ਨਵੀਂ ਦਿੱਲੀ: ਏਸ਼ੀਆ ਕੱਪ 2023 ਨੂੰ ਲੈ ਕੇ ਅਜੇ ਤੱਕ ਕੁਝ ਵੀ ਸਾਫ਼ ਨਹੀਂ ਹੋਇਆ ਹੈ। ਫਿਲਹਾਲ ਇਸ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈਯ ਸ਼ਾਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਟੀਮ ਇੰਡੀਆ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਇਸ ਕਾਰਨ ਏਸ਼ੀਆ ਕੱਪ ਕਿਤੇ ਹੋਰ ਕਰਵਾਇਆ ਜਾ ਸਕਦਾ ਹੈ, ਪਰ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਾਕਿਸਤਾਨ ਵਿੱਚ ਕ੍ਰਿਕਟ ਕੰਟਰੋਲ ਬੋਰਡ ਆਪਣੇ ਦੇਸ਼ ਵਿੱਚ ਏਸ਼ੀਆ ਕੱਪ ਦਾ ਆਯੋਜਨ ਕਰਨ ਲਈ ਦ੍ਰਿੜ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੇਨਤੀ ਕੀਤੀ ਹੈ।
ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੈਚ ਹੋਣਾ ਚਾਹੀਦਾ: ਸਪੋਰਟਸ ਟਾਕ ਨੂੰ ਦਿੱਤੇ ਇੰਟਰਵਿਊ 'ਚ ਸ਼ਾਹਿਦ ਅਫਰੀਦੀ ਨੇ ਪੀਐੱਮ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੈਚ ਹੋਣਾ ਚਾਹੀਦਾ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਹੋਵੇਗਾ। ਅਫਰੀਦੀ ਨੇ ਪਾਕਿਸਤਾਨ 'ਚ ਸੁਰੱਖਿਆ ਬਾਰੇ ਕਿਹਾ ਕਿ ਹਾਲ ਹੀ 'ਚ ਕਈ ਟੀਮਾਂ ਅੰਤਰਰਾਸ਼ਟਰੀ ਕ੍ਰਿਕਟ ਲਈ ਸਾਡੇ ਦੇਸ਼ ਦਾ ਦੌਰਾ ਕਰ ਚੁੱਕੀਆਂ ਹਨ। ਅਫਰੀਦੀ ਦਾ ਕਹਿਣਾ ਹੈ ਕਿ 'ਸਾਨੂੰ ਵੀ ਭਾਰਤ 'ਚ ਸੁਰੱਖਿਆ ਦਾ ਖ਼ਤਰਾ ਸੀ, ਉਸ ਤੋਂ ਬਾਅਦ ਜੇਕਰ ਦੋਵਾਂ ਦੇਸ਼ਾਂ ਦੀ ਸਰਕਾਰ ਇਜਾਜ਼ਤ ਦਿੰਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ'। ਆਪਣੇ ਇੰਟਰਵਿਊ 'ਚ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਹੋਣ ਦੇਣ ਦੀ ਬੇਨਤੀ ਕੀਤੀ।
ਪੀਸੀਬੀ ਕਮਜ਼ੋਰ ਨਹੀਂ ਹੈ: ਸ਼ਾਹਿਦ ਅਫਰੀਦੀ ਨੂੰ ਪੁੱਛਿਆ ਗਿਆ ਕਿ ਕੀ ਪੀਸੀਬੀ ਕਮਜ਼ੋਰ ਹੈ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ 'ਪੀਸੀਬੀ ਕਮਜ਼ੋਰ ਨਹੀਂ ਹੈ ਪਰ ਸਾਹਮਣੇ ਤੋਂ ਕੁਝ ਜਵਾਬ ਆਉਣਾ ਚਾਹੀਦਾ ਹੈ। ਜੇ ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ ਅਤੇ ਤੁਸੀਂ ਮੇਰੇ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾ ਹਾਂ? ਅਫਰੀਦੀ ਨੇ ਪੀਸੀਬੀ ਨੂੰ ਕਮਜ਼ੋਰ ਵੀ ਨਹੀਂ ਕਿਹਾ ਅਤੇ ਬੀਸੀਸੀਆਈ ਨੂੰ ਮਜ਼ਬੂਤ ਬੋਰਡ ਕਿਹਾ। ਉਹ ਕਹਿੰਦੇ ਹਨ ਕਿ ਮਜ਼ਬੂਤ ਵਿਅਕਤੀ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ। ਦੱਸ ਦਈਏ ਭਾਰਤ ਵਿੱਚ ਇਸੇ ਸਾਲ ਇਕ ਦਿਨਾ ਵਿਸ਼ਵ ਕੱਪ ਹੋਣ ਜਾ ਰਿਹਾ ਅਤੇ ਇਸੇ ਸਾਲ ਪਾਕਿਸਤਾਨ ਵਿੱਚ ਏਸ਼ੀਆ ਕੱਪ ਦੀ ਵੀ ਚਰਚਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬਹੁਤ ਚੰਗੇ ਨਹੀਂ ਨੇ ਜਿਸ ਕਰਕੇ ਬੀਸੀਸੀਆਈ ਟੀਮ ਇੰਡੀਆ ਨੂੰ ਏਸ਼ੀਆ ਕੱਪ ਲਈ ਪਾਕਿਸਤਾਨ ਭੇਜਣ ਲਈ ਤਿਆਰ ਨਹੀਂ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ ਵੀ ਕਹਿ ਰਿਹਾ ਹੈ ਕਿ ਜੇਕਰ ਏਸ਼ੀਆ ਕੱਪ ਲਈ ਭਾਰਤ ਪਾਕਿਸਤਾਨ ਨਹੀਂ ਆਉਂਦਾ ਤਾਂ ਉਹ ਵੀ ਵਿਸ਼ਵ ਕੱਪ ਲਈ ਭਾਰਤ ਨਹੀਂ ਆਉਂਣਗੇ।
ਇਹ ਵੀ ਪੜ੍ਹੋ: IND vs AUS 3rd Odi : ਤੀਸਰੇ ਵਨਡੇ 'ਚ ਆਸਟ੍ਰੇਲੀਆ ਦੀ ਹਾਰ ਪੱਕੀ! ਚੇਨਈ 'ਚ ਖੂਬ ਚਲਦਾ ਹੈ ਵਿਰਾਟ ਦਾ ਬੱਲਾ