ਪੈਰਿਸ: ਸੱਤ ਵਾਰ ਦੇ ਬੈਲਨ ਡੀ ਓਰ ਜੇਤੂ ਲਿਓਨਲ ਮੇਸੀ 2005 ਤੋਂ ਬਾਅਦ ਪਹਿਲੀ ਵਾਰ ਇਸ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ 30 ਖਿਡਾਰੀਆਂ ਵਿੱਚ ਸ਼ਾਮਲ ਨਹੀਂ ਹਨ। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਨੇ ਪਿਛਲੇ ਸਾਲ ਪੋਲੈਂਡ ਦੇ ਰੌਬਰਟ ਲੇਵਾਂਡੋਵਸਕੀ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ ਸੀ।
ਪੈਰਿਸ ਸੇਂਟ-ਜਰਮੇਨ ਦੇ ਨਾਲ ਪਹਿਲੇ ਸੀਜ਼ਨ ਵਿੱਚ ਔਸਤ ਪ੍ਰਦਰਸ਼ਨ ਕਾਰਨ ਉਸ ਨੂੰ ਇਸ ਵਾਰ ਨਾਮਜ਼ਦਗੀ ਨਹੀਂ ਮਿਲੀ। ਪਿਛਲੇ ਸਾਲ ਬਾਰਸੀਲੋਨਾ ਛੱਡਣ ਤੋਂ ਬਾਅਦ ਮੇਸੀ ਫ੍ਰੈਂਚ ਕਲੱਬ ਪੀਐਸਜੀ ਲਈ ਕੁਝ ਖਾਸ ਨਹੀਂ ਦਿਖਾ ਸਕੇ ਹਨ। ਮੇਸੀ ਨੇ ਪੀਐਸਜੀ ਲਈ ਸਾਰੇ ਲੀਗ ਟੂਰਨਾਮੈਂਟਾਂ ਵਿੱਚ ਕੁੱਲ 11 ਗੋਲ ਕੀਤੇ।
ਮੈਸੀ ਨੇ 2019 'ਚ ਵੀ ਇਹ ਐਵਾਰਡ ਜਿੱਤਿਆ ਸੀ ਪਰ 2020 'ਚ ਕੋਰੋਨਾ ਮਹਾਮਾਰੀ ਕਾਰਨ ਇਹ ਐਵਾਰਡ ਨਹੀਂ ਦਿੱਤਾ ਗਿਆ ਸੀ। ਨੇਮਾਰ ਵੀ ਇਸ ਵਾਰ ਸਿਖਰਲੇ 30 ਵਿੱਚ ਥਾਂ ਨਹੀਂ ਬਣਾ ਸਕੇ ਹਨ। ਨੇਮਾਰ ਨੇ ਇਸ ਸੀਜ਼ਨ ਦੇ 28 ਮੈਚਾਂ 'ਚ 13 ਗੋਲ ਕੀਤੇ ਹਨ। ਲੇਵਾਂਡੋਵਸਕੀ, ਕਾਇਲੀਨ ਐਮਬਾਪੇ, ਕਰੀਮ ਬੇਂਜ਼ਮਾ, ਪੰਜ ਵਾਰ ਦੇ ਜੇਤੂ ਕ੍ਰਿਸਟੀਆਨੋ ਰੋਨਾਲਡੋ ਇਸ ਸੂਚੀ ਵਿੱਚ ਹਨ। ਇਸ ਵਿੱਚ ਮੁਹੰਮਦ ਸਾਲੇਹ, ਸਾਦੀਓ ਮਾਨੇ, ਕੇਵਿਨ ਡੀ ਬਰੂਏਨ ਅਤੇ ਹੈਰੀ ਕੇਨ ਦੇ ਨਾਮ ਵੀ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਨੱਬੇ ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ ਬਣਾਈ ਬੜ੍ਹਤ