ਨਵੀਂ ਦਿੱਲੀਂ: ਭਾਰਤੀ ਪੁਰਸ਼ ਹਾਕੀ ਟੀਮ ਓਲਪਿੰਕ ’ਚ 8 ਵਾਰ ਗੋਲਡ ਮੈਡਲ ਜਿੱਤੇ ਚੁੱਕੀ ਹੈ। ਇਸ ਤੋਂ ਇਲਾਵਾ ਹਾਕੀ ਟੀਮ ਨੇ 2 ਵਾਰ ਬ੍ਰਾਂਜ ਅਤੇ ਇੱਕ ਵਾਰ ਸਿਲਵਰ ਮੈਡਲ ਵੀ ਜਿੱਤਿਆ। ਦੱਸ ਦਈਏ ਕਿ ਭਾਰਤੀ ਟਾਕੀ ਟੀਮ ਨੇ 41 ਸਾਲ ਪਹਿਲਾਂ ਸਾਲ 1980 ’ਚ ਮਾਸਕੋ ਓਲਪਿੰਕ ਚ ਸਫਲਤਾ ਹਾਸਿਲ ਕਰ ਗੋਲਡ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਭਾਰਤ ਦੇ ਹੱਥ ਕੋਈ ਵੀ ਗੋਲਡ ਨਹੀਂ ਲੱਗਿਆ।
ਦੱਸ ਦਈਏ ਕਿ ਇਸ ਵਾਰ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਚ ਭਾਰਤ ਦੀ ਪੂਰੀ ਤਿਆਰੀ ਹੈ। ਨਾਲ ਹੀ ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਭਾਰਤੀ ਟੀਮ ਇਸ ਵਾਰ ਜਿੱਤ ਸਕਦੀ ਹੈ।
ਓਲੰਪਿਕ ਚੈਂਪੀਅਨ ਅਰਜਨਟੀਨਾ ਦੇ ਨਾਲ ਭਾਰਤ ਗਰੁੱਪ ਏ ’ਚ
ਇਸ ਵਾਰ ਭਾਰਤ ਨੂੰ ਮੌਜੂਦਾ ਓਲੰਪਿਕ ਚੈਂਪੀਅਨ ਅਰਜਨਟੀਨਾ ਦੇ ਨਾਲ ਗਰੁੱਪ ਏ ਚ ਰੱਖਿਆ ਗਿਆ ਹੈ। ਗਰੁਪੱ ਏ ਦੀ ਹੋਰ ਟੀਮਾਂ ਆਸਟ੍ਰੇਲੀਆ, ਨਿਉਜ਼ੀਲੈਂਡ, ਸਪਨੇ ਅਤੇ ਮੇਜਬਾਨ ਜਾਪਾਨ ਹੈ। ਦੱਸ ਦਈਏ ਕਿ ਭਾਰਤ ਨੂੰ 24 ਜੁਲਾਈ ਨੂੰ ਨਿਉਜ਼ੀਲੈਂਡ ਦੇ ਖਿਲਾਫ ਆਪਣਾ ਅਭਿਆਨ ਦੀ ਸ਼ੁਰੂਆਤ ਕਰਨੀ ਹੋਵੇਗੀ।
ਇਨ੍ਹਾਂ ਤਿੰਨ ਖਿਡਾਰੀਆਂ ਨਾਲ ਹੋਵੇਗਾ ਫਾਇਦਾ
ਦੱਸ ਦਈਏ ਕਿ ਭਾਰਤੀ ਟੀਮ ਨੂੰ ਕਪਤਨਾ ਮਨਪ੍ਰੀਤ ਸਿੰਘ ਅਤੇ ਉਪਕਪਤਾਨ ਹਰਮਨਪ੍ਰੀਤ ਅਤੇ ਬੀਰੇਂਦਰ ਲਾਕੜਾ ਦੇ ਤਜਰਬੇ ਦਾ ਫਾਇਦਾ ਮਿਲੇਗਾ। ਗੱਲ ਕੀਤੀ ਜਾਵੇ ਬੀਰੇਂਦਰ ਦੀ ਤਾਂ ਉਹ 9 ਸਾਲ ਤੋਂ ਭਾਰਤੀ ਟੀਮ ਦਾ ਹਿੱਸਾ ਰਹੇ ਹਨ ਉਹ ਸਾਲ 2012 ’ਚ ਓਲੰਪਿਕ ਟੀਮ ਚ ਸ਼ਾਮਲ ਸੀ। ਦੂਜੇ ਪਾਸੇ ਹਰਮਨਪ੍ਰੀਤ ’ਤੇ ਡਿਫੇਡਿੰਗ ਦੇ ਨਾਲ-ਨਾਲ ਡ੍ਰੇਗ ਫਲਿੱਕ ਦੀ ਵੀ ਜਿੰਮੇਦਾਰੀ ਵੀ ਹੋਵੇਗੀ।
