ਮੈਨਚੈਸਟਰ : ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ 11ਵੇਂ ਦੌਰ ਦੇ ਮੈਚ ਵਿੱਚ ਮੌਜੂਦਾ ਚੈਂਪੀਅਨ ਮੈਨਚੈਸਟਰ ਸਿਟੀ ਨੇ ਸ਼ਨਿਚਰਵਾਰ ਰਾਤ ਨੂੰ ਇੱਕ ਫ਼ਸਵੇਂ ਮੁਕਾਬਲੇ ਵਿੱਚ ਸਾਊਥਹੈਮਟਨ ਨੂੰ 2-1 ਨਾਲ ਮਾਤ ਦਿੱਤੀ। ਇਸ ਜਿੱਤ ਤੋਂ ਬਾਅਦ ਸਿਟੀ ਦੀ ਟੀਮ 25 ਅੰਕਾਂ ਨਾਲ ਦੂਸਰੇ ਨੰਬਰ ਉੱਤੇ ਕਾਬਿਜ਼ ਹੈ, ਜਦਕਿ ਹਾਰ ਕਾਰਨ ਸਾਊਥਹੈਮਟਨ 8 ਅੰਕਾਂ ਦੇ ਨਾਲ 18ਵੇਂ ਸਥਾਨ ਉੱਤੇ ਬਣੀ ਹੋਈ ਹੈ।
ਹਾਲਾਂਕਿ, ਮੈਚ ਦੀ ਸ਼ੁਰੂਆਤ ਮਹਿਮਾਨ ਟੀਮ ਲਈ ਸ਼ਾਨਦਾਰ ਰਹੀ। ਸਾਊਥਹੈਮਟਨ ਨੇ 13ਵੇਂ ਮਿੰਟ ਉੱਤੇ ਹਮਲਾ ਕੀਤਾ ਅਤੇ ਜੇਮਸ ਵਾਰਡ ਪ੍ਰਾਉਸ ਨੇ ਗੋਲ ਕਰਦੇ ਹੋਏ ਆਪਣੀ ਟੀਮ ਨੂੰ ਅੱਗੇ ਲਿਆਉਂਦਾ।
ਇਸ ਤੋਂ ਬਾਅਦ, ਸਿਟੀ ਨੇ ਜ਼ਿਆਦਾ ਸਮੇਂ ਤੱਕ ਫ਼ੁੱਟਬਾਲ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਅਤੇ ਮਹਿਮਾਨ ਟੀਮ ਉੱਤੇ ਦਬਾਅ ਬਣਾਇਆ, ਪਰ ਪਹਿਲੇ ਹਾਫ਼ ਵਿੱਚ ਉਸ ਨੂੰ ਸਫ਼ਲਤਾ ਨਹੀਂ ਮਿਲੀ।
ਦੂਸਰੇ ਹਾਫ਼ ਦੀ ਸ਼ੁਰੂਆਤ ਵਿੱਚ ਹੀ ਸਿਟੀ ਨੇ ਲਗਾਤਾਰ ਹਮਲੇ ਕੀਤੇ। ਮੇਜ਼ਬਾਨ ਟੀਮ ਆਖ਼ਰਕਾਰ 70ਵੇਂ ਮਿੰਟ ਵਿੱਚ ਸਾਊਥਹੈਮਟਨ ਦੇ ਡਿਫੈਂਸ ਨੂੰ ਤੋੜਣ ਵਿੱਚ ਸਫ਼ਲ ਰਹੀ। ਬਰਾਬਰੀ ਦਾ ਗੋਲ ਸਿਟੀ ਲਈ ਸਟ੍ਰਾਇਕਰ ਸਰਜਿਓ ਅਗੁਐਰੇ ਨੇ ਕੀਤਾ।
ਇਸ ਸੀਜ਼ਨ ਅਗੁਏਰੋ ਦਾ ਇਹ 9ਵਾਂ ਗੋਲ ਹੈ।
ਬਰਾਬਰੀ ਦੀ ਗੋਲ ਕਰਨ ਤੋਂ ਬਾਅਦ ਸਿਟੀ ਨੂੰ ਜੇਤੂ ਬਣਨ ਵਿੱਚ ਸਮਾਂ ਨਹੀਂ ਲੱਗਿਆ ਅਤੇ 86ਵੇਂ ਮਿੰਟ ਵਿੱਚ ਕਾਇਲ ਵਾਕਰ ਨੇ ਗੋਲ ਕਰਦੇ ਹੋਏ ਆਪਣੀ ਟੀਮ ਦੀ ਜਿੱਤ ਨਿਸ਼ਚਿਤ ਕੀਤੀ।
ਇਹ ਵੀ ਪੜ੍ਹੋ : ਰਿਅਲ ਮੈਡ੍ਰਿਡ ਛੱਡਣ ਬਾਰੇ ਗੈਰੇਥ ਬੈਲ ਨੇ ਕਦੇ ਨਹੀਂ ਕਿਹਾ : ਜਿਨੇਦਿਨ ਜਿਦਾਨ