ਚੰਡੀਗੜ੍ਹ : ਅਖੀਰਲੇ ਓਵਰ ਦੀ ਆਖਰੀ ਗੇਂਦ ਉੱਤੇ ਦੌੜ ਲਗਾਉਂਦਿਆਂ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਮੈਚ ਜਿੱਤ ਲਿਆ। ਅਖੀਰਲੇ ਪਲਾਂ ਵਿੱਚ ਜੋ ਮੈਚ ਦਾ ਰੋਮਾਂਚ ਬਣਿਆ ਉਹ ਦਰਸ਼ਕ ਭੁਲਾ ਨਹੀਂ ਸਕਣਗੇ। ਇਕ ਵੇਲਾ ਅਜਿਹਾ ਵੀ ਸੀ ਜਦੋਂ ਲੱਗਿਆ ਕਿ ਮੈਚ ਲਖਨਊ ਹੱਥੋਂ ਖੁਸ ਜਾਵੇਗਾ, ਪਰ ਟੀਮ ਨੇ ਜੱਦੋਜਹਿਦ ਕਰਦਿਆਂ ਮੈਚ ਜਿੱਤ ਲਿਆ। ਦੂਜੇ ਪਾਸੇ ਅਖੀਰਲੇ ਓਵਰ ਵਿੱਚ ਪੂਰੇ ਦਬਾਅ ਵਿੱਚ ਆਈ ਵਿਰਾਟ ਕੋਹਲੀ ਦੀ ਟੀਮ ਮੈਚ ਹਾਰ ਗਈ।
ਇਸ ਤਰ੍ਹਾਂ ਖੇਡੀ ਲਖਨਊ ਸੁਪਰ ਜਾਇੰਟਸ : ਲਖਨਊ ਸੁਪਰ ਜਾਇੰਟਸ ਨੇ 213 ਦੌੜਾਂ ਦਾ ਟੀਚਾ ਪਾਰ ਕਰਨ ਲਈ ਪਾਰੀ ਦੀ ਸ਼ੁਰੂਆਤ ਕੀਤੀ। ਕ੍ਰੀਜ ਉੱਤੇ ਓਪਨਰ ਦੇ ਰੂਪ ਵਿੱਚ ਕੇਐੱਲ ਰਾਹੁਲ ਅਤੇ ਮਾਇਅਰਸ ਉਤਰੇ। ਪਹਿਲਾ ਓਵਰ ਸਿਰਾਜ ਨੇ ਸੁੱਟਿਆ। ਸ਼ੁਰੂਆਤ ਖਰਾਬ ਰਹੀ ਅਤੇ ਸਿਰਾਜ ਨੇ ਪਹਿਲੇ ਹੀ ਓਵਰ ਵਿੱਚ ਕਾਇਲ ਮੇਅਰਸ ਨੂੰ ਕਲੀਨ ਬੋਲਡ ਕਰ ਦਿੱਤਾ। ਲਖਨਊ ਸੁਪਰ ਜਾਇੰਟਸ ਦੇ ਦੀਪਕ ਹੁੱਡਾ ਦੀ ਵਿਕੇਟ ਉੱਡੀ ਅਤੇ ਇਸ ਤੋਂ ਅਗਲੀ ਗੇਂਦ ਉੱਤੇ ਕ੍ਰੁਣਾਲ ਪਾਂਡਿਆ ਆਉਟ ਹੋ ਗਏ। ਚੌਥੇ ਓਵਰ ਵਿੱਚ ਲਖਨਊ ਦੇ ਦੋ ਖਿਡਾਰੀ ਦੀਪਕ ਹੁੱਡਾ ਅਤੇ ਕ੍ਰੁਣਾਲ ਪੰਡਿਆ ਆਉਟ ਹੋਏ।
ਆਰਸੀਬੀ ਦੇ ਤੇਜ਼ ਗੇਂਦਬਾਜ਼ ਵੇਨ ਪਾਰਨੇਲ ਨੇ ਦੀਪਕ ਹੁੱਡਾ ਨੂੰ 9 ਦੌੜਾਂ ਦੇ ਨਿੱਜੀ ਸਕੋਰ 'ਤੇ ਚੌਥੇ ਓਵਰ ਦੀ ਚੌਥੀ ਗੇਂਦ 'ਤੇ ਦਿਨੇਸ਼ ਕਾਰਤਿਕ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਫਿਰ ਕਰੁਣਾਲ ਪੰਡਯਾ (0) ਵੀ ਆਖਰੀ ਗੇਂਦ 'ਤੇ ਆਊਟ ਹੋ ਗਏ। 213 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਨੇ 5 ਓਵਰਾਂ ਤੱਕ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਹਨ। ਕੇਐੱਲ ਰਾਹੁਲ (9) ਅਤੇ ਮਾਰਕ ਸਟੋਇਨਿਸ (6) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਲਖਨਊ ਲੁਪਰ ਜਾਇੰਟਸ ਦੇ ਖਿਡਾਰੀ ਸਟਾਇਨਿਸ ਵਲੋਂ ਲਗਾਤਾਰ ਸ਼ਾਨਦਾਰ ਸਟ੍ਰੋਕ ਲਗਾਏ ਹਨ। ਮਾਰਕਸ ਸਟੋਇਨਿਸ-ਰਾਹੁਲ ਨੇ ਲਖਨਊ ਸੁਪਰ ਜਾਇੰਟਸ ਦੀ ਪਾਰੀ ਨੂੰ ਸੰਭਾਲਿਆ ਅਤੇ 9 ਓਵਰਾਂ ਤੋਂ ਬਾਅਦ ਸਕੋਰ (76/3) ਤੱਕ ਪਹੁੰਚ ਸਕਿਆ। 