ਚੰਡੀਗੜ੍ਹ: ਭਾਰਤ ਲਈ ਬੜੀ ਹੀ ਖ਼ੁਸ਼ੀ ਦੀ ਗੱਲ ਹੈ ਕਿ ਟੋਕੀਓ ਓਲੰਪਿਕ ’ਚ ਕੌਮੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੂੰ 21 ਜਨਵਰੀ ਤੋਂ ਮਸਕਟ ਦੇ ਸ਼ਹਿਰ ਓਮਾਨ ’ਚ ਖੇਡੇ ਜਾ ਰਹੇ 10ਵੇਂ ਮਹਿਲਾ ਏਸ਼ੀਆ ਹਾਕੀ ਕੱਪ ਲਈ ਇੰਡੀਅਨ ਟੀਮ ਦੀ ਕਪਤਾਨ ਨਾਮਜ਼ਦ ਕੀਤਾ ਗਿਆ ਹੈ।
ਜੀ ਹਾਂ ਹਰਿਆਣੇ ਦੀ ਖਿਡਾਰਨ ਸਵਿਤਾ ਪੂਨੀਆ ਨੂੰ ਮਹਿਲਾ ਟੀਮ ਦੀ ਰੈਗੂਲਰ ਕਪਤਾਨ ਰਾਣੀ ਰਾਮਪਾਲ ਨੂੰ ਟੀਮ ’ਚ ਇੰਜਰੀ ਹੋਣ ਕਰ ਕੇ ਹਾਕੀ ਟੀਮ ’ਚ ਸਥਾਨ ਨਹੀਂ ਦਿੱਤਾ ਗਿਆ ਹੈ, ਜਿਸ ਕਰਕੇ ਮਹਿਲਾ ਹਾਕੀ ਟੀਮ ਦੀ ਸੀਨੀਅਰ ਖਿਡਾਰਨ ਤੇ ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਵਾਗਡੋਰ ਸੌਂਪੀ ਗਈ ਹੈ।
ਇਸ ਲਈ ਹਾਕੀ ਟੀਮ ਦਾ ਕਪਤਾਨ ਬਣਨ ’ਤੇ ਸਵਿਤਾ ਪੂਨੀਆ ਦਾ ਕਹਿਣਾ ਹੈ ਕਿ ਏਸ਼ੀਆ ਹਾਕੀ ਕੱਪ ਖੇਡਣ ਵਾਲੀਆਂ ਨਰੋਈਆਂ ਮਹਿਲਾ ਹਾਕੀ ਟੀਮਾਂ ਦੇ ਵੀਡੀਓਜ਼ ਵੇਖਣ ਤੋਂ ਬਾਅਦ ਕੋਚਿੰਗ ਕੈਂਪ ਵੱਲੋਂ ਖਿਡਾਰਨਾਂ ਨੂੰ ਮੈਦਾਨ ’ਚ ਬਿਹਤਰ ਖੇਡਣ ਦੀ ਤਿਆਰੀ ਕਰਵਾਈ ਗਈ ਹੈ।
ਇਸ ਬਾਰੇ ਸਵਿਤਾ ਦਾ ਤਰਕ ਹੈ ਕਿ ਹਰ ਟੀਮ ਦੀ ਤਾਕਤ ਦੇ ਨਾਲ-ਨਾਲ ਕੋਈ ਨਾ ਕੋਈ ਕਮਜ਼ੋਰੀ ਵੀ ਹੁੰਦੀ ਹੈ। ਇਸ ਲਈ ਕੋਚਿੰਗ ਕੈਂਪ ਦੀ ਨਵੀਂ ਰਣਨੀਤੀ ਤਹਿਤ ਸਾਰੀਆਂ ਖਿਡਾਰਨਾਂ ਨੂੰ ਇਕ ਪਲਾਨ ਤਹਿਤ ਮੈਦਾਨ ’ਚ ਵਗੈਰ ਕਿਸੇ ਗੈਪ ਦੇ ਖੇਡਣਾ ਹੋਵੇਗਾ।
ਇਹ ਵੀ ਪੜ੍ਹੋ: Ind Vs Wi T20: ਵੈਸਟਇੰਡੀਜ਼ ਨੂੰ ਹਰਾ ਭਾਰਤ ਨੇ ਲੜੀ ਜਿੱਤੀ, ਰੈਂਕਿੰਗ 'ਚ ਬਣਿਆ ਨੰਬਰ ਇੱਕ