ਹੈਦਰਾਬਾਦ: ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਯਾਦ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਸਿੰਘ ਨੇ ਭਾਰਤ ਲਈ ਹਾਕੀ ਵਿੱਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਦੇ ਸਨਮਾਨ ਲਈ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਨੇ ਆਪਣੇ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ ਹਨ।
ਕੌਣ ਸੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ?: ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਨੇ 1922 ਵਿੱਚ ਭਾਰਤੀ ਫੌਜ ਦੇ ਹਿੱਸੇ ਵਜੋਂ ਦੇਸ਼ ਦੀ ਸੇਵਾ ਕੀਤੀ। 1956 ਵਿੱਚ ਉਹ ਭਾਰਤੀ ਫੌਜ ਵਿੱਚੋਂ ਮੇਜਰ ਵਜੋਂ ਸੇਵਾਮੁਕਤ ਹੋਏ। ਹਾਕੀ ਵਿੱਚ ਮੇਜਰ ਧਿਆਨ ਚੰਦ ਦੇ ਹੁਨਰ ਕਾਰਨ ਉਨ੍ਹਾਂ ਨੂੰ 'ਹਾਕੀ ਦੇ ਜਾਦੂਗਰ' ਦਾ ਖਿਤਾਬ ਮਿਲਿਆ। 1928, 1932 ਅਤੇ 1936 ਦੇ ਸਮਰ ਓਲੰਪਿਕ ਵਿੱਚ ਮੇਜਰ ਧਿਆਨ ਚੰਦ ਨੇ ਭਾਰਤ ਨੂੰ ਓਲੰਪਿਕ ਸੋਨ ਤਗਮੇ ਦੀ ਪਹਿਲੀ ਹੈਟ੍ਰਿਕ ਜਿੱਤਣ ਵਿੱਚ ਮਦਦ ਕੀਤੀ। 1956 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ, ਭਾਰਤ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਭਾਰਤੀ ਡਾਕ ਵਿਭਾਗ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ। ਇਸਦੇ ਨਾਲ ਹੀ ਦਿੱਲੀ ਨੈਸ਼ਨਲ ਸਟੇਡੀਅਮ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਸਟੇਡੀਅਮ ਰੱਖਿਆ ਗਿਆ ਹੈ।
ਰਾਸ਼ਟਰੀ ਖੇਡ ਦਿਵਸ ਦਾ ਇਤਿਹਾਸ: ਭਾਰਤ ਸਰਕਾਰ ਨੇ 2012 ਵਿੱਚ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਰਾਸ਼ਟਰੀ ਭਵਨ ਵਿਖੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ।
- Top in ODI Ranking: ਸਿਖ਼ਰ 'ਤੇ ਪਹੁੰਚੀ ਪਾਕਿਸਤਾਨੀ ਟੀਮ ਨੇ ਇਰਾਦੇ ਕੀਤੇ ਜ਼ਾਹਿਰ, ਕਿਹਾ-ਹੁਣ ਏਸ਼ੀਆ ਕੱਪ ਅਤੇ ਵਿਸ਼ਵ ਕੱਪ 2023 ਉੱਤੇ ਨਿਸ਼ਾਨਾ
- Top in ODI Ranking: ਸਿਖ਼ਰ 'ਤੇ ਪਹੁੰਚੀ ਪਾਕਿਸਤਾਨੀ ਟੀਮ ਨੇ ਇਰਾਦੇ ਕੀਤੇ ਜ਼ਾਹਿਰ, ਕਿਹਾ-ਹੁਣ ਏਸ਼ੀਆ ਕੱਪ ਅਤੇ ਵਿਸ਼ਵ ਕੱਪ 2023 ਉੱਤੇ ਨਿਸ਼ਾਨਾ
- Players failed in Yo-Yo test: ਦਿੱਗਜ ਖਿਡਾਰੀ ਹੋ ਚੁੱਕੇ ਨੇ yo-yo ਟੈੱਸਟ 'ਚ ਫੇਲ੍ਹ, ਮੁਸ਼ਕਿਲ ਨਾਲ ਹੋਈ ਸੀ ਟੀਮ 'ਚ ਵਾਪਸੀ
ਰਾਸ਼ਟਰੀ ਖੇਡ ਦਿਵਸ ਦੀ ਮਹੱਤਤਾ: ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਖੇਡਾ ਨੂੰ ਉਤਸ਼ਾਹਿਤ ਕਰਨਾ ਹੈ। ਖੇਡਾਂ ਜ਼ਿੰਦਗੀ ਵਿੱਚ ਫਿੱਟ ਰਹਿਣ ਦਾ ਵਧੀਆ ਜ਼ਰੀਆ ਹਨ। ਇਹ ਦਿਨ ਐਥਲੀਟਾਂ ਨੂੰ ਸਮਰਪਿਤ ਹੈ।