25 ਗੇਂਦਾਂ ਵਿਚ ਮਾਰਕਸ ਸਟੋਇਨਿਸ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਕਰਣ ਸ਼ਰਮਾ ਨੇ ਮਾਰਕਸ ਸਟੋਇਨਿਸ ਨੂੰ ਕੈਚ ਆਉਟ ਕਰਵਾਇਆ ਅਤੇ ਅਗਲੇ ਓਵਰ ਵਿੱਚ ਸਿਰਾਜ ਨੇ ਪਹਿਲੀ ਗੇਂਦ ਉੱਤੇ ਹੀ ਕੇ ਐਲ ਰਾਹੁਲ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਆਉਟ ਕਰਵਾ ਦਿੱਤਾ। ਨਿਕੋਲਸ ਪੂਰਨ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਅਤੇ 14ਵੇਂ ਓਵਰ ਤੋਂ ਬਾਅਦ ਸਕੋਰ (167/5) ਸੀ। ਨਿਕੋਲਸ ਪੂਰਨ ਨੇ ਸ਼ਾਨਦਾਰ ਪਾਰੀ ਖੇਡੀ ਹੈ। ਇਹ ਮੈਚ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਇੱਥੋਂ ਦੋਵਾਂ ਵਿੱਚੋਂ ਕੋਈ ਵੀ ਟੀਮ ਜਿੱਤ ਸਕਦੀ ਹੈ। ਨਿਕੋਲਸ ਪੂਰਨ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। 15ਵੇਂ ਓਵਰ ਦੇ ਅੰਤ ਤੱਕ ਨਿਕੋਲਸ ਪੂਰਨ (55) ਅਤੇ ਆਯੂਸ਼ ਬਡੋਨੀ (13) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਹਨ। ਲਖਨਊ ਸੁਪਰ ਜਾਇੰਟਸ ਨੂੰ ਹੁਣ ਇਹ ਮੈਚ ਜਿੱਤਣ ਲਈ 30 ਗੇਂਦਾਂ ਵਿੱਚ ਸਿਰਫ਼ 42 ਦੌੜਾਂ ਦੀ ਲੋੜ ਹੈ। ਨਿਕੋਲਸ ਪੂਰਨ 19 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਕੈਚ ਆਉਟ ਹੋ ਗਏ। 189 ਦੇ ਸਕੋਰ 'ਤੇ ਲਖਨਊ ਨੂੰ 6ਵਾਂ ਝਟਕਾ, ਨਿਕੋਲਸ ਪੂਰਨ 62 ਦੌੜਾਂ ਬਣਾ ਕੇ ਆਊਟ
ਇਸ ਤਰ੍ਹਾਂ ਖੇਡੀ ਰਾਇਲ ਚੈਲੰਜਰਸ ਬੰਗਲੌਰ : ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਬੱਲੇਬਾਜੀ ਕਰਨ ਲਈ ਉਤਰੀ ਸੀ। ਰਾਇਲ ਚੈਲੰਜਰਸ ਬੰਗਲੌਰ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਮੈਦਾਨ 'ਤੇ ਉਤਰੇ ਅਤੇ ਲਖਨਊ ਸੁਪਰ ਜਾਇੰਟਸ ਲਈ ਜੈਦੇਵ ਉਨਾਦਕਟ ਨੇ ਪਹਿਲਾ ਓਵਰ ਸੁੱਟਿਆ। ਰਾਇਲ ਚੈਲੰਜਰਸ ਬੰਗਲੌਰ ਦੀ ਤੇਜ਼ ਸ਼ੁਰੂਆਤ, 5 ਓਵਰਾਂ ਤੋਂ ਬਾਅਦ ਸਕੋਰ (53/0) ਸੀ।
