ਲਿਸਬਨ: ਪਹਿਲੀ ਵਾਰ ਯੂਫਾ ਚੈਂਪੀਅਨਜ਼ ਲੀਗ ਦੇ ਖਿਤਾਬੀ ਮੁਕਾਬਲੇ 'ਚ ਪਹੁੰਚੀ ਪੈਰਿਸ ਸੇਂਟ ਜਰਮਨ (ਪੀਐਸਜੀ) ਨੂੰ ਬਾਯਰਨ ਮਿਉਨਿਖ ਨੇ 1-0 ਨਾਲ ਮਾਤ ਦਿੱਤੀ। ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਬਾਯਰਨ ਮਿਉਨਿਖ ਨੇ ਛੇਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ।
ਕੋਵਿਡ 19 ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਹੋਏ ਯੂਫਾ ਚੈਂਪੀਅਨਜ਼ ਲੀਗ ਦਾ ਪਹਿਲਾ ਮੈਚ ਸ਼ੁਰੂ ਹੋਣ ਦੇ 425 ਦਿਨਾਂ ਦੇ ਬਾਅਦ ਹੋਏ ਫਾਈਨਲ ਮੈਚ 'ਚ ਪੀਐਸਜੀ ਦੇ ਸਟਾਰ ਖਿਡਾਰੀ ਨੇਮਾਰ ਦਾ ਜਾਦੂ ਦੇਖਣ ਨੂੰ ਨਹੀਂ ਮਿਲਿਆ।
ਐਤਵਾਰ ਦੇਰ ਰਾਤ ਹੋਏ ਇਸ ਮੈਚ ਦੇ ਪਹਿਲੇ ਹਾਫ਼ ਵਿੱਚ ਦੋਵਾਂ ਟੀਮਾਂ ਵਿਚੋਂ ਕਿਸੇ ਇੱਕ ਵਿੱਚ ਕੋਈ ਗੋਲ ਦਰਜ ਨਹੀਂ ਹੋਇਆ। ਹਾਲਾਂਕਿ, ਦੂਜੇ ਹਾਫ 'ਚ ਬਾਯਰਨ ਲਈ ਕਿੰਗਸਲੇ ਕੋਮਨ ਨੇ ਹੈਡਰ ਤੋਂ 59ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸਦੇ ਨਾਲ ਹੀ ਟੀਮ ਨੇ 1-0 ਦੀ ਬੜਤ ਹਾਸਲ ਕੀਤੀ।
ਇਹ ਬੜਤ ਖੇਡ ਦਾ ਸਮਾਂ ਹੋਣ ਤੱਕ ਬਰਕਰਾਰ ਰਹੀ ਤੇ ਬਾਯਰਨ ਮਿਉਨਿਖ ਨੇ ਖਿਤਾਬ ਆਪਣੇ ਨਾਂਅ ਕਰ ਲਿਆ। ਇਸ ਤੋਂ ਪਹਿਲਾਂ ਪੀਐਸਜੀ ਦੇ ਨੇਮਾਰ 2 ਤੇ ਕਿਲਿਅਨ ਐਂਬੈਪ ਨੇ 1 ਬਾਰ ਗੋਲ ਦਾ ਮੌਕਾ ਗੁਆ ਬੈਠਾ। ਉਥੇ ਹੀ ਬਾਯਰਨ ਦੀ ਲੇਵਨਡਾਸਕੀ ਵੀ 2 ਬਾਰ ਗੋਲ ਤੋਂ ਖੁੰਝ ਗਏ।