ETV Bharat / sports

Birthday Special S Sreesanth: ਭਾਰਤੀ ਗੇਂਦਬਾਜ਼ ਐਸ ਸ਼੍ਰੀਸੰਤ 'ਤੇ ਲੱਗੇ ਸਨ ਫਿਕਸਿੰਗ ਦੇ ਦੋਸ਼, ਪਰ ਹੁਣ ਮੁੜ ਕਰਨਗੇ ਕਮਬੈਕ

ਐਸ ਸ਼੍ਰੀਸੰਤ (S Sreesanth) ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਂਤਾਕੁਮਾਰਨ ਨਾਇਰ ਸ਼੍ਰੀਸੰਤ ਇੱਕ ਭਾਰਤੀ ਕ੍ਰਿਕਟਰ ਅਤੇ ਫਿਲਮ ਅਦਾਕਾਰ ਹੈ ਜਿਸ ਨੇ ਖੇਡ ਦੇ ਸਾਰੇ ਫਾਰਮੈਟ ਖੇਡੇ ਹਨ।

Birthday Special S Sreesanth
Birthday Special S Sreesanth
author img

By

Published : Feb 6, 2022, 9:06 AM IST

Updated : Feb 6, 2022, 9:27 AM IST

ਹੈਦਰਾਬਾਦ: ਐਸ ਸ਼੍ਰੀਸੰਤ (S Sreesanth) ਦਾ ਜਨਮ 6 ਫ਼ਰਵਰੀ, 1983 ਵਿੱਚ ਕੇਰਲਾ ਵਿਖੇ ਹੋਇਆ। ਐਸ ਸ਼੍ਰੀਸੰਤ ਨੇ 25 ਅਕਤੂਬਰ, ਸਾਲ 2005 ਵਿੱਚ ਸ਼੍ਰੀਲੰਕਾ ਖਿਲਾਫ਼ ਆਪਣਾ ਡੈਬਿਊ ਵਨਡੇ ਕ੍ਰਿਕੇਟ ਨਾਲ ਕੀਤਾ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਬਾਰੇ ਕੁੱਝ ਅਹਿਮ ਗੱਲਾਂ:

