ਕਾਨਪੁਰ: ਗ੍ਰੀਨ ਪਾਰਕ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਭਾਰਤੀ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ (Wriddhiman Saha) ਗਰਦਨ 'ਚ ਦਰਦ (Wriddhiman Saha out with stiff neck issue) ਕਾਰਨ ਡਾਕਟਰ ਦੀ ਦੇਖ-ਰੇਖ 'ਚ ਹਨ। ਜਦੋਂ ਤੱਕ ਉਹ ਮੈਚ 'ਚ ਵਾਪਸੀ ਨਹੀਂ ਕਰਦਾ, ਉਸ ਦੀ ਥਾਂ 'ਤੇ ਕੇਐਸ ਭਰਤ ਵਿਕਟਕੀਪਰ ਦੀ ਜ਼ਿੰਮੇਵਾਰੀ (Srikar Bharat keeps wickets) ਸੰਭਾਲਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਕਿਹਾ ਕਿ ਡਾਕਟਰ ਸਾਹਾ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ ਅਤੇ ਕੇਐਸ ਭਰਤ ਉਨ੍ਹਾਂ ਦੀ ਥਾਂ 'ਤੇ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਬੀਸੀਸੀਆਈ ਦੇ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸਾਹਾ ਵਿਕਟਕੀਪਰ ਦੇ ਲਈ ਹੁਣ ਕਦੋਂ ਵਾਪਸੀ ਕਰ ਸਕਣਗੇ।
ਦੱਸ ਦਈਏ ਕਿ ਟਿਮ ਸਾਊਦੀ ਦੀ ਗੇਂਦ 'ਤੇ ਵਿਕਟਕੀਪਰ ਬਲੰਡੇਲ ਦੇ ਹੱਥੋਂ ਕੈਚ ਆਊਟ ਹੋਣ ਤੋਂ ਪਹਿਲਾਂ ਸਾਹਾ ਨੇ ਭਾਰਤ ਦੀ ਪਹਿਲੀ ਪਾਰੀ 'ਚ ਇਕ ਦੌੜਾਂ ਬਣਾਈਆਂ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼੍ਰੇਅਸ ਅਈਅਰ ਨੇ ਸੈਂਕੜਾ ਜੜਿਆ ਸੀ ਪਰ ਟਿਮ ਸਾਊਦੀ ਨੇ ਪੰਜ ਵਿਕਟਾਂ ਲੈਣ ਤੋਂ ਬਾਅਦ ਸਲਾਮੀ ਬੱਲੇਬਾਜ਼ ਵਿਲ ਯੰਗ ਅਤੇ ਟਾਮ ਲੈਥਮ ਦੇ ਅਰਧ ਸੈਂਕੜਿਆਂ ਨੇ ਟੀਮ ਨੂੰ ਦੂਜੇ ਦਿਨ ਬਿਨਾਂ ਕੋਈ ਵਿਕਟ ਗੁਆਏ 129 ਦੌੜਾਂ ਬਣਾ ਦਿੱਤੀਆਂ ਸੀ।
ਇਹ ਵੀ ਪੜੋ: ਦ੍ਰਾਵਿੜ ਨਾਲ ਡਰੈਸਿੰਗ ਰੂਮ 'ਚ ਪਰਤੀ ਭਾਰਤੀ ਪਰੰਪਰਾ, ਗਾਵਸਕਰ ਨੇ ਸ਼੍ਰੇਅਸ ਨੂੰ ਸੌਂਪੀ ਭਾਰਤੀ ਟੈਸਟ ਕੈਪ
ਫਿਲਹਾਲ ਨਿਊਜ਼ੀਲੈਂਡ ਨੇ 68 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 161 ਦੌੜਾਂ ਬਣਾ ਲਈਆਂ ਹਨ। ਅਸ਼ਵਿਨ ਦੇ ਓਵਰ ਵਿੱਚ ਵਿਲ ਯੰਗ 214 ਗੇਂਦਾਂ ਵਿੱਚ 89 ਦੌੜਾਂ ਬਣਾ ਕੇ ਆਊਟ ਹੋ ਗਿਆ।