ETV Bharat / sports

ਬਿਹਾਰ ਦੀ ਬੇਟੀ ਬਣੀ 2019 ਦੀ ਰਗਬੀ ਇੰਟਰਨੈਸ਼ਨਲ ਯੰਗ ਪਲੇਅਰ ਆਫ਼ ਈਅਰ - ਰਗਬੀ ਫੁੱਟਬਾਲ

ਬਿਹਾਰ ਦੇ ਪਟਨਾ ਦੀ ਰਹਿਣ ਵਾਲੀ 19 ਸਾਲ ਦੀ ਸਵੀਟੀ ਕੁਮਾਰੀ ਨੂੰ ਇੰਟਰਨੈਸ਼ਨਲ ਯੰਗ ਪਲੇਅਰ ਆਫ਼ ਦ ਈਅਰ ਨਾਲ ਸਨਮਾਨਿਤ ਕੀਤਾ ਗਿਆ ਹੈ।

rugby international young player of the year
ਫ਼ੋਟੋ
author img

By

Published : Jan 7, 2020, 4:06 PM IST

ਪਟਨਾ: ਵਿਦੇਸ਼ਾਂ ਵਿੱਚ ਖੇਡੇ ਜਾਣ ਵਾਲੇ ਰਗਬੀ ਫੁੱਟਬਾਲ ਭਾਰਤ ਦੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਹੈ ਤੇ ਇਸ ਦਾ ਲੋਕਾਂ ਨੂੰ ਜ਼ਿਆਦਾ ਕਰੇਜ਼ ਵੀ ਨਹੀਂ ਹੈ। ਇਸ ਦੇ ਬਾਵਜੂਦ ਬਿਹਾਰ ਦੀ 19 ਸਾਲ ਦੀ ਸਵੀਟੀ ਕੁਮਾਰੀ ਨੇ ਐਥਲੈਟਿਕਸ ਨੂੰ ਛੱਡ ਕੇ ਰਗਬੀ ਨੂੰ ਚੁੱਣਿਆ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ਉੱਤੇ ਰੋਸ਼ਨ ਕੀਤਾ ਹੈ।

ਇੰਟਰਨੈਸ਼ਨਲ ਯੰਗ ਪਲੇਅਰ ਆਫ਼ ਈਅਰ ਵਜੋਂ ਸਨਮਾਨਿਤ

19 ਸਾਲ ਦੀ ਸਵੀਟੀ ਕੁਮਾਰੀ ਪਟਨਾ ਦੀ ਰਹਿਣ ਵਾਲੀ ਹੈ। ਸਵੀਟੀ ਨੇ ਰਗਬੀ ਖੇਡ ਵਿੱਚ ਨਾ ਸਿਰਫ਼ ਆਪਣੇ ਰਾਜ ਬਲਕਿ ਪੂਰੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਦੇ ਲਈ ਸਵੀਟੀ ਕੁਮਾਰੀ ਨੂੰ 'ਇੰਟਰਨੈਸ਼ਨਲ ਯੰਗ ਪਲੇਅਰ ਆਫ਼ ਦ ਏਅਰ 2019' ਦੇ ਐਵਾਰਡ ਨਾਲ ਨਵਾਜਿਆ ਗਿਆ ਹੈ। ਦੁਨੀਆ ਭਰ ਵਿੱਚ ਐਵਾਰਡ ਦੇ ਲਈ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਦੇ ਬਾਅਦ ਪਬਲਿਕ ਪੋਲ ਦੇ ਰਾਹੀ ਸਵੀਟੀ ਨੂੰ ਚੁੱਣਿਆ ਗਿਆ।

ਇਸ ਤਰ੍ਹਾਂ ਸ਼ੁਰੂ ਹੋਇਆ ਸਵੀਟੀ ਦਾ ਸਫ਼ਰ

ਸਵੀਟੀ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਸੀ, ਆਪਣੇ ਸਕੂਲ ਵਿੱਚ ਉਨ੍ਹਾਂ ਨੇ 100 ਮੀਟਰ ਦੀ ਦੌੜ ਨੂੰ 11.58 ਸਕਿੰਟ ਵਿੱਚ ਪੂਰਾ ਕੀਤਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਕਈ ਤਰ੍ਹਾਂ ਦੀਆਂ ਦੌੜਾਂ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਤੇਜ਼ ਰਫ਼ਤਾਰ ਦਾ ਇਸਤੇਮਾਲ ਰਗਬੀ ਵਿੱਚ ਕੀਤਾ। ਸਵੀਟੀ ਨੇ 2019 ਵਿੱਚ ਏਸ਼ੀਅਨ ਯੂਥ ਐੱਡ ਸੀਨੀਅਰ ਰਗਬੀ ਚੈਂਪੀਅਨਸ਼ਿਪ ਵਿੱਚ ਬੈਸਟ ਖਿਡਾਰੀ ਦਾ ਖਿਤਾਬ ਹਾਸਲ ਕੀਤਾ।

ਸਵੀਟੀ ਦੀ ਕਾਮਯਾਬੀ ਦੇ ਕਾਰਨ ਹੀ ਬਿਹਾਰ ਵਿੱਚ ਰਗਬੀ ਨੂੰ ਕ੍ਰਿਕੇਟ ਅਤੇ ਹਾਕੀ ਦੇ ਬਰਾਬਰੀ ਦਾ ਦਰਜਾ ਮਿਲਿਆ। ਇੱਥੋਂ ਤੱਕ ਸਵੀਟੀ ਦੀ ਸਖ਼ਤ ਮਿਹਨਤ ਨਾਲ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ। ਸਵੀਟੀ ਦੀ ਰਫ਼ਤਾਰ ਨੂੰ ਦੇਖ ਕੇ ਉਨ੍ਹਾਂ ਦੀ ਟੀਮ ਦੇ ਨਾਲ ਖਿਡਾਰੀ ਉਨ੍ਹਾਂ ਨੂੰ ਭਾਰਤ ਦੀ ਸਕੋਰਿੰਗ ਮਸ਼ੀਨ ਕਹਿੰਦੇ ਹਨ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.