ਹੈਦਰਾਬਾਦ: ਆਈਪਏਲ 2021 ਖਤਮ ਹੁੰਦੇ ਹੀ T-20 World Cup 2021 ਦਾ ਆਗਾਜ਼ ਹੋ ਗਿਆ। 18 ਅਕਤੂਬਰ ਯਾਨੀ ਸੋਮਵਰਾ ਨੂੰ ਆਇਰਲੈਂਡ ਬਨਾਮ ਨੀਦਰਲੈਂਡ ਅਤੇ ਮਾਨੀਬਿਆ ਬਨਾਮ ਸ਼੍ਰੀ ਲੰਕਾ ਦੇ ਵਿਚਾਲੇ ਪਹਿਲਾਂ ਰਾਉਂਡ ਗਰੁੱਪ ਏ ਦਾ ਮੁਕਾਬਲਾ ਖੇਡਿਆ ਜਾਵੇਗਾ। ਜਦਕਿ ਅਫਗਾਨਿਸਤਾਨ ਬਨਾਮ ਸਾਉਥ ਅਫਰੀਕਾ, ਪਾਕਿਸਤਾਨ ਬਨਾਮ ਵੇਟਸਇੰਡੀਜ਼ ਇੰਗਲੈਂਡ ਬਨਾਮ ਭਾਰਤ, ਆਸਟ੍ਰੇਲੀਆ ਬਨਾਮ ਨਿਉਂਜ਼ੀਲੈਂਡ ਦੇ ਵਿਚਾਲੇ ਵਾਰਮ ਅੱਪ ਮੈਚ ਖੇਡੇ ਜਾਣਗੇ।
ਦੱਸ ਦਈਏ ਕਿ ਬ੍ਰਾਜ਼ੀਲ ਬਨਾਮ ਅਮਰੀਕਾ ਦੀ ਪਹਿਲਾ ਟੀਮਾਂ ਦੇ ਵਿਚਾਲੇ ICC Women T-20 World Cup ਅਮਰੀਕਾ ਰੀਜ਼ਨ ਦਾ ਪਹਿਲਾਂ ਮੈਚ ਖੇਡਿਆ ਜਾਵੇਗਾ। ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਦੀ ਅੰਡਰ 19 ਟੀਮ ਦੇ ਵਿਚਾਲੇ ਦੂਜਾ Youth One Day Match ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਲੀਗਸ ਚ ਵੀ ਇਸ ਖੇਡ ਦਾ ਰੋਮਾਂਚ ਜਾਰੀ ਰਹੇਗਾ।
India vs England warm up match ’ਤੇ ਇੱਕ ਨਜ਼ਰ
ਭਾਰਤ ਅਤੇ ਇੰਡਲੈਂਡ ਦੇ ਵਿਚਾਲੇ ਖੇਡੇ ਜਾਣ ਵਾਲੇ ਵਾਰਮ ਅਪ ਮੈਚ ਦੀ ਗੱਲ ਕਰੀਏ ਤਾਂ ਦੋਹਾਂ ਦੇ ਵਿਚਾਲੇ ਦੁਬਈ ਦੇ ਮੈਦਾਨ ’ਤੇ ਸ਼ਾਮ ਅੱਜ 7 ਵਜ ਕੇ 30 ਮਿੰਚ ਤੋਂ ਇਹ ਮੈਚ ਖੇਡਿਆ ਜਾਵੇਗਾ। ਇੰਡੀਅਨ ਕ੍ਰਿਕਟ ਟੀਮ ਇਸ ਤੋਂ ਬਾਅਦ ਆਸਟ੍ਰੇਲੀਆ ਦੇ ਨਾਲ ਆਪਣਾ ਦੂਜਾ ਵਾਰਮ ਅਪ ਮੈਚ ਖੇਡੇਗੀ , ਫਿਰ 24 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਟੀ-20 ਵਰਲਡ ਕੱਪ ਚ ਆਪਣਾ ਅਭਿਆਨ ਦਾ ਆਗਾਜ ਕਰੇਗੀ।
ਉੱਥੇ ਹੀ ਬੀਤੇ ਦਿਨ ਐਤਵਾਰ ਨੂੰ ਟੀ-20 ਵਰਲਡ ਕੱਪ ਚ ਖੇਡੇ ਗਏ ਮੁਕਾਬਲੇ ਦੀ ਗੱਲ ਕਰੀਏ ਤਾਂ ਸਕਾਟਲੈਂਡ ਨੇ ਵੱਡਾ ਉਲਟਫੇਰ ਕਰਦੇ ਹੋਏ ਬੰਗਲਾਦੇਸ਼ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਇਲਾਵਾ ਓਮਾਨ ਨੇ ਪਾਪੁਆ ਨਿਉ ਗਿਨੀ 'ਤੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜੋ: ICC T20 WORLD CUP: ਸਕਾਟਲੈਂਡ ਨੇ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾਇਆ