ਨਾਗਪੁਰ: 9 ਫਰਵਰੀ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 13 ਫਰਵਰੀ ਤੱਕ ਚੱਲੇਗਾ। ਇਸੇ ਬਾਬਤ ਦੋਵੇਂ ਟੀਮਾਂ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਟੈਸਟ ਸੀਰੀਜ਼ 'ਚ ਭਾਰਤ ਦੀ ਕਮਾਨ ਰੋਹਿਤ ਸ਼ਰਮਾ ਅਤੇ ਆਸਟ੍ਰੇਲੀਆ ਦੇ ਪੈਟ ਕਮਿੰਸ ਦੇ ਹੱਥਾਂ 'ਚ ਹੋਵੇਗੀ। ਪਹਿਲਾਂ ਟੈਸਟ ਸੀਰੀਜ਼ ਸ਼ੁਰੂ ਹੋਵੇਗੀ ਅਤੇ ਫਿਰ ਵਨਡੇ ਸੀਰੀਜ਼ ਖੇਡੀ ਜਾਵੇਗੀ। ਆਈਸੀਸੀ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ਼ ਆਸਟਰੇਲੀਆ ਛੇ ਸਾਲ ਬਾਅਦ ਭਾਰਤ 'ਚ ਟੈਸਟ ਸੀਰੀਜ਼ ਖੇਡੇਗਾ। ਆਖਰੀ ਵਾਰ 2017 'ਚ ਚਾਰ ਟੈਸਟ ਮੈਚ ਖੇਡੇ ਗਏ ਸਨ।
ਲਾਲ ਮਿੱਟੀ ਦੀ ਬਣੀ ਪਿੱਚ : ਕਪਤਾਨ ਰੋਹਿਤ ਸ਼ਰਮਾ ਪਹਿਲੇ ਮੈਚ 'ਚ ਸੂਰਿਆ ਕੁਮਾਰ ਯਾਦਵ ਨੂੰ ਮੌਕਾ ਦੇ ਸਕਦੇ ਹਨ। ਸੂਰਿਆ ਨੇ ਹੁਣ ਤੱਕ ਵਨਡੇ ਅਤੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਮੈਚ ਲਈ ਨਾਗਪੁਰ ਪਹੁੰਚ ਚੁੱਕੀ ਹੈ। ਆਓ ਜਾਣਦੇ ਹਾਂ VCA ਦੀ ਪਿੱਚ ਕਿਵੇਂ ਹੈ ਲਾਲ ਮਿੱਟੀ ਦੀ ਬਣੀ ਪਿੱਚ ਨਾਗਪੁਰ ਬਾਰਡਰ ਗਾਵਸਕਰ ਟਰਾਫੀ ਲਈ ਤਿਆਰ ਹੈ। ਕਿਹਾ ਜਾਂਦਾ ਹੈ ਕਿ ਇੱਥੇ ਦੀ ਪਿੱਚ ਵਿੱਚ ਗੇਂਦ ਨੂੰ ਕਾਫੀ ਉਛਾਲ ਮਿਲਦਾ ਹੈ ਕਿਉਂਕਿ ਇਹ ਲਾਲ ਮਿੱਟੀ ਨਾਲ ਬਣੀ ਹੁੰਦੀ ਹੈ। ਇਸ ਲਈ ਇਹ ਤੇਜ਼ ਗੇਂਦਬਾਜ਼ਾਂ ਲਈ ਫਾਇਦੇਮੰਦ ਹੈ। ਵਿਕਟ ਤੋਂ ਉਛਾਲ ਦੇ ਕਾਰਨ ਇਸ ਪਿੱਚ 'ਤੇ ਬੱਲੇਬਾਜ਼ੀ ਕਰਨਾ ਵੀ ਆਸਾਨ ਹੈ। ਉਛਾਲ ਦੇ ਕਾਰਨ ਗੇਂਦ ਸਿੱਧੀ ਬੱਲੇ 'ਤੇ ਆ ਜਾਂਦੀ ਹੈ।
