ਬਿਲਾਸਪੁਰ: ਪਦਮ ਸ਼੍ਰੀ ਅਤੇ ਭਾਰਤੀ ਕਬੱਡੀ ਟੀਮ ਦੇ ਕਪਤਾਨ ਅਜੇ ਠਾਕੁਰ ਨੇ ਆਪਣੀ ਬਿਲਾਸਪੁਰ ਫ਼ੇਰੀ ਦੌਰਾਨ ਸਪੋਰਟਸ ਆਫ਼ ਇੰਡੀਆ ਸਾਈ ਹੋਸਟਲ ਵਿੱਚ ਆ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਉੱਥੇ ਹੀ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਲੋਕ-ਪਿਆਰੇ ਈਟੀਵੀ ਭਾਰਤ ਮੋਬਾਈਲ ਐੱਪ ਵੀ ਡਾਉਨਲੋਡ ਕੀਤਾ। ਐੱਪ ਡਾਉਨਲੋਡ ਕਰਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਿਆ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸਾਂਝਾ ਕਰਨ ਅਤੇ ਡਾਉਨਲੋਡ ਕਰਨ ਲਈ ਵੀ ਕਿਹਾ।
ਇਸ ਮੌਕੇ ਅਜੇ ਠਾਕੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਈਟੀਵੀ ਭਾਰਤ ਇੱਕ ਖ਼ਬਰਾਂ ਵਾਲਾ ਅਜਿਹਾ ਪਹਿਲਾ ਵੈੱਬ ਅਤੇ ਐੱਪ ਹੈ ਜੋ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਹੈ। ਇਸ ਨਾਲ ਦੇਸ਼ ਦੇ ਸਾਰੇ ਖਿੱਤਿਆਂ ਦੇ ਲੋਕ ਆਪਣੀ-ਆਪਣੀ ਭਾਸ਼ਾ ਚੁਣ ਕੇ ਖ਼ਬਰਾਂ ਪੜ੍ਹ ਅਤੇ ਦੇਖ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਈਟੀਵੀ ਭਾਰਤ ਦੇ ਮੋਬਾਈਲ ਐੱਪ ਨੂੰ ਡਾਉਨਲੋਡ ਕਰਨ ਲਈ ਸਾਰਿਆਂ ਨੂੰ ਬੇਨਤੀ ਕੀਤੀ।