ਬਰਮਿੰਘਮ: ਨੀਤੂ ਨੇ ਮਹਿਲਾਵਾਂ ਦੇ 48 ਕਿਲੋ ਭਾਰ ਵਰਗ ਵਿੱਚ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸਨੇ ਸੈਮੀਫਾਈਨਲ ਮੈਚ ਵਿੱਚ ਕੈਨੇਡਾ ਦੀ ਪ੍ਰਿਅੰਕਾ ਢਿੱਲੋਂ ਨੂੰ 2 ਗੇੜਾਂ ਵਿੱਚ 5-0 ਨਾਲ ਹਰਾਇਆ। ਇਸ ਤੋਂ ਬਾਅਦ ਰੈਫਰੀ ਨੇ ਮੈਚ ਰੋਕ ਦਿੱਤਾ ਅਤੇ ਨੀਤੂ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਜਿੱਤ ਨਾਲ ਉਸ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਅਤੇ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ।
ਵਿਨੇਸ਼ ਫੋਗਾਟ ਨੇ ਕੁਸ਼ਤੀ ਵਿੱਚ ਮਹਿਲਾਵਾਂ ਦੇ 53 ਕਿਲੋ ਭਾਰ ਵਰਗ ਵਿੱਚ ਸਿਰਫ਼ 26 ਸਕਿੰਟਾਂ ਵਿੱਚ ਆਪਣਾ ਮੈਚ ਜਿੱਤ ਲਿਆ। ਉਸ ਨੇ ਸਮੰਥਾ ਸਟੀਵਰਟ ਨੂੰ ਆਊਟ ਕਰਕੇ ਮੈਚ ਜਿੱਤਿਆ। ਇਸ ਦੇ ਨਾਲ ਹੀ ਕੁਸ਼ਤੀ ਵਿੱਚ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ ਵਿੱਚ ਨਵੀਨ ਨੇ ਸਿੰਗਾਪੁਰ ਦੇ ਹਾਂਗ ਯੂ ਨੂੰ 13-3 ਦੇ ਫਰਕ ਨਾਲ ਹਰਾਇਆ। ਇਸ ਨਾਲ ਉਸ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਇਹ ਵੀ ਪੜ੍ਹੋ:- CWG 2022, INDW vs ENGW: ਹਰਮਨਪ੍ਰੀਤ ਕੌਰ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ
ਭਾਰਤ ਦੀ ਪੂਜਾ ਗਹਿਲੋਤ ਨੇ ਔਰਤਾਂ ਦੇ ਫ੍ਰੀਸਟਾਈਲ 50 ਕਿਲੋਗ੍ਰਾਮ ਦੇ ਗਰੁੱਪ ਏ ਵਿੱਚ ਸਕਾਟਲੈਂਡ ਦੀ ਕ੍ਰਿਸਟਲ ਲੇਮੋਫਾਕ ਲੇਚਿਡਜ਼ਿਓ ਨੂੰ ਹਰਾਇਆ। ਇਸ ਦੇ ਨਾਲ ਹੀ ਟੇਬਲ ਟੈਨਿਸ ਵਿੱਚ ਭਾਰਤ ਦੇ ਅਚੰਤਾ ਸ਼ਰਤ ਕਮਲ ਨੇ ਸਿੰਗਾਪੁਰ ਦੇ ਯੰਗ ਇਸਾਕ ਕੁਆਕ ਨੂੰ 4-0 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।