ETV Bharat / sports

ਕਪਤਾਨੀ ਤੋਂ ਆਜੀਬਨ ਬੈਨ ਮਾਮਲਾ, ਵਾਰਨਰ ਕਰਨਗੇ ਕ੍ਰਿਕਟ ਆਸਟ੍ਰੇਲੀਆ ਨਾਲ ਗੱਲ - 2018 ਵਿੱਚ ਦੱਖਣੀ ਅਫ਼ਰੀਕਾ

2018 ਵਿੱਚ ਦੱਖਣੀ ਅਫ਼ਰੀਕਾ ਵਿੱਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਵਾਰਨਰ (Warner) ਉੱਤੇ ਉਮਰ ਭਰ ਲਈ ਕਪਤਾਨੀ ਤੋਂ ਪਾਬੰਦੀ ਲਗਾ ਦਿੱਤੀ ਗਈ ਸੀ।

ਕਪਤਾਨੀ ਤੋਂ ਆਜੀਬਨ ਬੈਨ ਮਾਮਲਾ
WARNER WANTS TO TALK
author img

By

Published : Aug 21, 2022, 8:45 PM IST

ਸਿਡਨੀ: ਡੇਵਿਡ ਵਾਰਨਰ (David Warner) ਨੇ ਐਤਵਾਰ ਨੂੰ ਕਿਹਾ ਕਿ ਉਹ ਕਪਤਾਨੀ ਲਈ ਉਸ ਉੱਤੇ ਲਗਾਈ ਗਈ ਉਮਰ ਭਰ ਦੀ ਪਾਬੰਦੀ ਹਟਾਉਣ ਲਈ ਕ੍ਰਿਕਟ ਆਸਟਰੇਲੀਆ (Cricket Australia) ਨਾਲ ਗੱਲਬਾਤ ਕਰਨ ਲਈ ਤਿਆਰ ਹੈ। 2018 ਵਿੱਚ ਦੱਖਣੀ ਅਫਰੀਕਾ ਵਿੱਚ ਬਾਲ ਟੈਂਪਰਿੰਗ ਸਕੈਂਡਲ (Ball Tampering) ਤੋਂ ਬਾਅਦ ਤਤਕਾਲੀ ਕਪਤਾਨ ਸਟੀਵ ਸਮਿਥ ਤੋਂ ਕਪਤਾਨੀ ਖੋਹ ਲਈ ਗਈ ਸੀ ਅਤੇ ਦੋ ਸਾਲਾਂ ਲਈ ਆਸਟਰੇਲੀਆ ਦੀ ਅਗਵਾਈ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦੂਜੇ ਪਾਸੇ ਵਾਰਨਰ ਨੂੰ ਇਸ ਤੋਂ ਵੀ ਸਖ਼ਤ ਸਜ਼ਾ ਦਿੱਤੀ ਗਈ ਅਤੇ ਉਸ 'ਤੇ ਉਮਰ ਭਰ ਲਈ ਕਪਤਾਨੀ ਤੋਂ ਪਾਬੰਦੀ ਲਗਾ ਦਿੱਤੀ ਗਈ।

ਮੌਜੂਦਾ ਟੈਸਟ ਕਪਤਾਨ ਪੈਟ ਕਮਿੰਸ ਸਮੇਤ ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਵਾਰਨਰ 'ਤੇ ਲਗਾਈ ਉਮਰ ਭਰ ਦੀ ਪਾਬੰਦੀ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ESPNcricinfo ਮੁਤਾਬਕ ਵਾਰਨਰ ਨੇ ਕਿਹਾ ਇਸ ਮਾਮਲੇ 'ਤੇ ਕਦੇ ਕੋਈ ਚਰਚਾ ਨਹੀਂ ਹੋਈ। ਮੈਂ ਕਈ ਵਾਰ ਕਿਹਾ ਹੈ ਕਿ ਹੁਣ ਇਹ ਬੋਰਡ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਾਮਲੇ 'ਚ ਮੇਰੇ ਨਾਲ ਗੱਲ ਕਰੇ। ਬੋਰਡ ਆਪਣੇ ਦਰਵਾਜ਼ੇ ਖੋਲ੍ਹਦਾ ਹੈ ਅਤੇ ਫਿਰ ਮੈਂ ਉਨ੍ਹਾਂ ਨਾਲ ਬੈਠ ਕੇ ਮਾਮਲੇ 'ਤੇ ਚਰਚਾ ਕਰ ਸਕਦਾ ਹਾਂ।

ਵਾਰਨਰ, ਸਮਿਥ ਅਤੇ ਕੈਮਰਨ ਬੈਨਕ੍ਰਾਫਟ 'ਤੇ ਬਾਲ ਟੈਂਪਰਿੰਗ ਮਾਮਲੇ 'ਚ ਭੂਮਿਕਾ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ 'ਤੇ ਥੋੜ੍ਹੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਵਾਰਨਰ ਅਤੇ ਸਮਿਥ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਸੀ ਜਦਕਿ ਬੈਨਕ੍ਰਾਫਟ 'ਤੇ ਨੌਂ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜ੍ਹੋ: ਜੋਸ਼ੂਆ ਨੂੰ ਹਰਾ ਕੇ ਯੂਸਿਕ ਫਿਰ ਬਣਿਆ ਵਰਲਡ ਹੈਵੀਵੇਟ ਚੈਂਪੀਅਨ ਜਾਣੋ ਯੂਕਰੇਨ ਦੇ ਰਾਸ਼ਟਰਪਤੀ ਨੇ ਕਿ ਕਿਹਾ

ETV Bharat Logo

Copyright © 2025 Ushodaya Enterprises Pvt. Ltd., All Rights Reserved.