ETV Bharat / sports

ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ : ਕੋਲਕਾਤਾ ਪਹੁੰਚੀ ਭਾਰਤੀ ਫ਼ੁੱਟਬਾਲ ਟੀਮ, ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ

ਭਾਰਤ ਅਤੇ ਬੰਗਲਾਦੇਸ਼ ਵਿਚਕਾਰ 15 ਅਕਤੂਬਰ ਨੂੰ ਫ਼ੀਫ਼ਾ ਵਿਸ਼ਵ ਕੱਪ 2022 ਦਾ ਕੁਆਲੀਫ਼ਾਇਰ ਮੈਚ ਹੋਣਾ ਹੈ। ਇਹ ਮੈਚ ਕੋਲਕਾਤਾ ਵਿੱਚ ਹੋਵੇਗਾ ਜਿਸ ਲਈ ਟੀਮ ਇੰਡੀਆ ਉੱਥੇ ਪਹੁੰਚ ਚੁੱਕੀ ਹੈ।

ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ
author img

By

Published : Oct 14, 2019, 1:38 PM IST

ਕੋਲਕਾਤਾ : ਐਤਵਾਰ ਨੂੰ ਭਾਰਤੀ ਫ਼ੁੱਟਬਾਲ ਟੀਮ ਫ਼ੀਫ਼ਾ ਵਿਸ਼ਵ ਕੱਪ 2022 ਦੇ ਕੁਆਲੀਫ਼ਾਇਰ ਮੈਚ ਲਈ ਕੋਲਕਾਤਾ ਪਹੁੰਚ ਚੁੱਕੀ ਹੈ। ਭਾਰਤ ਦਾ ਅਗਲਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ 15 ਅਕਤੂਬਰ ਨੂੰ ਕੋਲਕਾਤਾ ਵਿਖੇ ਸਥਿਤ ਵੀਵਾਈਬੀਕੇ ਸਟੇਡਿਅਮ ਵਿਖੇ ਖੇਡਿਆ ਜਾਵੇਗਾ।

ਸ਼ਹਿਰ ਵਿੱਚ ਇਸ ਮੈਚ ਨੂੰ ਲੈ ਕੇ ਫ਼ੁੱਟਬਾਲ ਨੂੰ ਪਿਆਰ ਕਰਨ ਵਾਲਿਆਂ ਵਿੱਚ ਕਾਫ਼ੀ ਉਤਸ਼ਾਹ ਹੈ। ਟਿਕਟਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਭੱਜ-ਦੌੜ ਹੈ।

ਭਾਰਤੀ ਫ਼ੁੱਟਬਾਲ ਟੀਮ ਦੇ ਮਿੱਡਫ਼ੀਲਡਰ ਉਦਾਂਤਾ ਸਿੰਘ ਨੇ ਕਿਹਾ ਕਿ ਇਹ ਬਹੁਤ ਸ਼ਾਨਦਾਰ ਹੈ। ਕੋਲਕਾਤਾ ਵਿੱਚ ਜਿਸ ਤਰ੍ਹਾਂ ਸਾਡਾ ਸਵਾਗਤ ਹੋਇਆ ਉਹ ਬਹੁਤ ਵਧੀਆ ਸੀ। ਹੁਣ ਸਾਡੀ ਵਾਰੀ ਹੈ ਕਿ ਅਸੀਂ ਉਨ੍ਹਾਂ ਲਈ ਕੁੱਝ ਕਰੀਏ। ਕੋਲਕਾਤਾ ਦੇ ਨਾਲ, ਕੋਲਕਾਤਾ ਵਿੱਚ ਜਿੱਤ ਦਰਜ ਕਰਾਂਗੇ।

ਭਾਰਤੀ ਟੀਮ ਲਈ ਸੱਜਿਓ-ਪਿੱਛੇ ਖੇਡਣ ਵਾਲੇ ਖਿਡਾਰੀ ਪ੍ਰੀਤਮ ਕੋਟਲ ਨੇ ਕਿਹਾ ਕਿ ਉਹ ਇੰਡੀਅਨ ਨੈਸ਼ਨਲ ਟੀਮ ਹੁੰਦੀ ਹੈ ਜੋ ਰਾਸ਼ਟਰੀ ਗੀਤ ਗਾਉਂਦੀ ਹੈ। ਜੋ ਲੋਕ ਬੰਗਾਲ ਤੋਂ ਆਉਂਦੇ ਹਨ ਜਾਂ ਪੰਜਾਬ ਤੋਂ ਆਉਂਦੇ ਹਨ ਉਨ੍ਹਾਂ ਲਈ ਜ਼ਿਆਦਾ ਫ਼ਰਕ ਨਹੀਂ ਪੈਂਦਾ।

ਅਸੀਂ ਨਾਲ ਹੀ ਬੰਗਲਾਦੇਸ਼ ਵਿਰੁੱਧ ਜਿੱਤ ਦਰਜ ਕਰਾਂਗੇ ਅਤੇ ਉਹ ਸਾਡੇ ਵਿਸ਼ਵ ਕੱਪ ਕੁਆਲੀਫ਼ਾਈਰ ਦੀ ਪਹਿਲੀ ਜਿੱਤ ਹੋਵੇਗੀ।

ਟੀਮ ਦੇ ਮੁੱਖ ਕੋਚ ਇਗੋਰ ਸਟੀਮਾਕ ਨੇ ਕਿਹਾ ਕਿ ਅਸੀਂ ਟੀਮ ਲਈ ਵਧੀਆ ਜੋੜ ਬਣਾਇਆ ਹੈ। ਪੂਰਾ ਸਕੁਐਡ ਬਹੁਤ ਉਤਸ਼ਾਹਿਤ ਹੈ। ਕੋਲਕਾਤਾ ਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਇਹ ਵੀ ਪੜ੍ਹੋ : 6 ਮਹੀਨਿਆਂ ਲਈ ਬਾਹਰ ਹੋਏ ਸੰਦੇਸ਼ ਝਿੰਗਨ, ਗੋਡੇ ਵਿੱਚ ਲੱਗੀ ਸੱਟ

Intro:Body:

footbal

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.