ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ICC ਵਿਸ਼ਵ ਕੱਪ 2023 ਵਿੱਚ ਆਪਣੀ ਸ਼ਾਨਦਾਰ ਫਾਰਮ ਦਿਖਾ ਰਹੇ ਹਨ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ 'ਚ ਹੁਣ ਤੱਕ 5 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 1 ਸੈਂਕੜੇ ਅਤੇ 1 ਅਰਧ ਸੈਂਕੜੇ ਦੀ ਮਦਦ ਨਾਲ 62.20 ਦੀ ਸ਼ਾਨਦਾਰ ਔਸਤ ਨਾਲ 311 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਕੋਲ ਆਉਣ ਵਾਲੇ ਮੈਚ 'ਚ ਇਨ੍ਹਾਂ ਰਿਕਾਰਡਾਂ 'ਚ ਹੋਰ ਸੁਧਾਰ ਕਰਨ ਦਾ ਮੌਕਾ ਹੋਵੇਗਾ। ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਪਹਿਲੇ ਬੱਲੇਬਾਜ਼ ਬਣੇ ਹੋਏ ਹਨ। ਉਨ੍ਹਾਂ ਨੇ 5 ਮੈਚਾਂ 'ਚ 17 ਛੱਕੇ ਲਗਾਏ ਹਨ।
-
Most sixes in a calendar year across all formats. [Full Member nation]
— Johns. (@CricCrazyJohns) October 26, 2023 " class="align-text-top noRightClick twitterSection" data="
Rohit Sharma - 78 sixes in 2019.
Rohit Sharma - 74 sixes in 2018.
Surya - 74 sixes in 2022.
Rohit Sharma - 66* sixes in 2023.
Rohit Sharma - 65 sixes in 2017. pic.twitter.com/QVhRozPjtp
">Most sixes in a calendar year across all formats. [Full Member nation]
— Johns. (@CricCrazyJohns) October 26, 2023
Rohit Sharma - 78 sixes in 2019.
Rohit Sharma - 74 sixes in 2018.
Surya - 74 sixes in 2022.
Rohit Sharma - 66* sixes in 2023.
Rohit Sharma - 65 sixes in 2017. pic.twitter.com/QVhRozPjtpMost sixes in a calendar year across all formats. [Full Member nation]
— Johns. (@CricCrazyJohns) October 26, 2023
Rohit Sharma - 78 sixes in 2019.
Rohit Sharma - 74 sixes in 2018.
Surya - 74 sixes in 2022.
Rohit Sharma - 66* sixes in 2023.
Rohit Sharma - 65 sixes in 2017. pic.twitter.com/QVhRozPjtp
ਛੱਕਿਆਂ ਦਾ ਰਾਜਾ ਹੈ ਹਿਟਮੈਨ: ਰੋਹਿਤ ਸ਼ਰਮਾ ਨੂੰ ਮੈਦਾਨ 'ਤੇ ਆਸਾਨੀ ਨਾਲ ਛੱਕੇ ਮਾਰਨ ਦੇ ਹੁਨਰ ਕਾਰਨ ਹਿਟਮੈਨ ਕਿਹਾ ਜਾਂਦਾ ਹੈ। ਜਦੋਂ ਵੀ ਛੱਕੇ ਮਾਰਨ ਦੀ ਗੱਲ ਹੁੰਦੀ ਹੈ, ਤਾਂ ਰੋਹਿਤ ਸ਼ਰਮਾ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਰੋਹਿਤ ਸ਼ਰਮਾ ਨੇ ਆਪਣੇ ਕਰੀਅਰ 'ਚ ਕਈ ਵਾਰ ਅਜਿਹੇ ਕਾਰਨਾਮੇ ਕੀਤੇ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਰੋਹਿਤ ਸ਼ਰਮਾ ਦੇ ਨਾਂ ਕਈ ਸਾਲਾਂ ਤੋਂ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਇਸ ਕਾਰਨਾਮੇ ਬਾਰੇ ਦੱਸਣ ਜਾ ਰਹੇ ਹਾਂ।
- " class="align-text-top noRightClick twitterSection" data="">
ਰੋਹਿਤ ਨੇ ਇਨ੍ਹਾਂ ਸਾਲਾਂ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਏ: ਰੋਹਿਤ ਸ਼ਰਮਾ ਸਾਲ 2017 ਵਿੱਚ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਸਨ। ਰੋਹਿਤ ਨੇ ਸਾਰੇ ਫਾਰਮੈਟਾਂ ਸਮੇਤ 65 ਛੱਕੇ ਲਗਾਏ ਸਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ 2018 ਕੈਲੰਡਰ ਸਾਲ 'ਚ 74 ਛੱਕੇ ਲਗਾ ਕੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਇੱਥੇ ਹੀ ਨਹੀਂ ਰੁਕੇ ਅਤੇ ਸਾਲ 2019 'ਚ ਵੀ ਉਨ੍ਹਾਂ ਨੇ ਇਹ ਖਿਤਾਬ ਜਿੱਤਿਆ, ਉਹ ਫਿਰ ਤੋਂ 78 ਛੱਕੇ ਲਗਾ ਕੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਲਗਾਤਾਰ 3 ਕੈਲੰਡਰ ਸਾਲਾਂ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਮ ਹੈ।
ਰੋਹਿਤ ਵਿਸ਼ਵ ਕੱਪ 'ਚ ਛੱਕੇ ਲਗਾ ਕੇ ਕਮਾਲ ਕਰ ਸਕਦੇ : ਹੁਣ ਉਹ 2023 ਵਿਸ਼ਵ ਕੱਪ ਵਿੱਚ ਵਿੱਚ ਵੀ, ਇਸ ਸਾਲ ਦੇ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਸਕਦਾ ਹੈ। ਰੋਹਿਤ ਸ਼ਰਮਾ ਨੇ 2023 ਕੈਲੰਡਰ ਸਾਲ 'ਚ ਹੁਣ ਤੱਕ 66 ਛੱਕੇ ਲਗਾਏ ਹਨ। ਹੁਣ ਰੋਹਿਤ ਕੋਲ 78 ਛੱਕਿਆਂ ਦੇ ਆਪਣੇ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਰੋਹਿਤ ਸ਼ਰਮਾ 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ 'ਚ ਇੰਗਲੈਂਡ ਨਾਲ ਭਿੜਨ ਜਾ ਰਹੇ ਹਨ, ਅਜਿਹੇ 'ਚ ਉਨ੍ਹਾਂ ਕੋਲ ਛੱਕੇ ਲਗਾ ਕੇ ਆਪਣੀ ਸੰਖਿਆ ਨੂੰ ਹੋਰ ਵਧਾਉਣ ਦਾ ਮੌਕਾ ਹੋਵੇਗਾ।
ਰੋਹਿਤ ਸ਼ਰਮਾ ਨੇ ਹੁਣ ਤੱਕ ਟੈਸਟ, ਵਨਡੇ ਅਤੇ ਟੀ-20 ਫਾਰਮੈਟਾਂ 'ਚ 568 ਦੌੜਾਂ ਬਣਾਈਆਂ ਹਨ। ਰੋਹਿਤ ਨੇ ਟੈਸਟ 'ਚ 77, ਵਨਡੇ 'ਚ 309 ਅਤੇ ਟੀ-20 'ਚ 182 ਛੱਕੇ ਲਗਾਏ ਹਨ।