ETV Bharat / sports

Kiran Navgire Bats Viral: ਯੂਪੀ ਦੀ ਜਿੱਤ ਲਈ 'MSD 07' ਵਾਲੇ ਬੱਲੇ ਦੀ ਝੰਡੀ - ਗੁਜਰਾਤ ਜਾਇੰਟਸ

WPL 2023 ਦੇ ਤੀਜੇ ਮੈਚ ਵਿੱਚ UP ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਕਿਰਨ ਨਵਗਿਰੇ ਨੇ ਸ਼ਾਨਦਾਰ ਪਾਰੀ ਖੇਡੀ। ਜਿੱਤ ਤੋਂ ਬਾਅਦ ਉਨ੍ਹਾਂ ਦਾ ਬੱਲਾ ਕਾਫੀ ਵਾਇਰਲ ਹੋ ਰਿਹਾ ਹੈ।

Maharashtra kiran Prabhu navgire ms dhoni's biggest fan bat MSD 07 in wpl

author img

By

Published : Mar 6, 2023, 8:33 AM IST

ਨਵੀਂ ਦਿੱਲੀ: ਯੂਪੀ ਵਾਰੀਅਰਜ਼ ਨੇ ਡਬਲਯੂਪੀਐੱਲ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਗੁਜਰਾਤ ਜਾਇੰਟਸ ਨੇ ਯੂਪੀ ਵਾਰੀਅਰਜ਼ ਨੂੰ ਜਿੱਤ ਲਈ 170 ਦੌੜਾਂ ਦਾ ਟੀਚਾ ਦਿੱਤਾ ਸੀ। ਐਲੀਸਾ ਹੀਲੀ ਦੀ ਟੀਮ ਨੇ ਇਹ ਟੀਚਾ 19.5 ਓਵਰਾਂ ਵਿੱਚ ਪੂਰਾ ਕਰ ਲਿਆ ਅਤੇ ਮੈਚ ਜਿੱਤ ਲਿਆ। ਯੂਪੀ ਵਾਰੀਅਰਜ਼ ਲਈ ਗ੍ਰੇਸ ਹੈਰਿਸ ਨੇ ਸਭ ਤੋਂ ਵੱਧ 59 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਗ੍ਰੇਸ ਤੋਂ ਬਾਅਦ ਮਹਾਰਾਸ਼ਟਰ ਦੀ ਖਿਡਾਰਨ ਕਿਰਨ ਨਵਗੀਰੇ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਕਿਰਨ ਨੇ 43 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਉਸ ਨੇ ਪਾਰੀ ਵਿੱਚ ਪੰਜ ਚੌਕੇ ਤੇ ਦੋ ਛੱਕੇ ਲਾਏ। ਜਿਸ ਬੱਲੇ ਨੇ ਇਹ ਦੌੜਾਂ ਬਣਾਈਆਂ ਉਸ 'ਤੇ 'MSD 07' ਲਿਖਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕਿਰਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਡਾਈ ਹਾਰਟ ਫੈਨ ਹੈ।

ਇਹ ਵੀ ਪੜੋ: ROI Win Irani Cup : ROI ਨੇ ਫਾਈਨਲ ਵਿੱਚ ਮੱਧ ਪ੍ਰਦੇਸ਼ ਨੂੰ ਹਰਾ ਕੇ ਜਿੱਤਿਆ ਇਰਾਨੀ ਕੱਪ

ਕਿਰਨ ਨਵਗੀਰੇ ਧੋਨੀ ਦੀ ਫੈਨ: ਕਿਰਨ ਨਵਗੀਰੇ ਦਾ ਬੱਲਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਿਰਨ ਨੇ WPL ਦੇ ਪਹਿਲੇ ਹੀ ਮੈਚ ਵਿੱਚ MSD 07 ਲਿਖੇ ਬੱਲੇ ਨਾਲ ਅਰਧ ਸੈਂਕੜਾ ਲਗਾਇਆ। ਕਿਰਨ ਲਈ ਇਹ ਯਾਦਗਾਰ ਪਾਰੀ ਬਣ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ IPL 16 'ਚ ਖੇਡਦੇ ਨਜ਼ਰ ਆਉਣਗੇ। ਧੋਨੀ ਚੇਨੱਈ ਸੁਪਰ ਕਿੰਗਜ਼ 'ਚ ਖੇਡਦੇ ਹਨ। ਉਹ ਇਨ੍ਹੀਂ ਦਿਨੀਂ ਕਾਫੀ ਅਭਿਆਸ ਵੀ ਕਰ ਰਹੇ ਹਨ।

