ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਯੂਰੋਪੀਅਨ ਫੁੱਟਬਾਲ ਦੀਆਂ 5 ਮੁੱਖ ਲੀਗਜ਼ ਮਾਰਚ ਤੋਂ ਹੀ ਮੁਲਤਵੀ ਹਨ। ਹਾਲੇ ਤੱਕ ਇਨ੍ਹਾਂ ਦੇ ਸ਼ੁਰੂ ਹੋਣ ਦੀ ਆਸ ਨਹੀਂ ਜਤਾਈ ਜਾ ਰਹੀ ਹੈ। ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇੰਗਲੈਂਡ ਦੀ ਪ੍ਰੀਮੀਅਰ ਲੀਗ ਦੀ ਜੇ ਗੱਲ ਕਰੀਏ ਤਾਂ ਇਸ ਨੂੰ ਅਪ੍ਰੈਲ ਤੱਕ ਮੁਲਤਵੀ ਕੀਤਾ ਗਿਆ ਹੈ।
ਮੌਜੂਦਾ ਹਾਲਾਤਾਂ ਵਿੱਚ ਇਸ ਦੇ ਸਟੇਕ ਹੋਲਡਰਸ ਸ਼ੱਕ ਜਤਾ ਰਹੇ ਹਨ ਕਿ ਲੀਗ ਦਾ ਮੌਜ਼ੂਦਾ ਸੀਜ਼ਨ ਸ਼ਾਇਦ ਹੀ ਪੂਰਾ ਹੋਵੇ। ਹਾਲੇ ਲੀਗ ਦੀਆਂ ਸਾਰੀਆਂ 20 ਟੀਮਾਂ ਦੇ 9-10 ਮੈਚ ਬਾਕੀ ਹਨ। ਜੇਕਰ ਸੀਜ਼ਨ ਰੱਦ ਹੁੰਦਾ ਹੈ ਤਾਂ ਇਹ ਕਲੱਬ ਲਈ ਸਭ ਤੋਂ ਵੱਡਾ ਘਾਟਾ ਹੋਵੇਗਾ।
ਇਸ ਦੇ ਨਾਲ ਹੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਸਾਰੇ ਜਰਮਨ ਫੁੱਟਬਾਲ ਕਲੱਬਾਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। 13 ਮਾਰਚ ਤੋਂ ਲੀਗ ਦੇ ਮੁਕਾਬਲੇ ਨਹੀਂ ਹੋ ਰਹੇ ਹਨ। ਸਾਰੀਆਂ ਟੀਮਾਂ ਛੋਟੇ-ਛੋਟੇ ਗਰੁੱਪਾਂ ਵਿੱਚ ਹੀ ਟ੍ਰੇਨਿੰਗ ਕਰ ਰਹੀਆਂ ਹਨ।