ਬਾਰਡਰ ਗਾਵਸਕਰ ਟਰਾਫੀ ਸ਼ਡਿਊਲ ਪਹਿਲਾ ਟੈਸਟ : ਜੇਕਰ ਮੈਚ ਦੇ ਸ਼ਡਿਊਲ ਦੀ ਗੱਲ ਕੀਤੀ ਜਾਵੇ ਤਾਂ ਇਸ ਤਰਤੀਬ ਵਾਰ ਮੈਚ ਹੋਵੇਗਾ, 9 ਫਰਵਰੀ ਤੋਂ 13 ਫਰਵਰੀ, ਵਿਦਰਭ ਕ੍ਰਿਕਟ ਐਸੋਸੀਏਸ਼ਨ, ਨਾਗਪੁਰ ਦੂਜਾ ਟੈਸਟ - 17 ਤੋਂ 21 ਫਰਵਰੀ, ਅਰੁਣ ਜੇਤਲੀ ਸਟੇਡੀਅਮ, ਦਿੱਲੀ ਤੀਜਾ ਟੈਸਟ - 1 ਤੋਂ 5 ਮਾਰਚ, ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ, ਧਰਮਸ਼ਾਲਾ ਚੌਥਾ ਟੈਸਟ - 9 ਤੋਂ 13 ਮਾਰਚ, ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਬਿਹਤਰ ਹੈ: ਇਸ ਵਿਕਟ 'ਤੇ ਟਾਸ ਜਿੱਤਣ ਵਾਲੀਆਂ ਟੀਮਾਂ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ, ਯਾਨੀ ਜਿੱਤ ਦੀ ਪ੍ਰਤੀਸ਼ਤਤਾ 50 ਰਹੀ ਹੈ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਵੀ ਸਿਰਫ਼ ਤਿੰਨ ਵਾਰ ਜਿੱਤੀਆਂ ਹਨ, ਭਾਵ ਇੱਥੇ ਵੀ ਜਿੱਤ ਦੀ ਪ੍ਰਤੀਸ਼ਤਤਾ ਸਿਰਫ਼ 50 ਹੀ ਰਹੀ ਹੈ। ਅਜਿਹੇ 'ਚ ਟਾਸ ਜਿੱਤਣਾ ਇੰਨਾ ਫੈਸਲਾਕੁੰਨ ਨਹੀਂ ਜਾਪਦਾ। ਵੈਸੇ, ਯਕੀਨੀ ਤੌਰ 'ਤੇ ਟਾਸ ਜਿੱਤਣ ਤੋਂ ਬਾਅਦ, ਟੀਮਾਂ ਇੱਥੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਨਗੀਆਂ।
20 ਪਾਰੀਆਂ ਵਿੱਚ ਸਿਰਫ਼ ਤਿੰਨ ਵਾਰ 500+ ਦਾ ਸਕੋਰ ਬਣਾਇਆ : ਇਸ ਮੈਦਾਨ 'ਤੇ ਵੱਡੇ ਸਕੋਰ ਘੱਟ ਹੀ ਬਣਦੇ ਹਨ। ਟੀਮਾਂ 6 ਮੈਚਾਂ ਦੀਆਂ 20 ਪਾਰੀਆਂ ਵਿੱਚ ਸਿਰਫ 3 ਵਾਰ 500 ਤੋਂ ਵੱਧ ਸਕੋਰ ਬਣਾਉਣ ਵਿੱਚ ਕਾਮਯਾਬ ਰਹੀਆਂ ਹਨ। ਇਹ ਸਕੋਰ ਵੀ ਪਹਿਲੀ ਜਾਂ ਦੂਜੀ ਪਾਰੀ ਵਿੱਚ ਹੀ ਬਣਿਆ ਹੈ। ਤੀਜੀ ਅਤੇ ਚੌਥੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਜ਼ਿਆਦਾਤਰ ਸਮਾਂ 200 ਦੇ ਆਸ-ਪਾਸ ਹੀ ਬਣੀ ਰਹੀ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਭਾਰਤੀ ਟੀਮ ਨੇ ਵਧੀਆ ਟੈਸਟ ਵਿਕਟ ਤਿਆਰ ਕਰਨ ਲਈ ਕਿਹਾ ਹੈ, ਜਿਸ ਦਾ ਮਤਲਬ ਹੈ ਕਿ ਤੇਜ਼ ਗੇਂਦਬਾਜ਼ਾਂ ਦੇ ਨਾਲ-ਨਾਲ ਬੱਲੇਬਾਜ਼ਾਂ ਨੂੰ ਵੀ ਘੱਟੋ-ਘੱਟ ਤੀਜੇ-ਚੌਥੇ ਦਿਨ ਤੱਕ ਕੁਝ ਮਦਦ ਮਿਲ ਸਕਦੀ ਹੈ।