ਵਾਰੰਗਲ: 21 ਸਾਲਾ ਹਰਮਿਲਨ ਨੇ 4: 5.39 ਸੈਕਿੰਡ ਦਾ ਸਮੇਂ ਦੇ ਨਾਲ ਸੁਨੀਤਾ ਰਾਣੀ ਦਾ 4 ਮਿੰਟ 6.03 ਸਕਿੰਟ ਦਾ ਰਿਕਾਰਡ ਤੋੜਿਆ (19 YEAR OLD RECORD), ਜੋ ਉਨ੍ਹਾਂ ਨੇ ਸਾਲ 2002 ਦੇ ਬੁਸਾਨ ਵਿੱਚ ਏਸ਼ੀਅਨ ਖੇਡਾਂ (Asian Games) ਵਿੱਚ ਸਥਾਪਤ ਕੀਤਾ ਸੀ। ਦਿੱਲੀ ਦੀ ਕੇ.ਐਮ. ਚੰਦਾ 4: 18.24 ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ।
ਜਨਵਰੀ 2020 ਤੋਂ ਰਾਸ਼ਟਰੀ ਪੱਧਰ ਦੀਆਂ ਦੌੜਾਂ (National Open Athletics Championship) ਵਿੱਚ ਚੋਟੀ 'ਚ ਅੱਠਵੇਂ ਸਥਾਨ 'ਤੇ ਰਹੀ ਹਰਮਿਲਨ ਨੇ ਬੇਹਦ ਸ਼ਾਨਦਾਰ ਤਰੱਕੀ ਕੀਤੀ ਹੈ। ਬੀਤੇ ਸਾਲ ਭੁਵਨੇਸ਼ਵਰ ਵਿੱਚ ਖੇਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ 4: 14.68 ਦੇ ਸਕੋਰ ਦੇ ਬਾਅਦ, ਉਸ ਨੇ ਇਸ ਸਾਲ 6 ਮਾਰਚ ਨੂੰ ਫੈਡਰੇਸ਼ਨ ਕੱਪ ਵਿੱਚ 4: 08.27 ਅਤੇ ਫਿਰ 21 ਜੂਨ ਨੂੰ 4: 08.27 ਵਿੱਚ ਇੰਡੀਅਨ ਗ੍ਰਾਂ ਪ੍ਰੀ ਵਿੱਚ ਜਿੱਤ ਪ੍ਰਾਪਤ ਕੀਤੀ। ਉਹ ਹੁਣ ਰਾਸ਼ਟਰੀ ਰਿਕਾਰਡ ਤੋੜਨ ਵਿੱਚ ਕਾਮਯਾਬ ਹੋ ਗਈ ਹੈ।
ਤਰਨਜੀਤ ਨੇ 11.50 ਦੇ ਨਿੱਜੀ ਤੌਰ 'ਤੇ ਚੰਗੇ ਪ੍ਰਦਰਸ਼ਨ ਦੇ ਨਾਲ 100 ਮੀਟਰ ਦੌੜ ਦਾ ਖਿਤਾਬ ਜਿੱਤਿਆ। ਨਰੇਸ਼ ਕੁਮਾਰ ਨੇ 10.30 ਸੈਕਿੰਡ ਦੇ ਸਮੇਂ ਨਾਲ ਪੁਰਸ਼ਾਂ ਦਾ 100 ਮੀਟਰ ਖਿਤਾਬ ਜਿੱਤਿਆ। ਇਸ ਸਾਲ 100 ਮੀਟਰ ਦੌੜ ਵਿੱਚ ਕਿਸੇ ਭਾਰਤੀ ਦੌੜਾਕ ਦਾ ਇਹ ਦੂਜਾ ਸਰਬੋਤਮ ਸਮਾਂ ਹੈ। ਗੁਰਿੰਦਰਵੀਰ ਸਿੰਘ ਨੇ 26 ਜੂਨ ਨੂੰ ਪਟਿਆਲਾ ਵਿੱਚ 10.27 ਸਕਿੰਟ ਦਾ ਸਮਾਂ ਕੱਢਿਆ ਸੀ।
ਪੁਰਸ਼ਾਂ ਦੀ 1500 ਮੀਟਰ ਵਿੱਚ ਉਲਟਫੇਰ ਹੋਈ। ਹਰਿਆਣਾ ਦੇ ਪਰਵੇਜ਼ ਖਾਨ ਨੇ ਦੋ ਵਾਰ ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਤਮਗਾ ਜੇਤੂ ਰੇਲਵੇ ਦੇ ਅਜੈ ਕੁਮਾਰ ਸਰੋਜ ਨੂੰ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ। 20 ਅਗਸਤ 2019 ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਅਜੈ ਦੀ ਇਹ ਪਹਿਲੀ ਹਾਰ ਹੈ।
ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਰੇਲਵੇ ਦੀ ਹੈਪਟਾਥਲੀਟ ਸਵਪਨਾ ਬਰਮਨ ਨੇ ਮਹਿਲਾਵਾਂ ਦੀ ਉੱਚੀ ਛਾਲ ਦਾ ਖਿਤਾਬ ਜਿੱਤਿਆ। ਹਰਿਆਣਾ ਦੇ ਸਾਹਿਲ ਸਿਲਵਾਲ ਨੇ 77.79 ਮੀਟਰ ਦੀ ਕੋਸ਼ਿਸ਼ ਨਾਲ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਜਿੱਤੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਵੱਲੋਂ ਕਪਤਾਨੀ ਛੱਡਣ ਦੇ ਕਾਰਨ ਜਾਣਕੇ ਹਰ ਕੋਈ ਹੈਰਾਨ !