ਜੇਨੇਵਾ : ਯੂਨੀਅਨ ਆਫ਼ ਯੂਰਪੀਅਨ ਫ਼ੁੱਟਬਾਲ ਐਸੋਸੀਏਸ਼ਨ (ਯੂਈਐੱਫ਼ਏ) ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਹੋਏ ਚੈਂਪੀਅਨਜ਼ ਲੀਗ ਦੇ ਮੈਚਾਂ ਨੂੰ 7 ਤੇ 8 ਅਗਸਤ ਨੂੰ ਕਰਵਾਉਣ ਉੱਤੇ ਵਿਚਾਰ ਕਰ ਰਿਹਾ ਹੈ।
ਮੀਡਿਆ ਰਿਪੋਰਟਾਂ ਮੁਤਾਬਕ ਰਾਉਂਡ-16 ਦੇ ਬਾਕੀ ਮੈਚ 7 ਅਤੇ 8 ਅਗਸਤ ਨੂੰ ਖੇਡੇ ਜਾਣਗੇ ਜਦਕਿ ਇਸ ਤੋਂ ਬਾਅਦ ਬਾਕੀ 3 ਦਿਨਾਂ ਵਿੱਚ ਮੈਚ ਹੋਣਗੇ ਅਤੇ ਇਸ ਦਾ ਫ਼ਾਇਨਲ ਮੈਚ 29 ਅਗਸਤ ਨੂੰ ਖੇਡਿਆ ਜਾਵੇਗਾ।
ਲੀਗ ਦੇ ਫ਼ਾਇਨਲ ਮੁਕਾਬਲੇ 18 ਤੋਂ ਲੈ ਕੇ 22 ਅਗਸਤ ਤੱਕ ਇਸਤਾਨਬੁਲ ਵਿੱਚ ਖੇਡੇ ਜਾਣਗੇ। ਇਸ ਨਾਲ ਚੈਂਪੀਅਨਜ਼ ਲੀਗ 2020/21 ਸੀਜ਼ਨ ਦੇ ਗਰੁੱਪ ਪੜਾਅ ਮੈਚ 20 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੇ ਜਾਣਗੇ।
ਚੈਂਪੀਅਨਜ਼ ਲੀਗ ਦਾ ਫ਼ਾਇਨਲ 30 ਮਈ ਨੂੰ ਇਸਤਾਨਬੁਲ ਵਿੱਚ ਹੋਣਾ ਸੀ। ਹਾਲਾਂਕਿ ਕੋਰੋਨਾ ਵਾਇਰਸ ਕਰ ਕੇ ਇਸ ਨੂੰ ਮੁਲਤਵੀ ਕਰ ਦਿੱਤਾ ਸੀ ਜਦ ਕਿ ਰਾਉਂਡ 16 ਦੇ ਦੂਸਰੇ ਰਾਉਂਡ ਦੇ ਮੁਕਾਬਲੇ ਵੀ ਹੁਣੇ ਖੇਡੇ ਜਾਣੇ ਸਨ।
ਇਸ ਤੋਂ ਪਹਿਲਾਂ, ਇਹ ਅਫ਼ਵਾਹ ਫ਼ੈਲ ਗਈ ਸੀ ਕਿ ਫ਼ਾਇਨਲ 3 ਅਗਸਤ ਨੂੰ ਹੋਵੇਗਾ, ਪਰ ਯੂਈਐਫ਼ਏ ਦੇ ਚੇਅਰਮੈਨ ਅਲੈਗਜੈਂਡਰ ਸੈਫ਼ਰੀਨ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ ਸੀ।