ਕਿਰਨ ਪ੍ਰਭੂ ਨਵਗਿਰੇ ਮਹਾਰਾਸ਼ਟਰ ਨਾਲ ਹੈ ਸਬੰਧਤ: ਕਿਰਨ ਪ੍ਰਭੂ ਨਵਗਿਰੇ ਦੀ ਉਮਰ 28 ਸਾਲ ਦੀ ਹੈ ਜੋ ਕਿ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਕਿਰਨ ਨੇ 10 ਸਤੰਬਰ 2022 ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਕਿਰਨ ਨੇ ਪਹਿਲਾ ਮੈਚ ਇੰਗਲੈਂਡ ਖਿਲਾਫ ਖੇਡਿਆ ਸੀ। ਉਸ ਨੂੰ ਛੇ ਟੀ-20 ਮੈਚਾਂ ਵਿੱਚ ਚਾਰ ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਪਰ ਉਹ ਆਪਣਾ ਕਮਾਲ ਨਹੀਂ ਦਿਖਾ ਸਕਿਆ। ਉਹ ਚਾਰ ਪਾਰੀਆਂ ਵਿੱਚ ਸਿਰਫ਼ 17 ਦੌੜਾਂ ਹੀ ਬਣਾ ਸਕੀ। ਉਸਦਾ ਸਰਵੋਤਮ ਸਕੋਰ ਨਾਬਾਦ 10 ਹੈ, ਪਰ WPL ਦੇ ਪਹਿਲੇ ਸੀਜ਼ਨ ਦੇ ਪਹਿਲੇ ਮੈਚ 'ਚ ਕਿਰਨ ਨਵਗੀਰੇ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣਾ ਹੁਨਰ ਦਿਖਾਇਆ। ਨਵਗੀਰੇ ਨੇ ਬੱਲੇ 'ਤੇ 'MSD 07' ਲਿਖਿਆ ਸੀ ਜਿਸ ਨਾਲ ਉਸ ਨੇ ਆਪਣਾ ਅਰਧ ਸੈਂਕੜਾ ਬਣਾਇਆ।

ਦੱਸ ਦਈਏ ਕਿ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ ਵਿਚਾਲੇ ਖੇਡੇ ਗਏ ਮਹਿਲਾ ਪ੍ਰੀਮੀਅਰ ਲੀਗ 2023 ਦੇ ਤੀਜੇ ਮੈਚ ਵਿੱਚ ਯੂਪੀ ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਨੂੰ 3 ਵਿਕਟਾਂ ਨਾਲ ਹਰਾਇਆ। ਗੁਜਰਾਤ ਜਾਇੰਟਸ ਲੀਗ ਵਿੱਚ ਆਪਣਾ ਲਗਾਤਾਰ ਦੂਜਾ ਮੈਚ ਹਾਰ ਗਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਜਾਇੰਟਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਜਾਇੰਟਸ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ ਸੀ। ਮੈਚ 'ਤੇ ਕਬਜ਼ਾ ਕਰਨ ਲਈ ਉਤਰੀ ਯੂਪੀ ਵਾਰੀਅਰਜ਼ ਦੀ ਟੀਮ ਨੇ 19.5 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ ਸੀ। ਮੈਚ ਦੇ ਹੀਰੋ ਗ੍ਰੇਸ ਹੈਰਿਸ ਰਹੇ ਜਿਨ੍ਹਾਂ ਨੇ 26 ਗੇਂਦਾਂ 'ਤੇ 59 ਦੌੜਾਂ ਬਣਾਈਆਂ। ਹੈਰਿਸ ਨੇ 19ਵੇਂ ਓਵਰ ਦੀ 5ਵੀਂ ਗੇਂਦ 'ਤੇ ਛੱਕਾ ਲਗਾ ਕੇ ਮੈਚ 'ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜੋ: Sania Mirza Last Match: ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ, ਜਿੱਥੋਂ ਕਰੀਅਰ ਦੀ ਸੁਰੂਆਤ ਕੀਤੀ, ਉੱਥੋਂ ਹੀ ਖੇਡਿਆ ਆਖਰੀ ਮੈਚ

ETV Bharat Logo

Copyright © 2025 Ushodaya Enterprises Pvt. Ltd., All Rights Reserved.