ਰਿਓ ਦੇ ਜਨੇਰਿਓ : ਭਾਰਤ ਦੀ ਯਸ਼ਸਵਨੀ ਦੇਸਵਾਲ ਨੇ ਇੱਥੇ ਜਾਰੀ ਆਈਐੱਸਐੱਸਐੱਫ਼ ਵਿਸ਼ਵ ਕੱਪ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨਿਚਰਵਾਰ ਨੂੰ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ। ਯਸ਼ਸਿਵਨੀ ਨੇ ਵਿਸ਼ਵ ਦੀ ਚੋਟੀ ਦੀ ਯੂਕਰੇਨ ਦੀ ਓਲੇਨਾ ਕੋਸਤੇਵਿਚ ਨੂੰ ਪਿੱਛੇ ਕੱਢਦੇ ਹੋਏ ਭਾਰਤ ਨੂੰ 9ਵੇਂ ਓਲੰਪਿਕ ਕੋਟੇ ਦੀ ਪ੍ਰਾਪਤੀ ਹੋਈ।
ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ 5ਵਾਂ ਤਮਗ਼ਾ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਵਰਮਾ, ਸੌਰਭ ਚੌਧਰੀ, ਸੰਜੀਵ ਰਾਜਪੂਤ ਅਤੇ ਇਲਵੇਨਿਲ ਵਾਲਾਰਿਵਨ ਇਸ ਮੁਕਾਬਲੇ ਵਿੱਚ ਤਮਗ਼ੇ ਜਿੱਤ ਚੁੱਕੇ ਹਨ।
ਜੂਨਿਅਰ ਵਿਸ਼ਵ ਚੈਂਪੀਅਨ 22 ਸਾਲਾਂ ਯਸ਼ਸਿਵਨੀ ਨੇ 8 ਖਿਡਾਰੀਆਂ ਦੇ ਫ਼ਾਈਨਲ ਮੁਕਾਬਲੇ ਵਿੱਚ 236.7 ਦਾ ਸਕੋਰ ਕੀਤਾ ਅਤੇ ਪਹਿਲਾ ਨੰਬਰ ਉੱਤੇ ਰਹੀ। ਕੋਸਤੇਵਿਚ ਨੇ ਭਾਰਤੀ ਖਿਡਾਰੀ ਨੂੰ ਸਖ਼ਤ ਟੱਕਰ ਦਿੱਤੀ, ਪਰ ਉਸ ਨੂੰ 234.8 ਦੇ ਸਕੋਰ ਨਾਲ ਦੂਸਰੇ ਸਥਾਨ ਉੱਤੇ ਰਹਿ ਕੇ ਹੀ ਸਬਰ ਕਰਨਾ ਪਿਆ।
ਇਹ ਵੀ ਪੜ੍ਹੋ : ਟੈਸਟ ਮੈਚ 'ਚ ਹੈਟ੍ਰਿਕ ਲੈਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣਿਆ ਜਸਪ੍ਰੀਤ ਬੁਮਰਾਹ
ਸਰਬਿਆ ਦੀ ਜੇਸਮਿਨਾ ਮਿਲਾਵੋਨੋਵਿਚ ਨੂੰ ਤਾਂਬੇ ਦਾ ਤਮਗ਼ਾ ਮਿਲਿਆ। ਉਸ ਨੇ 215.7 ਅੰਕ ਹਾਸਲ ਕੀਤੇ। ਭਾਰਤ ਦੀ ਅੰਜੂ ਰਾਜ ਸਿੰਘ ਅਤੇ ਸ਼ਵੇਤਾ ਸਿੰਘ ਇਸ ਮੁਕਾਬਲੇ ਦੇ ਫ਼ਾਈਨਲ ਵਿੱਚ ਥਾਂ ਨਹੀਂ ਬਣਾ ਸਕੀ।