ਲੈਸਟਰ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 1 ਜੁਲਾਈ ਤੋਂ ਐਜਬੈਸਟਨ, ਬਰਮਿੰਘਮ ਵਿੱਚ ਇੰਗਲੈਂਡ ਖ਼ਿਲਾਫ਼ ਪੰਜ ਦਿਨਾਂ ਟੈਸਟ ਮੈਚ ਤੋਂ ਪਹਿਲਾਂ ਕੋਵਿਡ-19 ਤੋਂ ਸੰਕਰਮਿਤ ਪਾਏ ਗਏ ਹਨ। ਨਾਲ ਹੀ, ਇੱਕ ਟਵੀਟ ਵਿੱਚ, ਬੀਸੀਸੀਆਈ ਨੇ ਕਿਹਾ ਕਿ ਕਪਤਾਨ ਨੂੰ ਫਿਲਹਾਲ ਟੀਮ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ, ਜਿੱਥੇ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ।
ਇਹ ਵੀ ਪੜੋ: ਅਭਿਸ਼ੇਕ-ਜਯੋਤੀ ਦੀ ਜੋੜੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਲਈ ਪਹਿਲੀ ਵਾਰ ਮਿਕਸ ਟੀਮ ਸੋਨ ਤਮਗਾ ਜਿੱਤਿਆ
ਬੀਸੀਸੀਆਈ ਨੇ ਐਤਵਾਰ ਸਵੇਰੇ ਪੁਸ਼ਟੀ ਕੀਤੀ ਹੈ ਕਿ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਕੋਵਿਡ ਦਾ ਰੈਪਿਡ ਐਂਟੀਜੇਨ ਟੈਸਟ (ਆਰਏਟੀ) ਕਰਵਾਇਆ ਸੀ, ਜਿਸ ਵਿੱਚ ਉਹ ਸੰਕਰਮਿਤ ਪਾਇਆ ਗਿਆ ਹੈ। ਰੋਹਿਤ ਨੇ ਅਪਟਨਸਟੀਲ ਕਾਉਂਟੀ ਗਰਾਊਂਡ 'ਤੇ ਲੈਸਟਰਸ਼ਾਇਰ ਇਲੈਵਨ ਦੇ ਖਿਲਾਫ ਭਾਰਤ ਦੇ ਅਭਿਆਸ ਮੈਚ 'ਚ ਹਿੱਸਾ ਲਿਆ, ਜਿਸ 'ਚ 35 ਸਾਲਾ ਖਿਡਾਰੀ ਨੇ ਵੀਰਵਾਰ ਨੂੰ ਮੈਚ ਦੀ ਸ਼ੁਰੂਆਤੀ ਪਾਰੀ 'ਚ 25 ਦੌੜਾਂ ਬਣਾਈਆਂ।
-
UPDATE - #TeamIndia Captain Mr Rohit Sharma has tested positive for COVID-19 following a Rapid Antigen Test (RAT) conducted on Saturday. He is currently in isolation at the team hotel and is under the care of the BCCI Medical Team.
— BCCI (@BCCI) June 25, 2022 " class="align-text-top noRightClick twitterSection" data="
">UPDATE - #TeamIndia Captain Mr Rohit Sharma has tested positive for COVID-19 following a Rapid Antigen Test (RAT) conducted on Saturday. He is currently in isolation at the team hotel and is under the care of the BCCI Medical Team.
— BCCI (@BCCI) June 25, 2022UPDATE - #TeamIndia Captain Mr Rohit Sharma has tested positive for COVID-19 following a Rapid Antigen Test (RAT) conducted on Saturday. He is currently in isolation at the team hotel and is under the care of the BCCI Medical Team.
— BCCI (@BCCI) June 25, 2022
ਹਾਲਾਂਕਿ ਸ਼ਨੀਵਾਰ ਨੂੰ ਭਾਰਤ ਦੀ ਦੂਜੀ ਪਾਰੀ ਦੌਰਾਨ ਰੋਹਿਤ ਉੱਥੇ ਨਹੀਂ ਸੀ, ਬੀਸੀਸੀਆਈ ਨੇ ਵੀ ਪੁਸ਼ਟੀ ਕੀਤੀ ਹੈ ਕਿ ਕਪਤਾਨ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਉਸ ਨੂੰ ਕੋਵਿਡ ਟੈਸਟ ਕਰਵਾਉਣਾ ਪਿਆ। ਬੀਸੀਸੀਆਈ ਨੇ ਵੀ ਐਤਵਾਰ ਨੂੰ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।
ਪਿਛਲੇ ਸਾਲ (2021), ਐਜਬੈਸਟਨ ਵਿਖੇ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਕੋਵਿਡ ਦੇ ਪ੍ਰਕੋਪ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜੋ 1 ਜੁਲਾਈ ਤੋਂ ਸ਼ੁਰੂ ਹੋਣਾ ਸੀ। ਭਾਰਤੀ ਟੀਮ ਸੀਰੀਜ਼ 'ਚ 2-1 ਨਾਲ ਅੱਗੇ ਹੈ ਅਤੇ ਟੀਮ ਪੰਜਵਾਂ ਮੈਚ ਜਿੱਤ ਕੇ ਇੰਗਲੈਂਡ 'ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦਾ ਦਾਅਵਾ ਕਰ ਸਕਦੀ ਹੈ।