ਸਟਾਕਹੋਮ: ਭਾਰਤੀ ਮਹਿਲਾ ਫੁੱਟਬਾਲ ਟੀਮ (Indian women's soccer team) ਨੇ ਦੋ ਵਾਰ ਬੜਤ ਗੁਆ ਦਿੱਤੀ ਅਤੇ ਆਤਮਘਾਤੀ ਗੋਲ ਕੀਤਾ ਕਿਉਂਕਿ ਸਵੀਡਨ ਦੇ ਚੋਟੀ ਦੇ ਦਰਜੇ ਦੇ ਕਲੱਬ ਹੈਮਰਬੀ ਆਈਐਫ (Club Hammerby IF) ਨੇ ਉਨ੍ਹਾਂ ਨੂੰ ਦੋਸਤਾਨਾ ਮੈਚ ਵਿੱਚ 3-2 ਨਾਲ ਹਰਾਇਆ।
ਇੰਦੂਮਤੀ ਨੇ 30ਵੇਂ ਮਿੰਟ ਵਿੱਚ ਭਾਰਤ ਨੂੰ ਬੜ੍ਹਤ ਦਿਵਾ ਦਵਾ ਦਿੱਤੀ ਸੀ ਪਰ ਛੇ ਮਿੰਟ ਬਾਅਦ ਨੀਨਾ ਜੈਕਬਸਨ (Nina Jacobson) ਨੇ ਗੋਲ ਕਰਕੇ ਬਰਾਬਰੀ ਕਰ ਲਈ।
ਇਸ ਤੋਂ ਬਾਅਦ ਮਨੀਸ਼ਾ ਪੰਨਾ ਨੇ ਭਾਰਤ ਲਈ 40 ਵੇਂ ਮਿੰਟ ਵਿੱਚ ਗੋਲ ਕੀਤਾ ਪਰ ਅਮਾਂਡਾ ਸੁੰਡਸਟ੍ਰੋਮ ਨੇ 52ਵੇਂ ਮਿੰਟ ਵਿੱਚ ਮੇਜ਼ਬਾਨ ਟੀਮ ਲਈ ਬਰਾਬਰੀ ਦਾ ਗੋਲ ਕੀਤਾ।
ਇਹ ਵੀ ਪੜ੍ਹੋ: Denmark Open: ਸਾਈਨਾ ਨੇਹਵਾਲ ਦੀ ਨਿਰਾਸ਼ਾਜਨਕ ਵਾਪਸੀ, ਪਹਿਲੇ ਦੌਰ ਤੋਂ ਹਾਰ ਕੇ ਬਾਹਰ
ਆਖਰੀ ਸੀਟੀ ਵੱਜਣ ਤੋਂ 12 ਮਿੰਟ ਪਹਿਲਾਂ ਜੈਕਬਸਨ ਨੇ ਟੀਮ ਲਈ ਚੰਗੀ ਚਾਲ ਬਣਾਈ ਪਰ ਗੇਂਦ ਰੰਜਨਾ ਚਾਨੂ ਦੇ ਪੈਰਾਂ ਨਾਲ ਟਕਰਾ ਕੇ ਗੇਂਦ ਗੋਲ ਦੇ ਅੰਦਰ ਚਲੀ ਗਈ ਅਤੇ ਇਹ ਆਤਮਘਾਤੀ ਗੋਲ ਹੋ ਗਿਆ।
ਇਹ ਵੀ ਪੜ੍ਹੋ: 2 ਮਹੀਨਿਆਂ ਬਾਅਦ ਟ੍ਰੇਨਿੰਗ 'ਤੇ ਪਰਤੇ ਨੀਰਜ ਚੋਪੜਾ, ਕਿਹਾ- ਪਹਿਲਾਂ ਵਾਂਗ ਭੁੱਖ ...