ਕੋਲਕਾਤਾ: 180 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਕੇਕੇਆਰ ਨੇ ਮੈਚ ਦੀ ਆਖਰੀ ਗੇਂਦ ਉੱਤੇ ਪੰਜਾਬ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਰੋਮਾਂਚਕ ਮੈਚ ਵਿੱਚ ਪੰਜਾਬ ਨੇ ਸੰਘਰਸ਼ ਕੀਤਾ ਪਰ ਆਖਰੀ ਓਵਰਾਂ ਵਿੱਚ ਆਂਦਰੇ ਰਸਲ ਅਤੇ ਰਿੰਕੂ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਮੈਚ ਕੋਲਕਾਤਾ ਨੂੰ ਜਿਤਾ ਦਿੱਤਾ।
KKR ਦੀ ਪਾਰੀ: ਕੋਲਕਾਤਾ ਦੀ ਪਹਿਲੀ ਵਿਕਟ ਰਹਿਮਾਨੁੱਲਾ ਗੁਰਬਾਜ਼ ਦੇ ਰੂਪ ਵਿੱਚ ਨਾਥਨ ਐਲਿਸ ਦੇ ਓਵਰ ਵਿੱਚ ਡਿੱਗੀ। ਗੁਰਬਾਜ 5ਵੇਂ ਓਵਰ ਦੀ ਚੌਥੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ। ਗੁਰਬਾਜ ਨੇ 12 ਗੇਂਦਾਂ 'ਤੇ 15 ਦੌੜਾਂ ਬਣਾਈਆਂ। ਕੇਕੇਆਰ ਦੀ ਦੂਜੀ ਵਿਕਟ ਜੇਸਨ ਰਾਏ ਦੇ ਰੂਪ ਵਿੱਚ ਡਿੱਗੀ। ਜੇਸਨ ਨੇ 24 ਗੇਂਦਾਂ 'ਤੇ 38 ਦੌੜਾਂ ਬਣਾਈਆਂ। ਹਰਪ੍ਰੀਤ ਬਰਾੜ ਦੇ 8ਵੇਂ ਓਵਰ ਦੀ ਦੂਜੀ ਗੇਂਦ 'ਤੇ ਜੇਸਨ ਨੇ ਸਵੀਪ ਖੇਡਿਆ ਪਰ ਗੇਂਦ ਸਿੱਧੀ ਫੀਲਡਰ ਸ਼ਾਹਰੁਖ ਦੇ ਹੱਥਾਂ 'ਚ ਚਲੀ ਗਈ। ਕੇਕੇਆਰ ਦੀ ਤੀਜੀ ਵਿਕਟ ਵੈਂਕਟੇਸ਼ ਅਈਅਰ ਦੇ ਰੂਪ ਵਿੱਚ ਡਿੱਗੀ। ਰਾਹੁਲ ਚਾਹਰ ਨੇ 14ਵੇਂ ਓਵਰ ਦੀ ਤੀਜੀ ਗੁਗਲੀ ਗੇਂਦ 'ਤੇ ਵੱਡਾ ਸ਼ਾਟ ਖੇਡਿਆ। ਗੇਂਦ ਬੱਲੇ 'ਤੇ ਸਹੀ ਨਹੀਂ ਆਈ ਅਤੇ ਲਿਵਿੰਗਸਟਨ ਨੇ ਗੇਂਦ ਨੂੰ ਕੈਚ ਕਰ ਲਿਆ। ਵੈਂਕਟੇਸ਼ ਨੇ 13 ਗੇਂਦਾਂ 'ਤੇ 11 ਦੌੜਾਂ ਬਣਾਈਆਂ। ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਂਦਰੇ ਰਸਲ ਆਖਰੇ ਓਵਰ ਦੀ ਪੰਜਵੀ ਗੇਂਦ ਉੱਤੇ ਰਨ ਆਊਟ ਹੋਏ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਪੰਜਾਬ ਲਈ ਸ਼ਿਖਰ ਧਵਨ ਨੇ 47 ਗੇਂਦਾਂ 'ਤੇ ਸਭ ਤੋਂ ਵੱਧ 57 ਦੌੜਾਂ ਦੀ ਪਾਰੀ ਖੇਡੀ। ਅਖੀਰ ਵਿੱਚ ਹਰਪ੍ਰੀਤ ਬਰਾੜ ਤੇ ਸ਼ਾਹਰੁਖ ਖਾਨ ਨੇ ਪੰਜਾਬ ਨੂੰ ਅੱਗੇ ਤੋਰਿਆ। ਹਰਪ੍ਰੀਤ ਨੇ 9 ਗੇਂਦਾਂ 'ਤੇ 17 ਅਤੇ ਸ਼ਾਹਰੁਖ ਨੇ 8 ਗੇਂਦਾਂ 'ਤੇ 21 ਦੌੜਾਂ ਬਣਾਈਆਂ। ਕੋਲਕਾਤਾ ਲਈ ਵਰੁਣ ਚੱਕਰਵਰਤੀ ਨੇ 4 ਓਵਰਾਂ 'ਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ 3 ਓਵਰਾਂ 'ਚ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਸੁਯਸ਼ ਸ਼ਰਮਾ ਅਤੇ ਨਿਤੀਸ਼ ਰਾਣਾ ਨੇ ਇੱਕ-ਇੱਕ ਵਿਕਟ ਲਈ।