ਯੂਈਐੱਫ਼ਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਯੂਈਐੱਫ਼ਏ ਅਲੈਗਜੈਂਡਰ ਸੈਫ਼ਰੀਨ ਨੇ ਜਰਮਨੀ ਵਿੱਚ ਜੈਡਡੀਐੱਫ਼ ਨੂੰ ਕਿਹਾ ਕਿ ਯੂਈਐੱਫ਼ਏ ਚੈਂਪੀਅਨਜ਼ ਲੀਗ 3 ਅਗਸਤ ਨੂੰ ਖ਼ਤਮ ਹੋਵੇਗਾ। ਇਸ ਸਹੀ ਨਹੀਂ ਹੈ।
ਵਿਸ਼ਵ ਕੱਪ 2022 ਕੁਆਲੀਫ਼ਾਇਰਜ਼ ਵੀ ਸਤੰਬਰ ਤੋਂ ਸ਼ੁਰੂ ਹੋਣਗੇ
ਫੀਫਾ ਵਿਸ਼ਵ ਕੱਪ ਦੇ ਕੁਆਲੀਫ਼ਾਇਰਜ਼ ਦੇ ਪਹਿਲੇ 2 ਰਾਉਂਡ ਦੇ ਮੈਚਾਂ ਦਾ ਪ੍ਰਬੰਧ ਮਾਰਚ ਦੇ ਆਖ਼ਰੀ ਮੈਚ ਹੋਣੇ ਸਨ, ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਕੋਨਮੇਬੋਲ ਨੇ ਇੱਕ ਬਿਆਨ ਵਿੱਚ ਕਿਹਾ 2022 ਵਿਸ਼ਵ ਕੱਪ ਦੇ ਕੁਆਲੀਫ਼ਾਈਰਜ਼ ਨੇ ਫੀਫਾ ਵੱਲੋਂ ਤੈਅ ਕੀਤੇ ਗਏ ਹਨ ਅਤੇ ਹੁਣ ਇਸ ਦਾ ਪ੍ਰਬੰਧ ਰਾਉਂਡ ਰੋਬਿਨ ਦੇ ਆਧਾਰ ਉੱਤੇ ਸਤੰਬਰ ਵਿੱਚ ਸ਼ੁਰੂ ਕੀਤਾ ਜਾਵੇਗਾ।
ਮਈ ਵਿੱਚ ਲਿਆ ਜਾਵੇਗਾ ਈਰਾਨ ਫੁੱਟਬਾਲ ਲੀਗ ਫ਼ਿਰ ਤੋਂ ਸ਼ੁਰੂ ਕਰਨ 'ਤੇ ਫ਼ੈਸਲਾ
ਇਸ ਦੇ ਨਾਲ ਈਰਾਨ ਖੇਡ ਮਹਾਂਸੰਘ ਦੇ ਬੁਲਾਰੇ ਨੇ ਐਲਾਨ ਕੀਤਾ ਹੈ ਕਿ ਉਹ ਮਈ ਵਿੱਚ ਇਸ ਬਾਰੇ ਫ਼ੈਸਲਾ ਲਵੇਗਾ ਕਿ ਕੀ ਅਗਲੇ ਮਹੀਨੇ ਤੋਂ ਪੇਸ਼ੇਵਰ ਫੁੱਟਬਾਲ ਲੀਗ ਸ਼ੁਰੂ ਕੀਤੀ ਜਾਵੇਗ ਜਾਂ ਨਹੀਂ।
ਤਹਿਰਾਨ ਦੇ ਇੱਕ ਅਖ਼ਬਾਰ ਨੇ ਈਰਾਨ ਖੇਡ ਮਹਾਂਸੰਘ ਦੇ ਬੁਲਾਰੇ ਰਜ਼ਾ ਸੈਦੀ ਨੇ ਕਿਹਾ ਕਿ ਮੈਚ ਫ਼ਿਰ ਤੋਂ ਉਦੋਂ ਸ਼ੁਰੂ ਹੋਣਗੇ ਜਦ ਅਧਿਕਾਰੀ ਇਸ ਗੱਲ ਨੂੰ ਨਿਸ਼ਚਿਤ ਕਰਨਗੇ ਕਿ ਸਥਿਤੀ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ।