ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤਾਜਾ ਆਈਸੀਸੀ ਟੀ-20 ਅੰਤਰ ਰਾਸ਼ਟਰੀ ਰੈਕਿੰਗ ਵਿੱਚ ਆਪਣਾ ਪੰਜਵਾਂ ਸਥਾਨ ਬਰਕਰਾਰ ਰੱਖਿਆ ਹੈ। ਜਦੋਕਿ ਵਿਕੇਟ ਕੀਪਰ ਬੱਲੇਬਾਜ਼ ਕੇਐਲ ਰਾਹੁਲ ਇੱਕ ਕਦਮ ਦੇ ਫਾਇਦੇ ਨਾਲ ਛੇਵੇਂ ਸਥਾਨ ਉੱਤੇ ਪਹੁੰਚ ਗਏ ਹਨ।
ਕੋਹਲੀ ਦੇ 762 ਅੰਕ ਹਨ ਅਤੇ ਉਹ ਇੰਗਲੈਂਡ ਦੇ ਡੇਵਿਡ ਮਲਾਨ (888 ਅੰਕ), ਆਸਟੇਲਿਆ ਦੇ ਸਫੇਦ ਗੇਦ ਦੇ ਕਪਤਾਨ ਆਰੋਨ ਫਿੰਚ (830 ਅੰਕ), ਪਾਕਿਸਤਾਨ ਦੇ ਕਪਤਾਨ ਬਾਬਰ ਆਜਮ (828 ਅੰਕ) ਅਤੇ ਨਿਉਜੀਲੈਂਡ ਦੇ ਸਲਾਮੀ ਬਲੇਬਾਜ਼ ਡੇਵੋਨ ਕੋਨਵੇ (774 ਅੰਕ) ਨਾਲ ਪਿੱਛੇ ਹਨ।
ਰਾਹੁਲ 743 ਅੰਕ ਨਾਲ ਛੇਵੇ ਸਥਾਨ ਉੱਤੇ ਹਨ ਅਤੇ ਆਸਟ੍ਰੇਲਿਆ ਦੇ ਆਲ ਰਾਉਡਰ ਗਲੇਨ ਮੈਕਸਵੇਲ ਇੱਕ ਕਦਮ ਦੀ ਛਲਾਂਗ ਨਾਲ ਸਤਵੇਂ ਸਥਾਨ ਉੱਤੇ ਪਹੁੰਚ ਗਏ ਹਨ। ਰਾਹੁਲ ਅਤੇ ਕੋਹਲੀ ਸਿਖਰਲੇ 10 ਵਿੱਚ ਸ਼ਾਮਲ ਦੋ ਭਾਰਤੀ ਬਲੇਬਾਜ਼ ਹਨ।
ਕੋਈ ਵੀ ਭਾਰਤੀ ਖਿਡਾਰੀ ਟੀ-20 ਅੰਤਰਰਾਸ਼ਟਰੀ ਰੈਕਿੰਗ ਦੀ ਗੇਂਦਬਾਜਾਂ ਅਤੇ ਆਲ ਰਾਉਡਰ ਦੀ ਸਿਖਰਲੀ 10 ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ।
ਵਨਡੇ ਰੈਕਿੰਗ ਵਿੱਚ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਸਿਖਰਲੇ 5 ਵਿੱਚ ਬਣੇ ਹੋਏ ਹਨ ਅਤੇ ਆਜਮ ਦੇ ਬਾਅਦ ਲੜੀ ਦੂਜੇ ਅਤੇ ਤੀਜੇ ਸਥਾਨ ਉੱਤੇ ਕਾਬਿਜ ਹਨ।
ਇਹ ਵੀ ਪੜ੍ਹੋ:ਟੋਕਿਉ ਓਲੰਪਿਕ ਵਿੱਚੋਂ ਬਾਹਰ ਹੋਈ ਹਿਮਾ ਦਾਸ ਨੇ ਕਿਹਾ: ਕਰਾਂਗੀ ਮਜ਼ਬੂਤ ਵਾਪਸੀ
ਸਿਖਰਲੇ ਭਾਰਤੀ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਸਿਖਰਲੇ 10 ਵਿੱਚ ਸ਼ਾਮਲ ਹਨ ਅਤੇ ਉਹ ਵੀ ਇੱਕ ਕਦਮ ਖਿਸਕ ਕੇ ਛੇਵੇਂ ਸਥਾਨ ਉੱਤੇ ਪਹੁੰਚ ਗਏ ਹਨ ਜਦਕਿ ਰਵਿੰਦਰ ਜਡੇਜਾ ਆਲ ਰਾਉਂਡਰਾਂ ਦੀ ਸੂਚੀ ਵਿੱਚ ਨੌਵੇਂ ਸਥਾਨ ਉੱਤੇ ਹਨ।
ਇੰਗਲੈਂਡ ਦੇ ਆਲ ਰਾਉਂਡਰ ਕ੍ਰਿਸ ਵੋਕਸ ਸ੍ਰੀਲੰਕਾ ਦੇ ਵਿਰੁੱਧ ਤਿੰਨ ਮੈਂਚਾਂ ਦੀ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਸੀਰੀਜ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਪਣੇ ਕਰੀਅਰ ਦੀ ਸਰਬੋਤਮ ਤੀਜੀ ਰੈਕਿੰਗ ਉੱਤੇ ਪਹੁੰਚੇ।
ਇੰਗਲੈਂਡ ਦੇ ਹੋਰ ਤਿੰਨ ਤੇਜ ਗੇਂਦਬਾਜ਼ ਡੇਵਿਡ ਵਿਲੀ ਅਤੇ ਟਾਮ ਕੁਰੇਨ ਨੂੰ ਵੀ ਤਾਜਾ ਰੈਕਿੰਗ ਅਪਡੇਟ ਵਿੱਚ ਫਾਇਦਾ ਹੋਇਆ ਹੈ। ਵਿਲੀ 13 ਕਦਮ ਦੀ ਛਲਾਂਗ ਨਾਲ 37ਵੇਂ ਅਤੇ ਕੁਰੇਨ 20 ਕਦਮ ਦੇ ਫਾਇਦੇ ਨਾਲ 68ਵੇਂ ਸਥਾਨ ਉੱਤੇ ਹਨ।