ਵਿਕਟਾਂ ਇਸ ਤਰ੍ਹਾਂ ਡਿੱਗੀਆਂ: ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਕਿੰਗਜ਼ ਦੀ ਪਹਿਲੀ ਵਿਕਟ ਪ੍ਰਭਸਿਮਰਨ ਸਿੰਘ ਦੇ ਰੂਪ ਵਿੱਚ ਡਿੱਗੀ। ਹਰਸ਼ਿਤ ਰਾਣਾ ਦੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਪ੍ਰਭਸਿਮਰਨ ਨੇ ਸਟੈਪਸ ਦਾ ਇਸਤੇਮਾਲ ਕੀਤਾ, ਪਰ ਗੇਂਦ ਬਾਹਰੀ ਕਿਨਾਰਾ ਲੈ ਕੇ ਕੀਪਰ ਦੇ ਹੱਥਾਂ ਵਿੱਚ ਗਈ ਅਤੇ ਦੂਜੀ ਕੋਸ਼ਿਸ਼ ਵਿੱਚ ਕੀਪਰ ਨੇ ਕੈਚ ਫੜ ਲਿਆ। ਪ੍ਰਭਸਿਮਰਨ ਨੇ 8 ਗੇਂਦਾਂ 'ਤੇ 12 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਦੀ ਦੂਜੀ ਵਿਕਟ ਭਾਨੁਕਾ ਰਾਜਪਕਸ਼ੇ ਦੇ ਰੂਪ ਵਿੱਚ ਡਿੱਗੀ। ਭਾਨੁਕਾ 3 ਗੇਂਦਾਂ 'ਤੇ ਕੋਈ ਸਕੋਰ ਬਣਾਏ ਬਿਨਾਂ ਪੈਵੇਲੀਅਨ ਪਰਤ ਗਿਆ। ਹਰਸ਼ਿਤ ਨੂੰ ਦੂਜੀ ਵਿਕਟ ਮਿਲੀ। ਚੌਥੇ ਓਵਰ ਦੀ ਚੌਥੀ ਗੇਂਦ ਨੇ ਭਾਨੂਕਾ ਦੇ ਬੱਲੇ ਨੇ ਬਾਹਰੀ ਕਿਨਾਰਾ ਲੈ ਲਿਆ ਅਤੇ ਗੇਂਦ ਸਿੱਧੀ ਕੀਪਰ ਦੇ ਕੋਲ ਗਈ। ਕੋਲਕਾਤਾ ਲਈ ਵਰੁਣ ਚੱਕਰਵਰਤੀ ਨੇ ਤੀਜਾ ਵਿਕਟ ਹਾਸਲ ਕੀਤਾ। ਛੇਵੇਂ ਓਵਰ ਦੀ ਤੀਜੀ ਗੇਂਦ 'ਤੇ ਵਰੁਣ ਨੇ ਲਿਵਿੰਗਸਟਨ ਨੂੰ ਐੱਲ.ਬੀ.ਡਬਲਿਊ. ਆਉਟ ਕੀਤਾ।
ਪੰਜਾਬ ਕਿੰਗਜ਼ ਦਾ ਚੌਥਾ ਵਿਕਟ ਜਿਤੇਸ਼ ਸ਼ਰਮਾ ਦੇ ਰੂਪ 'ਚ ਡਿੱਗਿਆ। ਵਰੁਣ ਚੱਕਰਵਰਤੀ ਦੇ 13ਵੇਂ ਓਵਰ ਦੀ ਤੀਜੀ ਗੇਂਦ 'ਤੇ ਜਿਤੇਸ਼ ਨੇ ਬੱਲਾ ਖੋਲ੍ਹ ਕੇ ਥਰਡ ਮੈਨ ਵੱਲ ਖੇਡਣਾ ਚਾਹਿਆ, ਪਰ ਗੇਂਦ ਬਾਹਰ ਚਲੀ ਗਈ, ਬੱਲੇ ਦਾ ਕਿਨਾਰਾ ਲੈ ਕੇ ਕੀਪਰ ਦੇ ਦਸਤਾਨੇ 'ਚ ਜਾ ਵੜੀ। ਜਿਤੇਸ਼ ਨੇ 18 ਗੇਂਦਾਂ 'ਤੇ 21 ਦੌੜਾਂ ਬਣਾਈਆਂ। ਸ਼ਿਖਰ ਧਵਨ 40 ਗੇਂਦਾਂ 'ਤੇ 48 ਅਤੇ ਸੈਮ ਕਰਨ ਕ੍ਰੀਜ਼ 'ਤੇ ਮੌਜੂਦ ਹਨ ਲਿਵਿੰਗਸਟਨ ਨੇ 9 ਗੇਂਦਾਂ 'ਤੇ 15 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਦਾ ਪੰਜਵਾਂ ਵਿਕਟ ਸ਼ਿਖਰ ਧਵਨ ਦੇ ਰੂਪ 'ਚ ਡਿੱਗਿਆ। ਧਵਨ ਨੇ 41 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਨਿਤੀਸ਼ ਰਾਣਾ ਦੇ 15ਵੇਂ ਓਵਰ ਦੀ ਚੌਥੀ ਗੇਂਦ 'ਤੇ ਸ਼ਿਖਰ ਨੇ ਅੱਗੇ ਜਾ ਕੇ ਸਟੰਪ ਦੀ ਪੂਰੀ ਗੇਂਦ ਨੂੰ ਲਾਂਗ ਆਨ 'ਤੇ ਮਾਰਨਾ ਚਾਹਿਆ ਪਰ ਸਪਿਨ ਦੇ ਖਿਲਾਫ ਖੇਡਦੇ ਹੋਏ ਗੇਂਦ ਲਾਂਗ ਆਨ 'ਤੇ ਚਲੀ ਗਈ ਅਤੇ ਵੈਭਵ ਅਰੋੜਾ ਨੇ ਆਸਾਨ ਕੈਚ ਲੈ ਲਿਆ। ਧਵਨ ਨੇ 47 ਗੇਂਦਾਂ 'ਤੇ 57 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਦਾ ਛੇਵਾਂ ਵਿਕਟ ਰਿਸ਼ੀ ਧਵਨ ਦੇ ਰੂਪ 'ਚ ਡਿੱਗਿਆ। ਵਰੁਣ ਦੇ 17ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਰਿਸ਼ੀ ਬੋਲਡ ਹੋ ਗਏ। ਰਿਸ਼ੀ ਨੇ 11 ਗੇਂਦਾਂ 'ਤੇ 19 ਦੌੜਾਂ ਬਣਾਈਆਂ।
- RR vs SRH Match Preview : ਰਾਜਸਥਾਨ ਰਾਇਲਜ਼ ਦਾ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨਾਲ ਮੁਕਾਬਲਾ, ਇਹ ਖਿਡਾਰੀ ਰਹਿਣਗੇ ਨਜ਼ਰ
- RR VS SRH IPL MATCH : ਅਖੀਰਲੇ ਓਵਰ ਵਿੱਚ ਸ਼ਾਨਦਾਰ ਬੱਲੇਬਾਜ਼ੀ ਨਾਲ ਹੈਦਰਾਬਾਦ ਸਨਰਾਇਜ਼ਰਸ ਨੇ ਜਿੱਤਿਆ ਆਈਪੀਐੱਲ ਮੁਕਾਬਲਾ
- IPL 2023 : ਅਬਦੁਲ ਸਮਦ 'ਚ ਨਜ਼ਰ ਆਈ ਇਸ ਡੈਸ਼ਿੰਗ ਬੱਲੇਬਾਜ਼ ਦੀ ਝਲਕ, ਇਹ ਪਾਰੀ ਬਣ ਸਕਦੀ ਹੈ 'ਟਰਨਿੰਗ ਪੁਆਇੰਟ'..!
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਜੇਸਨ ਰਾਏ, ਰਹਿਮਾਨੁੱਲਾ ਗੁਰਬਾਜ਼, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਰਿੰਕੂ ਸਿੰਘ, ਵੈਭਵ ਅਰੋੜਾ, ਸ਼ਾਰਦੁਲ ਠਾਕੁਰ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ।
ਇੰਮਪੈਕਟ ਪਲੇਅਰ : ਸੁਯਸ਼ ਸ਼ਰਮਾ, ਮਨਦੀਪ ਸਿੰਘ, ਅਨੁਕੁਲ ਰਾਏ, ਟਿਮ ਸਾਊਥੀ ਅਤੇ ਕੁਲਵੰਤ ਖੇਜਰੋਲੀਆ।
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਸੈਮ ਕਰਨ, ਭਾਨੁਕਾ ਰਾਜਪਕਸ਼ੇ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਾਹੁਲ ਚਾਹਰ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ ਅਤੇ ਪ੍ਰਭਸਿਮਰਨ ਸਿੰਘ।
ਇੰਮਪੈਕਟ ਪਲੇਅਰ : ਨਾਥਨ ਐਲਿਸ, ਸਿਕੰਦਰ ਰਜ਼ਾ, ਮੈਥਿਊ ਸ਼ਾਰਟ, ਕਾਗਿਸੋ ਰਬਾਡਾ, ਰਿਸ਼ੀ ਧਵਨ।