ਇਸ ’ਤੇ ਕੀਤਾ ਹੈ ਟੀਮ ਨੇ ਫੋਕਸ
ਭਾਰਤੀ ਟੀਮ ਮੈਚ ਨੂੰ ਲੈ ਕੇ ਖਾਸ ਰਣਨੀਤੀ ਬਣਾਈ ਗਈ ਹੈ। ਡਿਫੇਂਸ ਨੂੰ ਕਿਸ ਸਾਈਡ ’ਚ ਬਾਲ ਰੱਖਣਾ ਹੈ। ਆਪਣੇ ਸਰਕਲ ਚ ਕਿਸ ਤਰ੍ਹਾਂ ਪੇਨਾਲਟੀ ਤੋਂ ਕਿਵੇਂ ਬਚਾ ਜਾਵੇ ਵਰਗੇ ਪਹਿਲੂਆਂ ’ਤੇ ਟੀਮ ਨੇ ਕਾਫੀ ਮਿਹਨਤ ਕੀਤੀ ਹੈ। ਆਖਿਰੀ ਦੇ 5-10 ਮਿੰਟ ਪਹਲੇ ਡਿਫੇਂਸ ਆਪਣੇ ਕੋਲ ਗੇਂਦ ਨਾ ਰੱਖੇ ਅਤੇ ਵਿਰੋਧੀ ਟੀਮ ਦੇ ਸਰਕਲ ਚ ਲੈ ਜਾਵੇ ਇਸ ਨੂੰ ਲੈ ਕੇ ਵੀ ਟੀਮ ਨੇ ਕਾਫੀ ਅਭਿਆਸ ਕੀਤਾ ਹੈ।
ਇਹ ਹੈ ਭਾਰਤੀ ਟੀਮ ਦੇ 16 ਮੈਂਬਰ
ਭਾਰਤੀ ਟੀਮ ਦੇ 16 ਮੈਂਬਰ ਹਨ ਜਿਨ੍ਹਾਂ ’ਚ ਪੀਆਰ ਸ਼੍ਰੀਜੇਸ਼ ਗੋਲਕੀਪਰ ਹਨ। ਡਿਫੇਡਰਸ ਦੇ ਲਈ ਹਰਮਨਪ੍ਰੀਤ ਸਿੰਘ, ਰਪਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹਿਤਦਾਸ, ਬੀਰੇਂਦਰ ਲਾਕੜਾ ਹਨ। ਮਿਡਫੀਲਡਰ ਦੇ ਲਈ ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਨਿਲਕਾਂਤ ਸ਼ਰਮਾ, ਸੁਮਿਤ ਹਨ। ਫਾਰਵਰਡਸ ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਤ ਸਿੰਘ, ਲਲਿਤ ਕੁਮਾਰ, ਮੰਦੀਪ ਸਿੰਘ ਹਨ ਜਦਕਿ ਸਟੈਂਡਬਾਏ ਕ੍ਰਿਸ਼ਨ ਪਾਠਕ (ਗੋਲਕੀਪਰ), ਵਰੂਣ ਕੁਮਾਰ (ਡਿਫੇਂਡਰ), ਸਿਮਰਨਜੀਤ ਸਿੰਘ(ਮਿਡਫੀਲਡਰ) ਹਨ।
ਇਹ ਵੀ ਪੜੋ: ਭਾਰਤ V/s ਇੰਗਲੈਂਡ : ਟੈਸਟ ਸੀਰੀਜ਼ ਦਾ ਦਰਸ਼ਕ ਲੈਣਗੇ ਪੂਰਾ ਅਨੰਦ