ਵਿਰਾਟ ਕੋਹਲੀ ਦੀ ਤੂਫਾਨੀ ਬੱਲੇਬਾਜੀ : ਵਿਰਾਟ ਕੋਹਲੀ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਹੈ। 6 ਓਵਰਾਂ ਬਾਅਦ ਰਾਇਲ ਚੈਲੰਜਰਸ ਬੰਗਲੌਰ ਦਾ ਸਕੋਰ (56/0) ਸੀ। ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 35 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਾਇਲ ਚੈਲੰਜਰਸ ਬੰਗਲੌਰ ਦੀ ਪਹਿਲੀ ਵਿਕੇਟ ਵਿਰਾਟ ਕੋਹਲੀ ਦੇ ਰੂਪ ਵਿੱਚ 11 ਓਵਰਾਂ ਬਾਅਦ ਡਿੱਗੀ, ਉਸ ਵੇਲੇ ਸਕੋਰ (96/1) ਸੀ। ਲਖਨਊ ਸੁਪਰ ਜਾਇੰਟਸ ਦੇ ਤਜਰਬੇਕਾਰ ਲੈੱਗ ਸਪਿਨਰ ਨੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਵਿਰਾਟ ਕੋਹਲੀ ਨੂੰ 61 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕਸ ਸਟੋਇਨਿਸ ਹੱਥੋਂ ਕੈਚ ਦੇ ਦਿੱਤਾ। 15 ਓਵਰਾਂ ਬਾਅਦ ਰਾਇਲ ਚੈਲੰਜਰਸ ਬੰਗਲੌਰ (137/1) ਦਾ ਸਕੋਰ ਸੀ।
ਇਸ ਮੈਚ 'ਚ ਰਾਇਲ ਚੈਲੰਜਰਸ ਬੰਗਲੌਰ ਵੱਡੇ ਸਕੋਰ ਵੱਲ ਵਧ ਰਹੀ ਸੀ। 15 ਓਵਰ ਪੂਰੇ ਹੋਣ ਤੱਕ ਫਾਫ ਡੂ ਪਲੇਸਿਸ (46) ਅਤੇ ਗਲੇਨ ਮੈਕਸਵੈੱਲ (21) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਦੋਵੇਂ ਬੱਲੇਬਾਜ਼ ਤੂਫਾਨੀ ਬੱਲੇਬਾਜ਼ੀ ਕਰ ਰਹੇ ਸਨ। 16 ਓਵਰਾਂ ਦੇ ਬਾਅਦ ਫਾਫ ਡੁਪਲੇਸਿਸ ਨੇ ਮਾਰਿਆ ਸ਼ਾਨਦਾਰ ਅਰਧ ਸੈਂਕੜਾ ਜੜਿਆ। ਰਾਇਲ ਚੈਲੰਜਰਸ ਬੰਗਲੌਰ ਦੇ ਕਪਤਾਨ ਫਾਫ ਡੂ ਪਲੇਸਿਸ ਨੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਇਹ ਅਰਧ ਸੈਂਕੜਾ ਪੂਰਾ ਕੀਤਾ। ਡੁਪਲੇਸਿਸ ਨੇ ਇਸ ਪਾਰੀ 'ਚ 3 ਚੌਕੇ ਅਤੇ 3 ਛੱਕੇ ਲਗਾਏ।
ਇਹ ਵੀ ਪੜ੍ਹੋ : Yash Dayal on Rinku Singh: ਛੱਕੇ ਖਾਣ ਵਾਲੇ ਗੇਂਦਬਾਜ਼ ਨੂੰ ਰਿੰਕੂ ਨੇ ਕਿਹਾ 'ਵੱਡਾ ਖਿਡਾਰੀ', ਇਹ ਹੈ ਸੋਸ਼ਲ ਮੀਡੀਆ ਪੋਸਟ
ਮੈਕਸਵੈੱਲ-ਡੁਪਲੇਸਿਸ ਨੇ ਸ਼ਾਨਦਾਰ ਬੱਲੇਬਾਜੀ ਕੀਤੀ ਹੈ। 17 ਓਵਰਾਂ ਬਾਅਦ ਰਾਇਲ ਚੈਲੰਜਰਜ਼ ਬੰਗਲੌਰ ਦਾ ਸਕਰੋ 165/1 ਸੀ। ਆਰਸੀਬੀ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਨੇ 24 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੂਫਾਨੀ ਪਾਰੀ 'ਚ ਮੈਕਸਵੈੱਲ ਨੇ 3 ਚੌਕੇ ਅਤੇ 5 ਅਸਮਾਨ ਛੱਕੇ ਲਗਾਏ। ਰਾਇਲ ਚੈਲੰਜਰਸ ਬੰਗਲੌਰ ਨੇ ਲਖਨਊ ਸੁਪਰ ਜਾਇੰਟਸ ਅੱਗੇ 213 ਦੌੜਾਂ ਦਾ ਟੀਚਾ ਰੱਖਿਆ। ਬੰਗਲੌਰ ਨੇ 2 ਖਿਡਾਰੀ ਗਵਾ ਕੇ 212 ਦੌੜਾਂ ਜੋੜੀਆਂ।