  • 2007 'ਚ ਹੋਏ ਪਹਿਲੇ ਟੀ-20 ਵਿਸ਼ਵ ਕੱਪ 'ਚ ਸ਼੍ਰੀਸੰਤ ਨੇ ਭਾਰਤ ਨੂੰ ਜਿੱਤ ਦਿਵਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ।
  • ਫਾਈਨਲ ਮੈਚ ਦੇ ਆਖਰੀ ਓਵਰ 'ਚ ਸ਼੍ਰੀਸੰਤ ਨੇ ਹੀ ਮਿਸਬਾਹ-ਉਲ-ਹੱਕ ਦਾ ਕੈਚ ਫੜ੍ਹਿਆ ਸੀ ਜਿਸ ਦੇ ਖਿਲਾਫ ਸ਼੍ਰੀਸੰਤ ਹੇਠਲੀ ਅਦਾਲਤ ਦੇ ਜ਼ਰੀਏ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੇ।
  • ਸ਼੍ਰੀਸੰਤ ਦਾ ਕਰੀਅਰ ਵਿਵਾਦਾਂ ਨਾਲ ਭਰਿਆ ਰਿਹਾ ਹੈ। ਉਨ੍ਹਾਂ 'ਤੇ ਫਿਕਸਿੰਗ, ਗੈਰ-ਜ਼ਿੰਮੇਵਾਰਾਨਾ ਵਿਵਹਾਰ ਅਤੇ ਹੋਰ ਕਈ ਵਿਵਾਦਾਂ ਦੇ ਦੋਸ਼ ਲੱਗੇ ਹਨ।
  • ਸਾਲ 2008 ਵਿੱਚ ਇੱਕ ਆਈਪੀਐਲ ਮੈਚ ਦੌਰਾਨ, ਸਾਬਕਾ ਭਾਰਤੀ ਗੇਂਦਬਾਜ਼ ਅਤੇ ਮੁੰਬਈ ਇੰਡੀਅਨ ਦੇ ਤਤਕਾਲੀ ਕਪਤਾਨ ਹਰਭਜਨ ਸਿੰਘ ਨੇ ਸ਼੍ਰੀਸੰਤ ਨੂੰ ਥੱਪੜ ਮਾਰਿਆ ਸੀ। ਉਸ ਸਮੇਂ ਵਾਪਰੀ ਇਸ ਘਟਨਾ ਤੋਂ ਬਾਅਦ ਕਾਫੀ ਵਿਵਾਦ ਵੀ ਹੋਇਆ ਸੀ।
  • ਇਸ ਤੋਂ ਬਾਅਦ ਸ਼੍ਰੀਸੰਤ 'ਤੇ ਸਾਲ 2013 'ਚ ਆਈਪੀਐੱਲ 'ਚ ਮੈਚ ਫਿਕਸਿੰਗ ਦਾ ਵੀ ਦੋਸ਼ ਲੱਗਾ ਸੀ।
  • ਇੱਕ ਸਮਾਂ ਸੀ ਜਦੋਂ ਸ਼੍ਰੀਸੰਤ ਨੂੰ ਟੀਮ ਇੰਡੀਆ ਦਾ ਚੰਗਾ ਗੇਂਦਬਾਜ਼ ਮੰਨਿਆ ਜਾਂਦਾ ਸੀ। ਸ਼੍ਰੀਸੰਤ ਨੇ ਭਾਰਤ ਲਈ 27 ਟੈਸਟ ਅਤੇ 53 ਵਨਡੇ ਖੇਡੇ ਹਨ।
  • ਪਰ, 2013 ਵਿੱਚ ਆਈਪੀਐਲ ਵਿੱਚ ਸਪਾਟ ਫਿਕਸਿੰਗ ਦੇ ਲੱਗੇ ਦੋਸ਼ ਕਾਰਨ ਸ਼੍ਰੀਸੰਤ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ।
  • ਸਾਲ 2015 ਵਿੱਚ ਅਦਾਲਤ ਨੇ ਸ਼੍ਰੀਸੰਤ ਨੂੰ ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।
  • ਸ਼੍ਰੀਸੰਤ ਨੇ ਆਪਣਾ ਆਖਰੀ ਟੈਸਟ ਅਤੇ ਵਨਡੇ 2011 ਵਿੱਚ ਖੇਡਿਆ ਸੀ। ਬੀਸੀਸੀਆਈ ਦੇ ਦਖ਼ਲ ਤੋਂ ਬਾਅਦ, ਅਦਾਲਤ ਨੇ ਸ਼੍ਰੀਸੰਤ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ।
  • ਹਾਲਾਂਕਿ, ਬੀਸੀਸੀਆ ਨੇ ਸ਼੍ਰੀਸੰਤ ਉੱਤੇ ਲੱਗਿਆ ਉਮਰ ਭਰ ਦੇ ਬੈਨ ਨੂੰ ਘਟਾ ਕੇ 7 ਸਾਲ ਕਰ ਦਿੱਤਾ ਜਿਸ ਦੀ ਮਿਆਦ ਸਤੰਬਰ 2020 ਵਿੱਚ ਖ਼ਤਮ ਹੋ ਚੁੱਕੀ ਹੈ।
  • ਇਸ ਤੋਂ ਬਾਅਦ ਗੇਂਦਬਾਜ਼ ਸ਼੍ਰੀਸੰਤ ਨੇ ਕ੍ਰਿਕੇਟ ਵਿੱਚ ਵਾਪਸੀ ਵੀ ਕਰ ਲਈ ਹੈ ਅਤੇ ਹੁਣ ਆਈਪੀਐਲ ਵਿੱਚ ਕਮਬੈਕ ਕਰਨ ਦੀ ਕੋਸ਼ਿਸ਼ ਵਿੱਚ ਹਨ।
  • ਦੱਸ ਦਈਏ ਕਿ ਪਿਛਲੇ ਸਾਲ ਵੀ IPL ਆਕਸ਼ਨ ਲਈ ਰਜਿਸਟਰ ਕਰਵਾਇਆ ਸੀ, ਉਸ ਸਮੇਂ ਉਨ੍ਹਾਂ ਦਾ ਬੇਸ ਪ੍ਰਾਇਜ਼ 75 ਲੱਖ ਸੀ। ਹਾਲਾਂਕਿ, ਬੀਸੀਸੀਆਈ ਵਲੋਂ ਜਾਰੀ ਆਕਸ਼ਨ ਦੀ ਫਾਇਨਲ ਸੂਚੀ ਵਿੱਚ ਸ਼੍ਰੀਸੰਤ ਦਾ ਨਾਮ ਹੀ ਸ਼ਾਮਲ ਨਹੀਂ ਸੀ, ਪਰ ਇਸ ਵਾਰ ਉਨ੍ਹਾਂ ਨੂੰ ਸ਼ਾਰਟਲਿਸਟਿਡ ਕੀਤਾ ਗਿਆ ਹੈ।
  • ਸ਼੍ਰੀਸੰਤ ਪਿਛਲੇ ਸਾਲ ਵਿਜੇ ਹਜ਼ਾਰੇ ਟਰਾਫੀ ਵਿੱਚ ਕੇਰਲ ਲਈ ਖੇਡੇ ਸਨ। ਉਨ੍ਹਾਂ ਨੇ 6 ਪਾਰੀਆਂ 'ਚ 24.38 ਦੀ ਔਸਤ ਨਾਲ 13 ਵਿਕਟਾਂ ਲਈਆਂ।

ਇਹ ਵੀ ਪੜ੍ਹੋ: U-19 WC Final: ਭਾਰਤੀ ਟੀਮ ਅੱਜ 5ਵੀਂ ਵਾਰ ਖਿਤਾਬ ਜਿੱਤਣ ਲਈ ਉਤਰੇਗੀ...

Last Updated : Feb 6, 2022, 9:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.