ETV Bharat / sports

ISL-6 : ਏਟੀਕੇ ਨੇ ਬੈਂਗਲੁਰੂ ਨੂੰ ਹਰਾ ਕੇ ਪਹਿਲੀ ਵਾਰ ਮਨਾਇਆ ਕ੍ਰਿਸਮਿਸ ਦਾ ਜਸ਼ਨ - Gurpreet Singh Sandhu

ਏਟੀਕੇ ਨੇ ਆਈਐੱਸਐੱਲ ਵਿੱਚ ਬੈਂਗਲੁਰੂ ਐੱਫ਼ਸੀ ਨੂੰ 1-0 ਨਾਲ ਹਰਾ ਕੇ 10 ਮੈਚਾਂ ਵਿੱਚ 18 ਅੰਕ ਬਣਾ ਲਏ ਹਨ ਅਤੇ ਅੰਕ ਸੂਚੀ ਵਿੱਚ ਚੋਟੀ ਉੱਤੇ ਹੈ।

ISL-6
ਏਟੀਕੇ ਨੇ ਬੈਂਗਲੁਰੂ ਨੂੰ ਹਰਾ ਕੇ ਪਹਿਲੀ ਵਾਰ ਮਨਾਇਆ ਕ੍ਰਿਸਮਿਸ ਦਾ ਜਸ਼ਨ
author img

By

Published : Dec 26, 2019, 12:00 AM IST

ਕੋਲਕਾਤਾ : ਡੈਵਿਡ ਵਿਲਿਅਮਜ਼ ਦੇ ਇਕਲੌਤੇ ਗੋਲ ਦੀ ਮਦਦ ਨਾਲ ਮੇਜ਼ਬਾਨ ਏਟੀਕੇ ਨੇ ਬੁੱਧਵਾਰ ਨੂੰ ਵਿਵੇਕਾਨੰਦ ਯੂਵਾ ਭਾਰਤੀ ਕ੍ਰੀੜਾਗਨ ਵਿੱਚ ਖੇਡੇ ਗਏ ਇੰਡੀਅਨ ਸੁਪਰ ਲੀਗ ਦੇ 6ਵੇਂ ਸੀਜ਼ਨ ਦੇ ਮੈਚ ਵਿੱਚ ਮੌਜੂਦਾ ਚੈਂਪੀਅਨ ਬੈਂਗਲੁਰੂ ਐੱਫ਼ਸੀ ਨੂੰ 1-0 ਨਾਲ ਹਰਾ ਕੇ ਜਿੱਤ ਦੇ ਨਾਲ ਕ੍ਰਿਸਮਿਸ ਦਾ ਜਸ਼ਨ ਮਨਾਇਆ। ਦੋ ਵਾਰ ਦੀ ਚੈਂਪੀਅਨ ਏਟੀਕੇ ਦੀ 10 ਮੈਚਾਂ ਵਿੱਚ ਇਹ 5ਵੀਂ ਜਿੱਤ ਹੈ ਅਤੇ ਟੀਮ ਹੁਣ 18 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਚੋਟੀ ਉੱਤੇ ਹੈ। ਇਸ ਸੀਜ਼ਨ ਵਿੱਚ ਏਟੀਕੇ ਹੀ ਇਕੋਲਤੀ ਅਜਿਹੀ ਟੀਮ ਹੈ ਜੋ ਆਪਣੇ ਘਰ ਵਿੱਚ ਹੁਣ ਤੱਕ ਜੇਤੂ ਰਹੀ ਹੈ।

ਏਟੀਕੇ ਨੇ ਇਸ ਤੋਂ ਪਹਿਲਾਂ ਆਈਐੱਸਐੱਲ ਇਤਿਹਾਸ ਵਿੱਚ ਬੈਂਗਲੁਰੂ ਵਿਰੁੱਧ 4 ਮੈਚ ਖੇਡੇ ਸਨ ਅਤੇ ਚਾਰੋਂ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ 2 ਵਾਰ ਦੀ ਚੈਂਪੀਅਨ ਨੇ ਇਸ ਵਾਰ ਇਸ ਨੂੰ ਤੋੜ ਦਿੱਤਾ ਅਤੇ ਬੈਂਗਲੁਰੂ ਵਿਰੁੱਧ ਆਈਐੱਸਐੱਲ ਦੇ ਇਤਿਹਾਸ ਦੀ ਪਹਿਲੀ ਜਿੱਤ ਦਰਜ ਕੀਤੀ ਹੈ।

