ETV Bharat / sports

ਮਹਿਲਾ ਹਾਕੀ: ਨੀਦਰਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤੀ ਪ੍ਰੋ-ਹਾਕੀ ਲੀਗ - Women hockey

ਨੀਦਰਲੈਂਡ ਨੇ ਪੈਨਲਟੀ ਸ਼ੂਟ ਆਉਟ ਤੱਕ ਗਏ ਇੱਕ ਰੁਮਾਂਚਕ ਫ਼ਾਇਨਲ ਮੈਚ ਵਿੱਚ ਆਸਟ੍ਰੇਲੀਆ ਨੂੰ ਵੈਗਨਰ ਸਟੇਡਿਅਮ ਵਿੱਚ 4-3 ਨਾਲ ਹਰਾ ਕੇ ਪ੍ਰੋ-ਹਾਕੀ ਲੀਗ ਤੋਂ ਪਹਿਲੇ ਸੈਸ਼ਨ ਦਾ ਖ਼ਿਤਾਬ ਜਿੱਤਿਆ।

ਮਹਿਲਾ ਹਾਕੀ : ਨੀਦਰਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਪ੍ਰੋ-ਹਾਕੀ ਲੀਗ
author img

By

Published : Jun 30, 2019, 4:11 PM IST

ਨਵੀਂ ਦਿੱਲੀ : ਰੁਮਾਂਚਕ ਮੈਚ ਵਿੱਚ ਨਿਰਧਾਰਿਤ ਸਮੇਂ ਦੇ ਖ਼ਤਮ ਹੋਣ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸੀ ਅਤੇ ਪੈਨਲਟੀ ਕਾਰਨਰ ਵਿੱਚ ਮੇਜ਼ਬਾਨ ਟੀਮ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਤੀਸਰੇ ਪਾਇਦਾਨ ਲਈ ਹੋਏ ਮੈਚ ਵਿੱਚ ਜਰਮਨੀ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੱਤੀ, ਇਸ ਮੁਕਾਬਲੇ ਨੂੰ ਨਤੀਜਾ ਵੀ ਪੈਨਲਟੀ ਸ਼ੂਟ ਆਉਟ ਰਾਹੀਂ ਕੱਢਿਆ ਗਿਆ।

ਨੀਦਰਲੈਂਡ ਦੀ ਫੇਡਰਿਕੋ ਮਾਲਤਾ ਨੂੰ ਪ੍ਰੋ-ਲੀਗ ਦਾ ਸਰਵ ਉੱਚ ਖਿਡਾਰੀ ਚੁਣਿਆ ਗਿਆ। ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਗੋਲ ਨੀਦਰਲੈਂਡ ਦੀ ਹੀ ਓਲਿਵਿਆ ਮੈਰੀ (15) ਨੇ ਕੀਤੇ।

ਆਸਟ੍ਰੇਲੀਆ ਅਤੇ ਨੀਦਰਲੈਂਡ ਦਰਮਿਆਨ ਹੋਇਆ ਫ਼ਾਇਨਲ ਮੈਚ ਬੇਹੱਦ ਰੁਮਾਂਚਕ ਰਿਹਾ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਅੱਗੇ ਨਹੀਂ ਆ ਸਕੀ, ਪਰ ਦੂਸਰੇ ਹਾਫ਼ ਦੀ ਸ਼ੁਰੂਆਤ ਆਸਟ੍ਰੇਲੀਆ ਲਈ ਵਧੀਆ ਰਹੀ। 19ਵੇਂ ਮਿੰਟ ਵਿੱਚ ਮਾਰਿਆ ਵਿਲਮਸ ਨੇ ਪੈਨਲਟੀ ਕਾਰਨਰ ਤੇ ਗੋਲ ਕਰਦੇ ਹੋਏ ਮੇਜ਼ਬਾਨ ਟੀਮ ਨੂੰ ਝਟਕਾ ਦਿੱਤਾ।
ਨੀਦਰਲੈਂਡ ਹਾਲਾਂਕਿ, ਜਲਦ ਹੀ ਵਾਪਸੀ ਕਰਨ ਵਿੱਚ ਸਫ਼ਲ ਰਹੀ। 24ਵੇਂ ਮਿੰਟ ਵਿੱਚ ਮਾਰਿਨ ਵੀਨ ਨੇ ਵਧੀਆ ਫ਼ੀਲਡ ਗੋਲ ਕਰਦੇ ਹੋਏ ਆਪਣੀ ਟੀਮ ਨੂੰ ਬਰਾਬਰੀ ਤੇ ਲਿਆਂਦਾ।

ਮਹਿਲਾ ਹਾਕੀ : ਨੀਦਰਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਪ੍ਰੋ-ਹਾਕੀ ਲੀਗ
ਮਹਿਲਾ ਹਾਕੀ : ਨੀਦਰਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਪ੍ਰੋ-ਹਾਕੀ ਲੀਗ

ਤੀਸਰਾ ਕੁਆਰਟਰ ਵੀ ਗੋਲ ਤੋਂ ਬਿਨਾਂ ਹੀ ਖ਼ਤਮ ਹੋਇਆ। ਚੌਥੇ ਕੁਆਰਟਰ ਵਿੱਚ 2 ਗੋਲ ਹੋਏ। 49ਵੇਂ ਮਿੰਟ ਵਿੱਚ ਕੈਲੀ ਯੋਂਕਰ ਨੇ ਵਧੀਆ ਮੂਵ ਦਾ ਲਾਭ ਲੈਂਦੇ ਹੋਏ ਗੋਲ ਕੀਤਾ ਅਤੇ ਮੇਜ਼ਬਾਨ ਟੀਮ ਨੂੰ ਅੱਗੇ ਲਿਆਂਦਾ।

ਨਿਰਧਾਰਤ ਸਮੇਂ ਦੇ ਖ਼ਤਮ ਹੋਣ ਤੋਂ ਪਹਿਲਾ ਮੇਜ਼ਬਾਨ ਟੀਮ ਨੇ ਗਲਤੀ ਕੀਤੀ ਅਤੇ ਆਸਟ੍ਰੇਲੀਆ ਨੂੰ ਪੈਨਲਟੀ ਕਾਰਨਰ ਸਟ੍ਰੋਕ ਮਿਲਿਆ। ਇਸ ਵਾਰ ਕੇਟਲਿਨ ਨੋਬਸ ਨੇ ਗੋਲ ਕੀਤਾ।

ਪੈਨਲਟੀ ਸ਼ੂਟ ਆਉਟ ਵਿੱਚ ਮੇਜ਼ਬਾਨ ਟੀਮ ਦੇ 4 ਖਿਡਾਰੀਆਂ ਨੇ ਗੋਲ ਕੀਤਾ ਜਦਕਿ ਆਸਟ੍ਰੇਲੀਆ ਦੇ 3 ਖਿਡਾਰੀ ਹੀ ਗੇਂਦ ਨੂੰ ਗੋਲ ਵਿੱਚ ਪਾਇਆ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.