WIPL Teams Auction : ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਟੀਮ ਦੀ ਨਿਲਾਮੀ ਬੁੱਧਵਾਰ ਦੁਪਹਿਰ ਨੂੰ ਮੁੰਬਈ ਵਿੱਚ ਹੋਣ ਜਾ ਰਹੀ ਹੈ। WIPL ਟੀਮਾਂ ਨੂੰ ਖਰੀਦਣ ਲਈ 30 ਤੋਂ ਵੱਧ ਕੰਪਨੀਆਂ ਨੇ ਪੰਜ ਕਰੋੜ ਰੁਪਏ ਵਿੱਚ ਬੋਲੀ ਦੇ ਦਸਤਾਵੇਜ਼ ਖਰੀਦੇ ਸਨ। ਇਨ੍ਹਾਂ 30 ਕੰਪਨੀਆਂ ਵਿੱਚ ਪੁਰਸ਼ਾਂ ਦੀ ਆਈਪੀਐਲ ਟੀਮਾਂ ਦੇ ਮਾਲਕ 7 ਕੰਪਨੀਆਂ ਵੀ ਇਸ ਦੌੜ ਵਿੱਚ ਸ਼ਾਮਲ ਹਨ। ਪਰ ਅੱਜ ਹੋਣ ਵਾਲੀ ਮਹਿਲਾ ਆਈਪੀਐਲ ਟੀਮਾਂ ਦੀ ਨਿਲਾਮੀ ਵਿੱਚ ਸਿਰਫ਼ 17 ਕੰਪਨੀਆਂ ਹੀ ਹਿੱਸਾ ਲੈਣਗੀਆਂ ਅਤੇ 13 ਕੰਪਨੀਆਂ ਇਸ ਨਿਲਾਮੀ ਤੋਂ ਹਟ ਗਈਆਂ ਹਨ। ਇਹ ਨਿਲਾਮੀ ਬੰਦ ਦਰਵਾਜ਼ਿਆਂ ਦੇ ਅੰਦਰ ਹੋਵੇਗੀ। ਟੂਰਨਾਮੈਂਟ ਦੇ ਸ਼ਡਿਊਲ ਅਤੇ ਟੀਮਾਂ ਨੂੰ ਮਿਲੇ ਪਰਸ ਬਾਰੇ ਕੁਝ ਵੱਡੀ ਜਾਣਕਾਰੀ ਸਾਹਮਣੇ ਆਈ ਹੈ।
ਪੁਰਸ਼ਾਂ ਦੀ ਆਈਪੀਐਲ ਟੀਮਾਂ ਵਿੱਚੋਂ ਕਿਹੜੀਆਂ ਟੀਮਾਂ ਨਿਲਾਮੀ ਵਿੱਚ ਸ਼ਾਮਲ ਹਨ : ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਇਲ ਚੈਲੇਂਜਰਜ਼ ਬੰਗਲੁਰੂ, ਰਾਜਸਥਾਨ ਰਾਇਲਜ਼, ਪੰਜਾਬ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਜ਼ ਨੇ ਸੋਮਵਾਰ ਨੂੰ ਖਤਮ ਹੋਈ ਸਮਾਂ ਸੀਮਾ ਤੋਂ ਪਹਿਲਾਂ ਤਕਨੀਕੀ ਬੋਲੀ ਦਾਖਲ ਕੀਤੀ। ਇਨ੍ਹਾਂ ਸੱਤ ਆਈਪੀਐਲ ਫਰੈਂਚਾਇਜ਼ੀਜ਼ ਤੋਂ ਇਲਾਵਾ ਅਡਾਨੀ ਗਰੁੱਪ, ਕੈਪੀ ਗਲੋਬਲ, ਹਲਦੀਰਾਮ ਗਰੁੱਪ, ਟੋਰੈਂਟ ਫਾਰਮਾ, ਅਪੋਲੋ ਪਾਈਪਜ਼, ਅੰਮ੍ਰਿਤਲੀਲਾ ਐਂਟਰਪ੍ਰਾਈਜਿਜ਼, ਸ਼੍ਰੀਰਾਮ ਗਰੁੱਪ ਅਤੇ ਸਲਿੰਗਸ਼ਾਟ 369 ਵੈਂਚਰਸ ਪ੍ਰਾਈਵੇਟ ਲਿਮਟਿਡ ਵੀ ਮਹਿਲਾ ਆਈਪੀਐਲ ਟੀਮਾਂ ਦੀ ਨਿਲਾਮੀ ਵਿੱਚ ਬੋਲੀ ਲਗਾਉਣ ਜਾ ਰਹੀਆਂ ਹਨ। ਇਸ ਵਿੱਚ 17 ਕੰਪਨੀਆਂ 5 ਮਹਿਲਾ ਫਰੈਂਚਾਇਜ਼ੀ ਖਰੀਦਣ ਲਈ ਆਪਣੀ ਕਿਸਮਤ ਅਜ਼ਮਾਉਣਗੀਆਂ। ਇਹ ਪ੍ਰਕਿਰਿਆ ਮਾਰਚ 2023 ਵਿੱਚ ਉਦਘਾਟਨੀ ਐਡੀਸ਼ਨ ਤੋਂ ਪਹਿਲਾਂ ਪੂਰੀ ਹੋ ਜਾਵੇਗੀ। ਇਸ ਵਿੱਚ, ਜੇਤੂਆਂ ਦਾ ਫੈਸਲਾ ਇੱਕ ਬੰਦ ਬੋਲੀ ਪ੍ਰਕਿਰਿਆ ਦੁਆਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Pakistan Political Crisis : ਪਾਕਿ ਦੇ ਸਾਬਕਾ PM ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਪਾਰਟੀ ਦੇ ਨੇਤਾ ਫਵਾਦ ਚੌਧਰੀ ਗ੍ਰਿਫ਼ਤਾਰ
ਟੈਂਡਰ ਦਸਤਾਵੇਜ਼ ਵਿੱਚ ਕਿੰਨੇ ਸ਼ਹਿਰ ਸ਼ਾਮਲ ਹਨ: BCCI ਨੇ 5 ਮਹਿਲਾ ਫਰੈਂਚਾਇਜ਼ੀ ਲਈ ਕੁੱਲ 10 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਅਹਿਮਦਾਬਾਦ, ਕੋਲਕਾਤਾ, ਚੇਨਈ, ਬੰਗਲੁਰੂ, ਦਿੱਲੀ, ਧਰਮਸ਼ਾਲਾ, ਇੰਦੌਰ, ਲਖਨਊ, ਗੁਹਾਟੀ, ਮੁੰਬਈ ਸ਼ਹਿਰ ਸ਼ਾਮਲ ਹਨ। ਬੀਸੀਸੀਆਈ ਨੇ ਆਈਪੀਐਲ ਦੀਆਂ 5 ਟੀਮਾਂ ਲਈ ਕੋਈ ਆਧਾਰ ਕੀਮਤ ਤੈਅ ਨਹੀਂ ਕੀਤੀ ਹੈ। ਇਨ੍ਹਾਂ ਦਸਾਂ ਵਿੱਚੋਂ ਕਿਸੇ ਵੀ 5 ਸ਼ਹਿਰਾਂ ਵਿੱਚ ਮਹਿਲਾ ਆਈਪੀਐਲ ਟੀਮਾਂ ਦਾ ਨਾਂ ਰੱਖਿਆ ਜਾਵੇਗਾ। ਇਹ ਨਿਲਾਮੀ ਲਗਭਗ 10 ਸਾਲਾਂ ਲਈ ਵੈਧ ਹੋਵੇਗੀ।