ਹੈਦਰਾਬਾਦ: ਭਾਰਤੀ ਐਥਲੀਟ ਦੁਤੀ ਚੰਦ ਟੋਕੀਓ ਓਲੰਪਿਕ ਦੀ ਤਿਆਰੀ ਲਈ ਤਿਆਰੀ ਕਰ ਰਹੀ ਹੈ। ਇਸ ਦੇ ਲਈ ਦੁਤੀ ਭੁਵਨੇਸ਼ਵਰ ਵਿੱਚ ਟ੍ਰੇਨਿੰਗ ਲੈ ਰਹੀ ਹੈ।
ਦੁਤੀ ਨੇ ਖ਼ਾਸ ਟ੍ਰੇਨਿੰਗ ਲਈ ਭੁਵਨੇਸ਼ਵਰ ਚੁਣਿਆ ਹੈ। ਇਸ ਤੋਂ ਪਹਿਲਾਂ ਉਹ ਹੈਦਰਾਬਾਦ ਦੇ ਗਾਚੀਬਾਵਾਲੀ ਸਟੇਡੀਅਮ 'ਚ ਅਭਿਆਸ ਕਰਦੀ ਸੀ।
ਆਪਣੇ ਬੇਬਾਕ ਫੈਸਲਿਆਂ ਨਾਲ ਭਾਰਤੀ ਸਮਾਜ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਦੁਤੀ ਚੰਦ ਨੇ ਓਲੰਪਿਕ ਖੇਡਾਂ ਲਈ ਮੁੰਡਿਆਂ ਨਾਲ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਅਜਿਹਾ ਇਸ ਲਈ ਕੀਤਾ, ਤਾਂ ਜੋ ਉਹ ਮੁਕਾਬਲੇ ਦਾ ਪੱਧਰ ਵੱਧ ਸਕੇ।
ਹੋਰ ਪੜ੍ਹੋ : ਕਤਰ ਇੰਟਰਨੈਸ਼ਨਲ ਕੱਪ : ਨਿੱਕੇ ਜੇਰੇਮੀ ਨੇ ਤੋੜੇ 27 ਰਿਕਾਰਡ
ਮੌਜੂਦਾ ਸਮੇਂ 'ਚ ਦੁਤੀ ਨੈਸ਼ਨਲ ਕੈਂਪ ਤੋਂ ਹੱਟ ਕੇ ਭੁਵਨੇਸ਼ਵਰ ਵਿਖੇ 100 ਮੀਟਰ ਦੌੜ 10.8 ਤੋਂ 10.9 ਵਿੱਚ ਪੂਰੀ ਕਰਨ ਵਾਲੇ ਮੁੰਡਿਆਂ ਨਾਲ ਸਿਖਲਾਈ ਲੈ ਰਹੀ ਹੈ। ਦੁਤੀ ਨੇ ਟੋਕਿਓ ਓਲੰਪਿਕ ਕੁਆਲੀਫਾਈ ਲਈ 11.5 ਸੈਕੇਂਡ ਦੇ ਸਮੇਂ ਦਾ ਟੀਚਾ ਹਾਸਲ ਕਰਨ ਲਈ ਪਹਿਲੀ ਵਾਰ ਮੁੰਡਿਆਂ ਨਾਲ ਟ੍ਰੇਨਿੰਗ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਮੁਤਾਬਕ ਟ੍ਰੇਨਿੰਗ ਕੈਂਪ 'ਚ ਕੁੜੀਆਂ ਨਾਲ ਦੌੜ ਲਗਾ ਕੇ ਉਸ ਨੂੰ ਟੀਚਾ ਹਾਸਲ ਕਰਨ ਲਈ ਮਦਦ ਨਹੀਂ ਮਿਲਦੀ, ਪਰ ਉਸ ਨੂੰ ਅਜਿਹਾ ਲਗਦਾ ਹੈ ਕਿ ਮੁੰਡਿਆਂ ਨਾਲ ਮੁਕਾਬਲਾ ਕਰਕੇ ਉਹ ਅਗਲੇ ਸਾਲ ਟੋਕਿਓ ਓਲੰਪਿਕ ਦਾ ਟਿਕਟ ਜ਼ਰੂਰ ਹਾਸਲ ਕਰ ਲਵੇਗੀ।