ਨਵੀਂ ਮੁੰਬਈ: ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਰਾਜਸਥਾਨ ਰਾਇਲਜ਼ ਸ਼ਨੀਵਾਰ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਵਾਲੇ ਇਸ ਮੈਚ ਦੌਰਾਨ ਰਾਇਲਜ਼ ਆਪਣੇ ਆਈਪੀਐਲ ਜੇਤੂ ਕਪਤਾਨ ਸ਼ੇਨ ਵਾਰਨ ਨੂੰ ਵੀ ਸ਼ਰਧਾਂਜਲੀ ਦੇਣਗੇ। ਵਾਰਨ ਦੀ ਪਿਛਲੇ ਮਹੀਨੇ ਥਾਈਲੈਂਡ ਵਿੱਚ ਮੌਤ ਹੋ ਗਈ ਸੀ। ਉਸ ਦੀ ਕਪਤਾਨੀ ਵਿੱਚ ਰਾਇਲਜ਼ ਨੇ 2008 ਵਿੱਚ ਆਈਪੀਐਲ ਦਾ ਪਹਿਲਾ ਸੀਜ਼ਨ ਜਿੱਤਿਆ ਸੀ ਅਤੇ ਟੀਮ ਉਸ ਨੂੰ ਜਿੱਤ ਨਾਲ ਯਾਦ ਕਰਨਾ ਚਾਹੇਗੀ।
ਰਾਇਲਜ਼ ਅੰਕ ਸੂਚੀ ਵਿੱਚ ਗੁਜਰਾਤ ਟਾਈਟਨਸ ਤੋਂ ਬਾਅਦ ਦੂਜੇ ਸਥਾਨ 'ਤੇ ਹੈ ਅਤੇ ਹੁਣ ਤੱਕ 6 ਮੈਚ ਜਿੱਤ ਚੁੱਕੀ ਹੈ। ਮੁੰਬਈ 8 ਮੈਚ ਹਾਰ ਕੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਚੈਲੇਂਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਪਿਛਲੇ ਮੈਚ 'ਚ ਸਿਰਫ 144 ਦੌੜਾਂ ਹੀ ਬਣਾ ਸਕੀ ਰਾਇਲਸ ਨੂੰ ਆਪਣੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਉਨ੍ਹਾਂ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਦੇਵਦੱਤ ਪੈਡਿਕਲ ਚੰਗੀ ਫਾਰਮ 'ਚ ਹਨ। ਬਟਲਰ ਨੇ ਹੁਣ ਤੱਕ ਤਿੰਨ ਸੈਂਕੜੇ ਲਗਾਏ ਹਨ। ਮੁੰਬਈ ਦੇ ਗੇਂਦਬਾਜ਼ਾਂ ਲਈ ਉਸ ਦੇ ਬੱਲੇ ਨੂੰ ਕਾਬੂ ਕਰਨਾ ਚੁਣੌਤੀਪੂਰਨ ਹੋਵੇਗਾ। ਉਹ ਅਤੇ ਪੈਡਿਕਲ ਇੱਕ ਵਾਰ ਫਿਰ ਟੀਮ ਨੂੰ ਚੰਗੀ ਸ਼ੁਰੂਆਤ ਦੇਣਾ ਚਾਹੁਣਗੇ।
ਕਪਤਾਨ ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਵੀ ਆਪਣੇ ਦਮ 'ਤੇ ਮੈਚ ਜਿਤਾ ਸਕਦੇ ਹਨ। ਪਿਛਲੇ ਮੈਚ ਵਿੱਚ ਅਜੇਤੂ 56 ਦੌੜਾਂ ਦੀ ਪਾਰੀ ਖੇਡਣ ਵਾਲੇ ਰਿਆਨ ਪਰਾਗ ਅਤੇ ਡੇਰਿਲ ਮਿਸ਼ੇਲ ਨਾਲ ਰਾਇਲਜ਼ ਦਾ ਮੱਧਕ੍ਰਮ ਵੀ ਮਜ਼ਬੂਤ ਹੈ। ਸੈਮਸਨ ਨੇ 10 ਮੈਚਾਂ ਵਿੱਚ 232 ਦੌੜਾਂ ਬਣਾਈਆਂ ਹਨ। ਰਾਇਲਜ਼ ਦੇ ਤੇਜ਼ ਗੇਂਦਬਾਜ਼ ਅਤੇ ਸਪਿਨਰ ਸ਼ਾਨਦਾਰ ਫਾਰਮ 'ਚ ਹਨ। ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਹਿਲ ਵਧੀਆ ਖੇਡ ਰਹੇ ਹਨ ਅਤੇ ਚਹਿਲ ਨੇ ਸਭ ਤੋਂ ਵੱਧ 18 ਵਿਕਟਾਂ ਲਈਆਂ ਹਨ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਪ੍ਰਸਿੱਧ ਕ੍ਰਿਸ਼ਨਾ 'ਚ ਚੰਗਾ ਸਹਿਯੋਗੀ ਮਿਲਿਆ ਹੈ।