ਮੌਜੂਦਾ ਚੈਂਪੀਅਨ ਬੈਂਗਲੁਰੂ ਨੂੰ 10 ਮੈਚਾਂ ਵਿੱਚ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦੇ 16 ਅੰਕ ਹਨ ਅਤੇ ਉਹ ਤੀਸਰੇ ਨੰਬਰ ਉਤੇ ਹੈ।

ISL-6
ਏਟੀਕੇ ਬਨਾਮ ਬੈਂਗਲੁਰੂ ਐੱਫ਼ਸੀ।

ਏਟੀਕੇ ਨੇ ਦੂਸਰੇ ਮਿੰਟ ਵਿੱਚ ਹੀ ਬੈਂਗਲੁਰੂ ਉੱਤੇ ਹਮਲਾ ਕਰ ਦਿੱਤਾ। ਰਾਏ ਕ੍ਰਿਸ਼ਨਾ ਆਪਣੇ ਸਾਥੀ ਡੈਵਿਡ ਵਿਲਿਅਮਜ਼ ਦੇ ਕੋਲ ਗੋਲ ਕਰਨ ਦੇ ਲਈ ਅੱਗੇ ਵੱਧੇ, ਪਰ ਲਾਇਨਮੈਨ ਨੇ ਉਨ੍ਹਾਂ ਨੂੰ ਆਫ਼ ਸਾਇਡ ਐਲਾਨ ਦਿੱਤਾ।

ਇਸ ਦੇ ਨਾਲ 10 ਮਿੰਟਾਂ ਬਾਅਦ ਬੈਂਗਲੁਰੂ ਐੱਫ਼ਸੀ ਦੇ ਕਪਤਾਨ ਸੁਨੀਲ ਛੇਤਰੀ ਗੋਲ ਕਰਨ ਲਈ ਅੱਗੇ ਵਧੇ, ਪਰ ਉਹ ਵੀ ਆਫ਼ ਸਾਇਡ ਐਲਾਨੇ ਗਏ। 23ਵੇਂ ਮਿੰਟ ਵਿੱਚ ਬੈਂਗਲੁਰੂ ਨੂੰ ਫ੍ਰੀ-ਕਿੱਕ ਮਿਲੀ ਅਤੇ ਦਿਮਾਸ ਡੇਲਗਾਡੋ ਦਾ ਸ਼ਾਟ ਟਾਰਗੇਟ ਤੋਂ ਦੂਰ ਰਿਹ ਗਿਅ।

ਲਗਾਤਾਰ ਹਮਲਾਵਰ ਰੁਖ ਜਾਰੀ ਰੱਖਣ ਦੇ ਬਾਵਜੂਦ ਦੋਵੇਂ ਟੀਮਾਂ ਅੱਗੇ ਨਾ ਆ ਸਕੀਆਂ ਅਤੇ ਮੈਚ ਪਹਿਲੇ ਹਾਫ਼ ਦੇ ਖ਼ਾਤਮੇ ਵੱਲ ਵੱਧ ਰਿਹਾ ਸੀ। ਹਾਲਾਂਕਿ ਇਸ ਨਾਲ ਇੱਕ ਮਿੰਟ ਪਹਿਲਾਂ ਹੀ ਬੈਂਗਲੁਰੂ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਖ਼ਤਰਨਾਕ ਗੋਲ ਹੋਣੋ ਰਹਿ ਗਿਆ।

