ETV Bharat / sports

ਓਲੰਪਿਕ ‘ਚ ਭਾਰਤੀ ਟੇਬਲ ਟੇਨਿਸ ਦੇ ਡਰਾਅ ਘੋਸ਼ਿਤ - Sutirtha Mukherjee

ਟੋਕਿਓ ਓਲੰਪਿਕ ਵਿੱਚ ਟੇਬਲ ਟੈਨਿਸ ਮਿਕਸਡ ਡਬਲ ਦੇ ਰਾਊਂਡ -16 ਮੁਕਾਬਲੇ ਵਿੱਚ 12 ਵੀਂ ਦਰਜਾ ਪ੍ਰਾਪਤ ਭਾਰਤੀ ਜੋੜੀ ਮਨਿਕਾ ਬੱਤਰਾ ਅਤੇ ਸ਼ਰਤ ਕਮਲ ਦਾ ਸਾਹਮਣਾ ਤੀਜੀ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਲਿੰ ਯੂਨ ਜੂ ਅਤੇ ਚੇਂਗ ਈ ਚੇਂਗ ਨਾਲ ਹੋਵੇਗਾ।

ਓਲੰਪਿਕ ਚ ਭਾਰਤੀ ਟੇਬਲ ਟੇਨਿਸ ਦੇ ਡਰਾਅ ਘੋਸ਼ਿਤ

author img

By

Published : Jul 22, 2021, 9:52 AM IST

ਟੋਕਿਓ: ਟੇਬਲ ਟੈਨਿਸ ਮੁਕਾਬਲੇ ਲਈ ਡਰਾਅ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਮਿਕਸਡ ਡਬਲਜ਼ ਈਵੈਂਟ ਪਹਿਲੀ ਵਾਰ ਓਲੰਪਿਕ ਵਿੱਚ ਖੇਡਿਆ ਜਾਵੇਗਾ। ਓਲੰਪਿਕ ਵਿੱਚ 34 ਵੀਂ ਦਰਜਾ ਪ੍ਰਾਪਤ ਮਨਿਕਾ 94 ਵੇਂ ਰੈਂਕਿੰਗ ਦੀ ਗ੍ਰੇਟ ਬ੍ਰਿਟੇਨ ਦੀ ਟਿਨ ਟਿਨ ਹੋ ਦੇ ਖਿਲਾਫ਼ ਸਿੰਗਲਜ਼ ਵਰਗ ਵਿੱਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।

ਮਨਿਕਾ ਦੂਜੇ ਗੇੜ ਵਿੱਚ ਯੂਕਰੇਨ ਦੀ ਮਰਗਾਰਿਟਾ ਪੇਸੋਤਸਕਾ ਅਤੇ ਤੀਜੇ ਗੇੜ ਵਿੱਚ ਆਸਟਰੀਆ ਦੀ ਸੋਫੀਆ ਪੋਲਕਾਨੋਵਾ ਨਾਲ ਮੁਕਾਬਲਾ ਕਰੇਗੀ। ਉਨ੍ਹਾਂ ਦੀ ਸਾਥੀ 52 ਵੀਂ ਦਰਜਾ ਪ੍ਰਾਪਤ ਸੁਤੀਰਥ ਮੁਖਰਜੀ ਪਹਿਲੇ ਗੇੜ ਵਿੱਚ 78 ਵੇਂ ਰੈਂਕਿੰਗ ਦੀ ਖਿਡਾਰੀ ਲਿੰਡਾ ਬੇਰਗਸਟ੍ਰੋਮ ਨਾਲ ਭਿੜੇਗੀ।

ਸੁਤੀਰਥਾ ਦਾ ਸਾਹਮਣਾ ਦੂਜੇ ਗੇੜ ਵਿੱਚ ਪੁਰਤਗਾਲ ਦੀ ਯੂ ਫੂ ਨਾਲ ਹੋਵੇਗਾ। ਜਦਕਿ ਤੀਜੇ ਗੇੜ ਵਿਚ ਉਸ ਦਾ ਮੁਕਾਬਲਾ ਜਪਾਨ ਦੀ ਮੀਮਾ ਇਤੋ ਨਾਲ ਹੋਵੇਗਾ। ਭਾਰਤ ਦੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ (20 ਵੀਂ ਦਰਜਾ) ਅਤੇ ਜੀ ਸਥਿਆਯਨ (26 ਵੀਂ ਦਰਜਾ) ਦੇ ਪੁਰਸ਼ ਸਿੰਗਲਜ਼ ਡਰਾਅ ਵਿਚ ਬਾਈ ਮਿਲਿਆ ਹੈ। ਸੱਤਿਯਾਵਾਨ ਦੀ ਦੂਜੇ ਗੇੜ ਵਿਚ ਬ੍ਰਿਯਾਨ ਨਾਲ ਸਾਹਮਣਾ ਹੋਵੇਗਾ ਜਾਂ ਹਾਂਗਕਾਂਗ ਦੇ ਲਾਮ ਸਿਊ ਹਾਂਗ ਨਾਲ ਹੋਵੇਗਾ। ਇਸ ਤੋਂ ਬਾਅਦ, ਤੀਜੇ ਗੇੜ ਵਿੱਚ, ਉਸਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਟੋਮੋਕਾਜ਼ੁ ਹਾਰਿਮੋਤੋ ਨਾਲ ਹੋਵੇਗਾ।

ਸ਼ਰਥ ਦਾ ਦੂਜਾ ਗੇੜ ਪੁਰਤਗਾਲ ਦੇ ਟਿਆਗੋ, ਅਪੋਲੋਨੀਆ ਜਾਂ ਨਾਈਜੀਰੀਆ ਦਾ ਓਲਾਜਿਡੇ ਓਮੋਟਾਯੋ ਨਾਲ ਹੋਵੇਗਾ ਖੇਡੇਗਾ। ਟੋਕਿਓ ਓਲੰਪਿਕ ਵਿੱਚ ਟੇਬਲ ਟੈਨਿਸ ਦੇ ਮੁਕਬਾਲੇ 24 ਜੁਲਾਈ ਤੋਂ 6 ਅਗਸਤ ਤੱਕ ਹੋਵੇਗਾ।

ਇਹ ਵੀ ਪੜ੍ਹੋ: Tokyo Olympics 2021:ਟੋਕਿਓ 'ਚ ਕੋਰੋਨਾ ਦੇ 1832 ਆਏ ਨਵੇਂ ਕੇਸ

ETV Bharat Logo

Copyright © 2025 Ushodaya Enterprises Pvt. Ltd., All Rights Reserved.