM IST

ਤਸਵੀਰ
ਤਸਵੀਰ

ਨਵੀਂ ਦਿੱਲੀ: ਖੇਡ ਮੰਤਰੀ ਕਿਰਨ ਰਿਜੀਜੂ ਨੇ ਰਾਜਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ (ਕੇਆਈਐਸਸੀਈ) ਦੇ ਲਈ ਚੰਗੇ ਤੋਂ ਚੰਗੇ ਬੁਨਿਆਦੀ ਢਾਂਚੇ ਲੱਭਣ। ਰਿਜਿਜੂ ਨੇ ਖੇਲੋ ਇੰਡੀਆ ਸਮਾਗਮ ਦੀ ਪਹਿਲੀ ਜਨਰਲ ਕਾਊਂਸਲ ਵਿੱਚ ਸ਼ਿਰਕਤ ਕੀਤੀ ਤੇ ਰਾਜਾਂ ਦੇ ਖੇਡ ਵਿਭਾਗ ਦੇ ਲੋਕਾਂ ਤੇ ਹੋਰ ਕੇਂਦਰੀ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਪਹਿਲਾਂ ਹੀ 8 ਸੂਬਿਆਂ ਨੂੰ ਚੁਣ ਲਿਆ ਹੈ ਜਿੱਥੇ ਕੇਆਈਐਸਸੀਈ ਦਾ ਨਿਰਮਾਣ ਕੀਤਾ ਜਾਵੇਗਾ ਤੇ ਕਿਹਾ ਕਿ ਉਨ੍ਹਾਂ ਨੂੰ 13 ਸੂਬਿਆਂ ਤੋਂ ਪ੍ਰਸਤਾਵ ਮਿਲੇ ਸੀ ਜਿਨ੍ਹਾਂ ਵਿੱਚੋਂ ਇਹ ਸੂਬੇ ਚੁਣੇ ਗਏ ਹਨ।

ਰਿਜੀਜੂ ਨੇ ਕਿਹਾ ਕਿ ਕੇਆਈਐਸਸੀਈ ਰਾਜਾਂ ਲਈ ਇੱਕ ਵੱਡਾ ਮੌਕਾ ਹੈ ਜਿੱਥੇ ਉਹ ਦੇਸ਼ ਭਰ ਵਿੱਚੋਂ ਸੀਨੀਅਰ ਖਿਡਾਰੀਆਂ ਨੂੰ ਚੋਣਵੀਆਂ ਖੇਡਾਂ ਵਿੱਚ ਸਿਖਲਾਈ ਦੇਣ ਲਈ ਇੱਕ ਮਹਾਨ ਬੁਨਿਆਦੀ ਢਾਂਚਾ ਤਿਆਰ ਕਰ ਸਕਦੇ ਹਨ। ਕੇਂਦਰ ਇਸ ਲਈ ਫ਼ੰਡ ਤੇ ਸਹਾਇਤਾ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਹਰ ਰਾਜ ਨੂੰ ਉਸ ਬੁਨਿਆਦੀ ਢਾਂਚੇ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਕਿ ਕੇਆਈਐਸਸੀਈ ਲਈ ਵਰਤੀ ਜਾ ਸਕੇ।

ਰਿਜੀਜੂ ਨੇ ਨਾਲ ਹੀ ਰਾਜਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਹਰ ਸਾਲ ਖੇਲੋ ਇੰਡੀਆ ਪ੍ਰੋਗਰਾਮ ਆਯੋਜਿਤ ਕਰ ਸਕਦੇ ਹਨ ਤਾਂ ਕਿ ਪ੍ਰਤਿਭਾ ਜ਼ਮੀਨੀ ਪੱਧਰ ਤੋਂ ਸਾਹਮਣੇ ਆ ਸਕੇ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲ ਸਕੇ।

ਰਿਜੀਜੂ ਨੇ ਕਿਹਾ, "ਖੇਲੋ ਇੰਡੀਆ ਯੂਥ ਗੇਮਜ਼ ਅਤੇ ਯੂਨੀਵਰਸਿਟੀ ਖੇਡਾਂ ਹਰ ਸਾਲ ਦੇਸ਼ ਵਿੱਚ ਖੇਡੋ ਇੰਡੀਆ ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਰੇ ਰਾਜਾਂ ਦੀ ਪ੍ਰਤਿਭਾ ਨੂੰ ਪਛਾਣਨ ਵਿੱਚ ਸਹਾਇਤਾ ਮਿਲੀ ਹੈ।

ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕਾਫ਼ੀ ਨਹੀਂ ਹੈ, ਪਰ ਹਰ ਰਾਜ ਖੇਲੋ ਇੰਡੀਆ ਖੇਡਾਂ ਨੂੰ ਆਪਣੇ ਪੱਧਰ `ਤੇ ਆਯੋਜਿਤ ਕਰ ਸਕਦਾ ਹੈ ਤਾਂ ਕਿ ਪ੍ਰਤਿਭਾ ਜ਼ਮੀਨੀ ਪੱਧਰ ਤੋਂ ਬਾਹਰ ਆ ਸਕੇ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਮਿਲ ਸਕੇ।

ਖੇਡ ਮੰਤਰੀ ਨੇ ਕਿਹਾ ਕਿ ਰਾਜ ਜੋ ਹਰ ਸਾਲ ਖੇਡਾਂ ਦਾ ਆਯੋਜਨ ਕਰਦੇ ਹਨ, ਉਹ ਉਨ੍ਹਾਂ ਨਾਲ ਖੇਲੋ ਇੰਡੀਆ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਕੇਂਦਰ ਇਸ ਵਿੱਚ ਉਨ੍ਹਾਂ ਦੀ ਮਦਦ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.