ਅਹਿਮਦਾਬਾਦ: ਆਈਪੀਐਲ ਦੇ 14ਵੇਂ ਸੀਜ਼ਨ ਦਾ 21ਵਾਂ ਮੈਚ ਲੰਘੀ ਸ਼ਾਮ ਨੂੰ ਨਰਿੰਦਰ ਮੋਦੀ ਸਟੇਡਿਅਮ ਵਿੱਚ ਖੇਡਿਆ ਗਿਆ। ਇਹ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਕੇ.ਕੇਆਰ ਨੇ ਪੰਜਾਬ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਕੇਕੇਆਰ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਲੀਗ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ।
ਕੋਲਕਾਤਾ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੂੰ 9 ਵਿਕਟਾਂ ਉੱਤੇ 123 ਦੌੜਾਂ ਉੱਤੇ ਰੋਕਿਆ। ਪੰਜਾਬ ਕਿੰਗਜ਼ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਨੇ 16.4 ਓਵਰ ਵਿੱਚ 5 ਵਿਕਟਾਂ ਗਵਾ ਕੇ ਪੰਜਾਬ ਕਿੰਗਜ਼ ਦੇ ਟੀਚੇ ਨੂੰ ਪੂਰਾ ਕੀਤਾ ਤੇ ਜਿੱਤ ਹਾਸਲ ਕੀਤੀ।
ਕੋਲਕਾਤਾ ਦੇ ਇਸ ਸੀਜ਼ਨ ਵਿੱਚ 6 ਮੈਚਾਂ ਵਿੱਚ ਇਹ ਦੂਜੀ ਜਿੱਤ ਹੈ। ਟੀਮ ਦੇ ਹੁਣ ਚਾਰ ਅੰਕ ਹੋ ਗਏ ਹਨ ਅਤੇ ਉਹ ਸੂਚੀ ਵਿੱਚ ਪੰਜਵੇਂ ਨੰਬਰ ਉੱਤੇ ਪਹੁੰਚ ਗਈ ਹੈ। ਕੋਲਕਾਤਾ ਦੀ ਲਗਾਤਾਰ ਚਾਰ ਹਾਰ ਦੇ ਬਾਅਦ ਇਹ ਪਹਿਲੀ ਜਿੱਤ ਹੈ। ਪੰਜਾਬ ਨੂੰ 6 ਮੈਚਾਂ ਵਿੱਚੋਂ 4 ਹਾਰ ਦਾ ਸਾਹਮਣਾ ਕਰਨ ਪੈ ਰਿਹਾ ਹੈ। ਟੀਮ ਚਾਰ ਅੰਕ ਦੇ ਨਾਲ ਛੇਵੇਂ ਨੰਬਰ ਉੱਤੇ ਹੈ।