ਸੰਧੂ ਵਿਰੋਧੀ ਟੀਮ ਦੀ ਦਿਸ਼ਾ ਵਿੱਚ ਸ਼ਾਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਹੀ ਉਸ ਤੋਂ ਇਹ ਗ਼ਲਤੀ ਹੋ ਗਈ। ਉਹ ਹਾਲਾਂਕਿ ਖ਼ੁਸ਼ਕਿਸਮਤ ਰਹੇ ਕਿ ਬਾਲ ਬੈਂਗਲੁਰੂ ਦੇ ਗੋਲ ਪੋਸਟ ਵਿੱਚ ਨਹੀਂ ਪਹੁੰਚੀ ਅਤੇ ਏਟੀਕੇ ਪਹਿਲੇ ਹਾਫ਼ ਦੇ ਖ਼ਾਤਮੇ ਤੱਕ ਅੱਗੇ ਨਾਲ ਆ ਸਕੀ।

ਦੂਸਰੇ ਹਾਫ਼ ਦੇ ਸ਼ੁਰੂ ਹੁੰਦੇ ਹੀ ਮੇਜ਼ਬਾਨ ਏਟੀਕੇ ਨੇ ਆਪਣੇ ਘਰੇਲੂ ਦਰਸ਼ਕਾਂ ਨੂੰ ਖ਼ੁਸ਼ੀ ਨਾਲ ਨੱਚਣ ਦਾ ਮੌਕਾ ਦਿੱਤਾ ਜਦ ਟੀਮ ਨੇ 47ਵੇਂ ਮਿੰਟ ਵਿੱਚ ਡੈਵਿਡ ਵਿਲਿਅਮਜ਼ ਦੀ ਗੋਲ ਦੀ ਮਦਦ ਨਾਲ 1-0 ਦਾ ਮੋਹਰੀ ਹੋ ਗਈ। ਵਿਲਿਅਮਜ਼ ਨੇ ਇਹ ਗੋਲ ਜੈਏਸ਼ ਰਾਣੇ ਦੇ ਅਸਿਸਟ ਉੱਤੇ ਕੀਤਾ।

ISL-6
ਏਟੀਕੇ ਦੀ ਟੀਮ।

ਏਟੀਕੇ ਦੇ 2 ਸ਼ਾਟ ਦੇ ਮੁਕਾਬਲੇ ਬੈਂਗਲੁਰੂ 5 ਸ਼ਾਟ ਟਾਰਗੇਟ ਉੱਤੇ ਲੈਣ ਦੇ ਬਾਵਜੂਦ ਬਰਾਬਰੀ ਹਾਸਲ ਕਰਨ ਵਿੱਚ ਅਸਫ਼ਲ ਰਹੀ ਸੀ। 81ਵੇਂ ਮਿੰਟ ਵਿੱਚ ਕ੍ਰਿਸ਼ਨਾ ਨੇ ਏਟੀਕੇ ਦੇ ਵਾਧੇ ਨੂੰ ਦੁਗਣਾ ਕਰ ਦਿੱਤਾ, ਪਰ ਲਾਇਨਮੈਨ ਨੇ ਉਸ ਨੂੰ ਆਫ਼ ਸਾਇਡ ਪਾਇਆ।

89ਵੇਂ ਮਿੰਟ ਵਿੱਚ ਬੈਂਗਲੁਰੂ ਦੇ ਨੀਸ਼ੂ ਨੂੰ ਪੀਲਾ ਕਾਰਡ ਮਿਲਿਆ ਅਤੇ ਮੁਕਾਬਲਾ ਇੰਜਰੀ ਟਾਇਮ ਵਿੱਚ ਚਲਾ ਗਿਆ, ਜਿਥੇ ਏਟੀਕੇ ਆਪਣੇ ਵਾਧੇ ਨੂੰ ਕਾਇਮ ਰੱਖਦੇ ਹੋਏ ਬੈਂਗਰਲੁਰੂ ਵਿਰੁੱਧ ਆਈਐੱਸਐੱਲ ਇਤਿਹਾਸ ਦੀ ਪਹਿਲੀ ਜਿੱਤ ਦਰਜ ਕੀਤੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.