ਲੰਡਨ: ਚਾਰ ਵਾਰ ਉਲੰਪਿਕ ਦੇ ਚੈਂਪੀਅਨ ਮੁਹੰਮਦ ਫਰਾਹ ਦੇ ਸੱਟ ਲੱਗਣ ਕਾਰਨ ਇਸ ਸਾਲ ਦੇ ਲੰਡਨ ਹਾਫ ਮੈਰਾਥਨ ਵਿੱਚੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਰਿਪੋਰਟ ਮੁਤਾਬਕ 36 ਸਾਲ ਦੇ ਫਰਾਹ ਨੇ ਅਭਿਆਸ ਦੌਰਾਨ ਪੈਰ ਵਿੱਚ ਸੱਟ ਲੱਗਣ ਕਾਰਨ ਇਸ ਟੂਰਨਾਮੈਂਟ ਵਿੱਚ ਹੱਟਣ ਦਾ ਫ਼ੈਸਲਾ ਕੀਤਾ ਹੈ।
ਹੋਰ ਪੜ੍ਹੋ: EXCLUSIVE: ਭਾਰਤੀ ਕ੍ਰਿਕੇਟਰ ਸੁਸ਼ਾਂਤ ਮਿਸ਼ਰਾ ਦੇ ਪਿਤਾ ਨੇ ਅੰਡਰ 19 ਟੀਮ ਨੂੰ ਵਿਸ਼ਵ ਕੱਪ ਫਾਈਨਲ ਦੇ ਲਈ ਦਿੱਤੀ ਵਧਾਈ
ਫਰਾਹ ਨੇ ਕਿਹਾ, "ਮੇਰੀ ਪਹਿਲਤਾ ਆਉਣ ਵਾਲੇ ਸੀਜ਼ਨ ਦੇ ਲਈ ਖ਼ੁਦ ਨੂੰ ਫਿੱਟ, ਸਹੀ ਰੱਖਣਾ ਹੈ। ਇਸੇ ਕਾਰਨ ਮੈਂ ਇਸ ਸਾਲ ਦੇ ਲੰਡਨ ਹਾਫ ਮੈਰਾਥਨ ਤੋਂ ਹੱਟਣ ਵਰਗਾ ਮੁਸ਼ਕਿਲ ਫ਼ੈਸਲਾ ਲਿਆ ਹੈ।"
ਹੋਰ ਪੜ੍ਹੋ: Hamilton ODI : ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ, ਟੇਲਰ ਨੇ ਲਾਇਆ ਸੈਂਕੜਾ
ਫਰਾਹ ਨੇ 2017 ਵਿੱਚ ਟ੍ਰੈਕ ਇਵੈਂਟ ਤੋਂ ਮੈਰਾਥਨ ਵਿੱਚ ਸਵਿਚ ਕਰ ਦਿੱਤਾ ਸੀ। ਫਾਰਾਹ ਨੇ ਬੀਤੇ ਸਾਲ ਨੰਵਬਰ ਵਿੱਚ ਕਿਹਾ ਸੀ ਕਿ ਉਹ ਟੋਕਿਓ ਉਲੰਪਿਕ ਵਿੱਚ ਓਪਨ 10 ਹਜ਼ਾਰ ਮੀਟਰ ਖਿਤਾਬ ਦੀ ਰੱਖਿਆ ਲਈ ਟ੍ਰੈਕ ਉੱਤੇ ਵਾਪਸੀ ਕਰਨਗੇ। ਲੰਡਨ ਮੈਰਾਥਨ ਦਾ ਆਯੋਜਨ ਇੱਕ ਮਾਰਚ ਨੂੰ ਹੋਵੇਗਾ।