ਦੂਜੇ ਪਾਸੇ ਮੁੰਬਈ ਨੂੰ ਸਮੂਹਿਕ ਯਤਨ ਕਰਨੇ ਪੈਣਗੇ। ਬੁਰੇ ਦੌਰ 'ਚੋਂ ਗੁਜ਼ਰ ਰਹੇ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੂੰ ਦੌੜਾਂ ਬਣਾਉਣੀਆਂ ਪੈਣਗੀਆਂ। 15 ਕਰੋੜ 25 ਲੱਖ 'ਚ ਖਰੀਦੇ ਗਏ ਈਸ਼ਾਨ ਅੱਠ ਮੈਚਾਂ 'ਚ ਸਿਰਫ 199 ਦੌੜਾਂ ਹੀ ਬਣਾ ਸਕੇ ਹਨ। ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਅਤੇ ਡੇਵਾਲਡ ਬ੍ਰੇਵਿਸ ਨੇ ਕਈ ਵਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਕ ਯੂਨਿਟ ਦੇ ਤੌਰ 'ਤੇ ਖੇਡਣਾ ਹੋਵੇਗਾ। ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਖ਼ਰਾਬ ਫਾਰਮ ਦਾ ਖ਼ਮਿਆਜ਼ਾ ਮੁੰਬਈ ਨੂੰ ਵੀ ਝੱਲਣਾ ਪਿਆ ਹੈ। ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਕੋਈ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਜੈਦੇਵ ਉਨਾਦਕਟ, ਡੇਨੀਅਲ ਸੈਮਸ ਅਤੇ ਰਿਲੇ ਮੈਰੀਡਿਥ ਫੇਲ ਹੋਏ ਹਨ।
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਅਨਮੋਲਪ੍ਰੀਤ ਸਿੰਘ, ਰਾਹੁਲ ਬੁੱਧੀ, ਰਮਨਦੀਪ ਸਿੰਘ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਬੇਸਿਲ ਥੰਪੀ, ਰਿਤਿਕ ਸ਼ੌਕੀਨ, ਜਸਪ੍ਰੀਤ ਬੁਮਰਾਹ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਮੁਰੂਗਨ ਅਸ਼ਵਿਨ, ਰਿਲੇ ਮੇਰਿਡਿਥ , ਟਾਈਮਲ ਮਿਲਜ਼, ਅਰਸ਼ਦ ਖਾਨ, ਡੇਨੀਅਲ ਸੈਮਸ, ਡਿਵਾਲਡ ਬ੍ਰੇਵਿਸ, ਫੈਬੀਅਨ ਐਲਨ, ਕੀਰੋਨ ਪੋਲਾਰਡ, ਸੰਜੇ ਯਾਦਵ, ਆਰੀਅਨ ਜੁਆਲ ਅਤੇ ਈਸ਼ਾਨ ਕਿਸ਼ਨ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ) ਯਸ਼ਸਵੀ ਜੈਸਵਾਲ, ਰਿਆਨ ਪਰਾਗ, ਸ਼ੁਭਮ ਗੜਵਾਲ, ਧਰੁਵ ਜੁਰੇਲ, ਕੁਲਦੀਪ ਯਾਦਵ, ਕੁਲਦੀਪ ਸੇਨ, ਤੇਜਸ ਬਰੋਕਾ, ਅਨੁਨਯ ਸਿੰਘ, ਕੇਸੀ ਕਰਿਅੱਪਾ, ਜੋਸ ਬਟਲਰ, ਰੇਸੀ ਵੈਨ ਡੇਰ ਡੁਸੇਨ, ਨਾਥਨ ਕੁਲਟਰ-ਨਾਈਲ, , ਡੇਰਿਲ ਮਿਸ਼ੇਲ, ਕਰੁਣ ਨਾਇਰ, ਓਬੇਦ ਮੈਕਕੋਏ, ਨਵਦੀਪ ਸੈਣੀ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸ਼ਿਮਰੋਨ ਹੇਟਮਾਇਰ, ਦੇਵਦੱਤ ਪਡਿਕਲ, ਪ੍ਰਸ਼ਾਂਤ ਕ੍ਰਿਸ਼ਨ ਅਤੇ ਯੁਜਵੇਂਦਰ ਚਹਿਲ।
ਇਹ ਵੀ ਪੜ੍ਹੋ: IPL 2022: RCB ਸਾਹਮਣੇ 'ਪੰਡਿਆ ਬ੍ਰਿਗੇਡ' ਦੀ ਚੁਣੌਤੀ, ਵਿਰਾਟ ਦੇ ਪ੍ਰਦਰਸ਼ਨ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