ਨਵੀਂ ਦਿੱਲੀ: ਦੱਖਣੀ ਅਫਰੀਕਾ 'ਚ ਖੇਡੀ ਜਾ ਰਹੀ ਮਹਿਲਾ ਤਿਕੋਣੀ ਸੀਰੀਜ਼ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਇਸ ਟੂਰਨਾਮੈਂਟ ਦੇ ਤੀਜੇ ਮੈਚ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਹਰਾਇਆ। ਇਸ ਮੈਚ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਟੂਰਨਾਮੈਂਟ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ 56 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ। 168 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਵੈਸਟਇੰਡੀਜ਼ ਦੀ ਟੀਮ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 111 ਦੌੜਾਂ ਹੀ ਬਣਾ ਸਕੀ। 23 ਜਨਵਰੀ ਨੂੰ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਵਾਲੀ ਸਮ੍ਰਿਤੀ ਮੰਧਾਨਾ ਨੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ।
-
A strong performance from India as they send a #T20WorldCup warning shot to the rest of the field 👊#INDvWI scorecard 👉 https://t.co/UvAGEmnfPg pic.twitter.com/ZsTF6TM40q
— ICC (@ICC) January 23, 2023 " class="align-text-top noRightClick twitterSection" data="
">A strong performance from India as they send a #T20WorldCup warning shot to the rest of the field 👊#INDvWI scorecard 👉 https://t.co/UvAGEmnfPg pic.twitter.com/ZsTF6TM40q
— ICC (@ICC) January 23, 2023A strong performance from India as they send a #T20WorldCup warning shot to the rest of the field 👊#INDvWI scorecard 👉 https://t.co/UvAGEmnfPg pic.twitter.com/ZsTF6TM40q
— ICC (@ICC) January 23, 2023
ਵੈਸਟਇੰਡੀਜ਼ 'ਤੇ ਜਿੱਤ ਤੋਂ ਬਾਅਦ ਟੀਮ ਇੰਡੀਆ 4 ਅੰਕਾਂ ਨਾਲ ਪਹਿਲੇ ਸਥਾਨ ਉੱਤੇ ਬਰਕਰਾਰ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਆਪਣੇ ਸਾਰੇ ਮੈਚ ਹਾਰ ਕੇ ਆਖਰੀ ਨੰਬਰ 'ਤੇ ਹੈ। ਇਸ ਅੰਕ ਸੂਚੀ 'ਤੇ ਮੇਜ਼ਬਾਨ ਟੀਮ ਦੋ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਇਸ ਸੀਰੀਜ਼ 'ਚ ਹੁਣ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ ਆਪਣਾ ਅਗਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਣਾ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਫਾਈਨਲ ਵਿੱਚ ਜਾਣ ਵਾਲੀ ਪਹਿਲੀ ਟੀਮ ਬਣ ਜਾਵੇਗੀ। ਦੋਵਾਂ ਟੀਮਾਂ ਵਿਚਾਲੇ ਅਗਲਾ ਮੈਚ 28 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤ ਦਾ ਆਖਰੀ ਗਰੁੱਪ ਮੈਚ 30 ਜਨਵਰੀ ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਜਾਵੇਗਾ।
-
A quickfire half-century for Smriti Mandhana 🤩#INDvWI | 📝 https://t.co/rGSPt1l13R pic.twitter.com/QkCUBWzUGr
— ICC (@ICC) January 23, 2023 " class="align-text-top noRightClick twitterSection" data="
">A quickfire half-century for Smriti Mandhana 🤩#INDvWI | 📝 https://t.co/rGSPt1l13R pic.twitter.com/QkCUBWzUGr
— ICC (@ICC) January 23, 2023A quickfire half-century for Smriti Mandhana 🤩#INDvWI | 📝 https://t.co/rGSPt1l13R pic.twitter.com/QkCUBWzUGr
— ICC (@ICC) January 23, 2023
ਇਹ ਵੀ ਪੜ੍ਹੋ: ਹਾਕੀ ਵਿਸ਼ਵ ਕੱਪ 2023: ਜਰਮਨੀ ਨੇ ਕਰੋ ਜਾਂ ਮਰੋ ਮੁਕਾਬਲੇ 'ਚ ਫਰਾਂਸ ਨੂੰ ਹਰਾਇਆ, ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ
-
Harmanpreet Kaur joined Mandhana in making a half-century as the duo put on a century partnership to give India a good total in East London ✌#INDvWI | 📝 https://t.co/rGSPt1l13R pic.twitter.com/al2Eu45eqf
— ICC (@ICC) January 23, 2023 " class="align-text-top noRightClick twitterSection" data="
">Harmanpreet Kaur joined Mandhana in making a half-century as the duo put on a century partnership to give India a good total in East London ✌#INDvWI | 📝 https://t.co/rGSPt1l13R pic.twitter.com/al2Eu45eqf
— ICC (@ICC) January 23, 2023Harmanpreet Kaur joined Mandhana in making a half-century as the duo put on a century partnership to give India a good total in East London ✌#INDvWI | 📝 https://t.co/rGSPt1l13R pic.twitter.com/al2Eu45eqf
— ICC (@ICC) January 23, 2023
ਮੰਧਾਨਾ ਨੇ ਬਣਾਈ ਫਿਫਟੀ: ਬਫੇਲੋ ਪਾਰਕ ਈਸਟ ਲੰਡਨ ਵਿੱਚ ਖੇਡੇ ਗਏ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਪਾਰੀ ਦੀ ਸ਼ੁਰੂਆਤ ਕਰਨ ਆਈਆਂ ਯਸਤਿਕਾ ਭਾਟੀਆ ਅਤੇ ਸਮ੍ਰਿਤੀ ਮੰਧਾਨਾ ਨੇ ਪਹਿਲੀ ਵਿਕਟ ਲਈ 33 ਦੌੜਾਂ ਜੋੜੀਆਂ। ਯਸਤਿਕਾ 18 ਦੌੜਾਂ ਬਣਾ ਕੇ ਆਊਟ ਹੋ ਗਈ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਹਰਲੀਨ ਦਿਓਲ ਕੁਝ ਖਾਸ ਨਹੀਂ ਕਰ ਸਕੀ ਅਤੇ 12 ਦੌੜਾਂ ਬਣਾ ਕੇ ਤੁਰਦੀ ਬਣੀ। ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਅਤੇ ਕੈਪਟਨ ਹਰਮਨਪ੍ਰੀਤ ਕੌਰ ਨੇ ਚਾਰਜ ਸੰਭਾਲ ਲਿਆ। ਇਨ੍ਹਾਂ ਦੋਵਾਂ ਨੇ ਸੈਂਕੜੇ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 167 ਦੌੜਾਂ ਤੱਕ ਪਹੁੰਚਾਇਆ। ਸਮ੍ਰਿਤੀ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 51 ਗੇਂਦਾਂ 'ਤੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਆਪਣੀ ਪਾਰੀ 'ਚ 10 ਚੌਕੇ ਅਤੇ ਇਕ ਛੱਕਾ ਲਗਾਇਆ, ਜਦਕਿ ਹਰਮਨਪ੍ਰੀਤ ਕੌਰ 35 ਗੇਂਦਾਂ 'ਤੇ 56 ਦੌੜਾਂ ਬਣਾ ਕੇ ਨਾਬਾਦ ਰਹੀ।