ਹਾਂਗਜ਼ੂ: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 23ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਏਸ਼ੀਆਈ ਖੇਡਾਂ 2023 'ਚ ਭਾਰਤ ਨੇ ਸੋਨ ਤਮਗਾ ਜਿੱਤਿਆ ਹੈ। ਐਤਵਾਰ ਨੂੰ ਸ਼ੁਰੂ ਹੋਈਆਂ ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ ਪੰਜ ਤਗ਼ਮੇ ਜਿੱਤੇ ਸਨ, ਪਰ ਸੋਨ ਤਗ਼ਮਾ ਨਹੀਂ ਜਿੱਤ ਸਕਿਆ। ਅੱਜ ਸੋਮਵਾਰ ਨੂੰ ਭਾਰਤ ਨੂੰ 10 ਮੀਟਰ ਰਾਈਫਲ ਮੁਕਾਬਲੇ 'ਚ ਪਹਿਲਾ ਸੋਨ ਤਮਗਾ ਮਿਲਿਆ ਹੈ। ਦਿਵਯਾਂਸ਼ ਸਿੰਘ ਪੰਵਾਰ,ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਦੀ ਤਿੱਕੜੀ ਦੀ ਬਦੌਲਤ ਦੇਸ਼ ਨੂੰ ਏਸ਼ੀਆਈ ਖੇਡਾਂ 2023 'ਚ ਪਹਿਲਾ ਸੋਨ ਤਮਗਾ ਮਿਲਿਆ ਹੈ।(India won gold medal in men's 10 meter air rifle team shooting)
ਤਿੱਕੜੀ ਨੇ ਕੀਤੀ ਕਮਾਲ : ਨਿਸ਼ਾਨੇਬਾਜ਼ਾਂ ਦੀ ਇਸ ਤਿਕੜੀ ਨੇ ਮੈਚ ਵਿੱਚ 1893.7 ਦਾ ਸਕੋਰ ਕਰਕੇ ਸੋਨ ਤਗ਼ਮਾ ਜਿੱਤਿਆ। ਇਹ ਸਕੋਰ ਬਣਦੇ ਹੀ ਭਾਰਤ ਨੇ ਚੀਨ ਦਾ ਰਿਕਾਰਡ ਤੋੜ ਕੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਪਿਛਲੇ ਮਹੀਨੇ ਹੀ ਚੀਨ ਨੇ ਬਾਕੂ ਵਿੱਚ 1893.3 ਦੇ ਸਕੋਰ ਨਾਲ ਰਿਕਾਰਡ ਬਣਾਇਆ ਸੀ। ਪਰ ਇਸ ਭਾਰਤੀ ਤਿੱਕੜੀ ਨੇ 1893.7 ਅੰਕਾਂ ਨਾਲ ਚੀਨ ਦਾ ਰਿਕਾਰਡ ਤੋੜ ਕੇ ਭਾਰਤ ਲਈ ਨਵਾਂ ਰਿਕਾਰਡ ਬਣਾਇਆ ਹੈ। ਇਸ ਮੁਕਾਬਲੇ ਵਿੱਚ ਚੀਨ ਨੇ ਕਾਂਸੀ ਦਾ ਤਗ਼ਮਾ ਅਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
-
STOP PRESS!
— India_AllSports (@India_AllSports) September 25, 2023 " class="align-text-top noRightClick twitterSection" data="
1st GOLD MEDAL for India at Asian Games
India win Gold medal in Men's 10m Air Rifle Team event.
The trio of Rudrankksh, Aishwary & Divyansh accumulated 1893.7 points #IndiaAtAsianGames #AGwithIAS #AsianGames2023 pic.twitter.com/I3GuxMjHgw
">STOP PRESS!
— India_AllSports (@India_AllSports) September 25, 2023
1st GOLD MEDAL for India at Asian Games
India win Gold medal in Men's 10m Air Rifle Team event.
The trio of Rudrankksh, Aishwary & Divyansh accumulated 1893.7 points #IndiaAtAsianGames #AGwithIAS #AsianGames2023 pic.twitter.com/I3GuxMjHgwSTOP PRESS!
— India_AllSports (@India_AllSports) September 25, 2023
1st GOLD MEDAL for India at Asian Games
India win Gold medal in Men's 10m Air Rifle Team event.
The trio of Rudrankksh, Aishwary & Divyansh accumulated 1893.7 points #IndiaAtAsianGames #AGwithIAS #AsianGames2023 pic.twitter.com/I3GuxMjHgw
ਵਿਸ਼ਵ ਚੈਂਪੀਅਨਸ਼ਿੱਪ ਦੇ ਸੋਨ ਤਮਗਾ ਜੇਤੂ: ਇਸ ਮੈਚ ਵਿੱਚ ਸਭ ਤੋਂ ਵੱਧ ਸਕੋਰ ਰੁਦਰਾਕਸ਼ ਪਾਟਿਲ ਨੇ ਬਣਾਇਆ ਜੋ ਵਿਸ਼ਵ ਚੈਂਪੀਅਨਸ਼ਿੱਪ ਦੇ ਸੋਨ ਤਮਗਾ ਜੇਤੂ ਹੈ ਅਤੇ ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ। 19 ਸਾਲਾ ਰੁਦਰਾਕਸ਼ ਨੇ 632.5 ਦਾ ਸਕੋਰ ਬਣਾਇਆ। ਇਸ ਤੋਂ ਇਲਾਵਾ ਐਸ਼ਵਰਿਆ ਪ੍ਰਤਾਪ ਸਿੰਘ ਨੇ 631 ਅਤੇ ਦਿਵਯਾਂਸ਼ ਸਿੰਘ ਪਵਾਰ ਨੇ 629.6 ਦਾ ਸਕੋਰ ਬਣਾਇਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਵਿਆਂਸ਼ ਟੋਕੀਓ ਓਲੰਪਿਕ ਵਿੱਚ ਵੀ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਸੋਨ ਤਗਮੇ ਦੇ ਨਾਲ ਹੀ ਤਿੰਨੋਂ ਵਿਅਕਤੀਗਤ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਫਾਈਨਲ 'ਚ ਰੁਦਰਾਕਸ਼ ਤੀਜੇ ਸਥਾਨ 'ਤੇ, ਐਸ਼ਵਰਿਆ ਪੰਜਵੇਂ ਸਥਾਨ 'ਤੇ ਅਤੇ ਦਿਵਿਆਂਸ਼ 8ਵੇਂ ਸਥਾਨ 'ਤੇ ਹੈ। ਜਦੋਂ ਇਹ ਤਿੰਨੋਂ ਖਿਡਾਰੀ ਫਾਈਨਲ 'ਚ ਪ੍ਰਵੇਸ਼ ਕਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਫਾਈਨਲ ਜਿੱਤਣ 'ਤੇ ਹੋਣਗੀਆਂ।
ਮੁਕਾਬਲਿਆਂ ਦੇ ਪਹਿਲੇ ਦਿਨ ਕੁੱਲ ਪੰਜ ਤਗਮੇ ਜਿੱਤੇ: ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਨੇ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਸੀ ਜਦਕਿ ਤੈਰਾਕੀ ਵਿਚ ਵੀ ਉਹ ਦੋ ਚਾਂਦੀ ਅਤੇ ਇਕ ਕਾਂਸੀ ਦੇ ਤਗਮੇ ਦੇ ਨਾਲ ਮੁਕਾਬਲਿਆਂ ਦੇ ਪਹਿਲੇ ਦਿਨ ਕੁੱਲ ਪੰਜ ਤਗਮੇ ਜਿੱਤਣ ਵਿਚ ਸਫਲ ਰਿਹਾ। ਏਸ਼ੀਅਨ ਖੇਡਾਂ ਦੇ ਹੋਰ ਮੁਕਾਬਲਿਆਂ ਦੀ ਗੱਲ ਕਰਦਿਆਂ ਅੱਜ ਸੋਮਵਾਰ ਨੂੰ ਮਹਿਲਾ ਕ੍ਰਿਕਟ 'ਚ ਵੀ ਗੋਲਡ ਮੈਡਲ ਦਾ ਫੈਸਲਾ ਹੋਵੇਗਾ। ਕਿਉਂਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਫਾਈਨਲ ਮੈਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਜਾਣਾ ਹੈ। ਇਸ ਤੋਂ ਇਲਾਵਾ ਭਾਰਤੀ ਐਥਲੀਟ ਅੱਜ ਟੈਨਿਸ ਅਤੇ ਵੁਸ਼ੂ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਨ। ਨਿਸ਼ਾਨੇਬਾਜ਼ੀ ਵਿੱਚ ਵੀ ਹੋਰ ਤਗਮੇ ਮਿਲਣ ਦੀ ਉਮੀਦ ਹੈ ਕਿਉਂਕਿ ਕਈ ਭਾਰਤੀ ਨਿਸ਼ਾਨੇਬਾਜ਼ ਵੱਖ-ਵੱਖ ਵਰਗਾਂ ਵਿੱਚ ਮੁਕਾਬਲਾ ਕਰਦੇ ਨਜ਼ਰ ਆਉਣਗੇ।