ਚੰਡੀਗੜ੍ਹ: ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਤੇਂਦੁਲਕਰ (Arjun Tendulkar Pictures) ਵੀ ਪਿਛਲੇ ਲੰਮੇਂ ਸਮੇਂ ਤੋਂ ਕ੍ਰਿਕਟ ਦੀਆਂ ਬਰੀਕੀਆਂ ਸਿੱਖ ਕੇ ਪਿਤਾ ਦੀ ਤਰ੍ਹਾਂ ਖਿਡਾਰੀ ਬਣ ਕੇ ਦੇਸ਼ ਲਈ ਯੋਗਦਾਨ ਦੇਣ ਲਈ ਤਿਆਰ ਬੈਠਾ ਹੈ। ਹੁਣ ਕੁੱਝ ਦਿਨਾਂ ਪਹਿਲਾਂ ਸਚਿਨ ਤੇਂਦੁਲਕਰ(Yuvraj Singhs father Yograj Singh) ਨੂੰ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (Quickly viral on social media) ਤੋਂ ਕ੍ਰਿਕਟ ਦੀ ਟ੍ਰੇਨਿਗ ਲੈਂਦੇ ਦੇਖਿਆ ਗਿਆ ਹੈ।
![ਸਚਿਨ ਤੇਂਦੁਲਕਰ ਦੇ ਬੇਟੇ ਨੂੰ ਯੋਗਰਾਜ ਸਿੰਘ ਨੇ ਦਿੱਤੀ ਕ੍ਰਿਕਟ ਦੇ ਗੁਰ](https://etvbharatimages.akamaized.net/etvbharat/prod-images/16453143_sachin-2_aspera.jpeg)
ਦੱਸਿਆ ਜਾ ਰਿਹਾ ਕਿ ਸਚਿਨ ਤੇਂਦੁਲਕਰ ਦਾ ਬੇਟਾ ਕੁੱਝ ਦਿਨ ਪਹਿਲਾਂ ਮੁਹਾਲੀ ਵਿਖੇ ਪਹੁੰਚਿਆ ਸੀ ਅਤੇ ਉੱਥੇ ਯੋਗਰਾਜ ਸਿੰਘ ਨਾਲ ਮੁਲਾਕਾਤ ਕਰਕੇ ਕ੍ਰਿਕਟ ਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਟ੍ਰੇਨਿੰਗ ਵੀ ਲਈ। ਦੋਵਾਂ ਦੀ ਮੁਲਾਕਾਤ ਅਤੇ ਟ੍ਰੇਨਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
![ਸਚਿਨ ਤੇਂਦੁਲਕਰ ਦੇ ਬੇਟੇ ਨੂੰ ਯੋਗਰਾਜ ਸਿੰਘ ਨੇ ਦਿੱਤੀ ਕ੍ਰਿਕਟ ਦੇ ਗੁਰ](https://etvbharatimages.akamaized.net/etvbharat/prod-images/16453143_sachin-1_aspera.jpeg)
ਇੱਥੇ ਇਹ ਵੀ ਦੱਸ ਦਈਏ ਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਬੇਟਾ ਅਰਜੁਨ ਤੇਂਦੁਲਕਰ ਇੱਕ ਉੱਭਰ ਰਿਹਾ ਹਰਫਨਮੌਲਾ(Arjun Tendulkar is an emerging all rounde) ਖਿਡਾਰੀ ਹੈ। ਅਰਜੁਣ ਤੇਂਦੁਲਕਰ ਇਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਆਈਪੀਐੱਲ (IPL) ਨਾਲ ਜੁੜਿਆ ਹੋਇਆ ਹੈ। ਉਹ ਇਸ ਸਮੇਂ ਮੁੰਬਈ ਇੰਡੀਅਨਜ਼ ਦਾ ਹਿੱਸਾ ਵੀ ਹੈ।
ਇਹ ਵੀ ਪੜ੍ਹੋ: ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੇ ਸ਼ਾਨਦਾਰ ਪਲਾਂ ਨੂੰ ਕੀਤਾ ਯਾਦ, ਬੇਟੇ ਨਾਲ ਵੇਖੀ ਵੀਡੀਓ