ਲੰਡਨ : ਰਾਸ਼ਟਰ ਮੰਡਲ ਖੇਡ ਮਹਾਂਸੰਘ (ਸੀਜੀਐੱਫ਼) ਨੇ ਕੋਵਿਡ-19 ਮਹਾਂਮਾਰੀ ਕਾਰਨ ਇੱਕ ਸਾਲ ਦੇ ਲਈ ਟੋਕਿਓ ਓਲੰਪਿਕ ਦੀ ਮਿਤੀਆਂ ਦੇ ਟਕਰਾਅ ਤੋਂ ਬਾਅਦ 2021 ਵਿੱਚ ਪ੍ਰਸਾਤਵਿਤ ਰਾਸ਼ਟਰ ਮੰਡਲ ਨੌਜਵਾਨਾ ਖੇਡਾਂ ਨੂੰ 2023 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਰਾਸ਼ਟਰ ਮੰਡਲ ਖੇਡ ਮਹਾਂਸੰਘ (ਸੀਜੀਐੱਫ਼) ਨੇ ਸ਼ੁੱਕਰਵਾਰ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ 1 ਤੋਂ 7 ਅਗਸਤ ਦੇ ਦਰਮਿਆਨ 2021 ਵਿੱਚ ਤ੍ਰਿਨਿਦਾਦ ਐਂਡ ਟੋਬੈਗੋ ਵਿੱਚ ਹੋਣਾ ਸੀ।
ਟੋਕਿਓ ਓਲੰਪਿਕ ਖੇਡਾਂ ਵੈਸੇ ਤਾਂ ਇਸੇ ਸਾਲ 24 ਜੁਲਾਈ ਤੋਂ 9 ਅਗਸਤ ਦੇ ਵਿਚਕਾਰ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਕਾਰਨ ਇੰਨ੍ਹਾਂ ਨੂੰ 23 ਜੁਲਾਈ ਤੋਂ 8 ਅਗਸਤ 2021 ਤੱਕ ਦੇ ਲਈ ਟਾਲ ਦਿੱਤਾ ਗਿਆ ਹੈ। ਸੀਜੀਐੱਫ਼ ਨੇ ਕਿਹਾ ਕਿ ਉਹ ਹੁਣ ਰਾਸ਼ਟਰਮੰਡਲ ਨੌਜਵਾਨ ਖੇਡਾਂ ਨੂੰ 2023 ਵਿੱਚ ਕਰਵਾਉਣ ਬਾਰੇ ਸੋਚ ਰਿਹਾ ਹੈ।
ਸੀਜੀਐੱਫ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਮੰਡਲ ਖੇਡ ਮਹਾਂਸੰਘ ਕਾਰਜ਼ਕਾਰੀ ਬੋਰਡ ਨੇ 2021 ਰਾਸ਼ਟਰ ਮੰਡਲ ਨੌਜਵਾਨ ਖੇਡਾਂ ਕਿਸੇ ਹੋਰ ਮਿਤੀ ਉੱਤੇ ਕਰਵਾਉਣ ਦੇ ਵਿਕਲਪਾਂ ਉੱਤੇ ਵਿਚਾਰ ਕਰਨ ਦਾ ਫ਼ੈਸਲਾ ਲਿਆ ਹੈ।
ਸੀਜੀਐੱਫ਼ ਨੇ ਕਿਹਾ ਕਿ 7ਵੀਂਆਂ ਰਾਸ਼ਟਰ ਮੰਡਲ ਨੌਜਵਾਨ ਖੇਡਾਂ ਨੂੰ 1 ਅਗਸਤ ਤੋਂ 7 ਅਗਸਤ ਦੇ ਵਿਚਕਾਰ ਕਰਵਾਇਆ ਜਾਣਾ ਸੀ। ਪਿਛਲੇ ਸਾਲ ਜੂਨ ਵਿੱਚ ਸੀਜੀਐੱਫ਼ ਨੇ ਤ੍ਰਿਨਿਦਾਦ ਐਂਡ ਟੋਬੈਗੋ ਨੂੰ ਇਸ ਦੀ ਮੇਜ਼ਬਾਨੀ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰ ਵਿਸ਼ਵੀ ਖੇਡ ਕੈਲੰਡਰ ਉੱਤੇ ਇਸ ਤਰ੍ਹਾਂ ਪੈ ਰਿਹਾ ਹੈ ਕਿ ਟੋਕਿਓ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਨੂੰ ਟਾਲ ਦਿੱਤਾ ਗਿਆ ਹੈ ਅਤੇ ਹੁਣ ਇਹ ਖੇਡ 2021 ਵਿੱਚ ਹੋਣਗੀਆਂ।